ਸ਼ਹੀਦ  ਖਾਲੜਾ ਬਾਰੇ ਬਣ ਰਹੀ ਫ਼ਿਲਮ ਦੀ ਸ਼ੂਟਿੰਗ ਖਾਲੜਾ ਮਿਸ਼ਨ ਨੇ ਰੁਕਵਾਈ

ਸ਼ਹੀਦ  ਖਾਲੜਾ ਬਾਰੇ ਬਣ ਰਹੀ ਫ਼ਿਲਮ ਦੀ ਸ਼ੂਟਿੰਗ ਖਾਲੜਾ ਮਿਸ਼ਨ ਨੇ ਰੁਕਵਾਈ

ਅੰਮ੍ਰਿਤਸਰ ਟਾਈਮਜ਼

ਤਰਨ ਤਾਰਨ- ਖਾੜਕੂਵਾਦ ਸਮੇਂ ਪੁਲਿਸ ਵਲੋਂ ਲਾਪਤਾ ਕੀਤੇ ਗਏ ਨੌਜਵਾਨਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਉਨ੍ਹਾਂ ਦੇ ਕੇਸਾਂ ਦੀ ਪੈਰਵਾਈ ਕਰਨ ਅਤੇ ਲਾਪਤਾ ਹੋਏ ਨੌਜਵਾਨਾਂ ਬਾਰੇ ਸਾਰੀ ਜਾਣਕਾਰੀ ਹਾਸਲ ਕਰਦਿਆਂ ਪੁਲਿਸ ਵਲੋਂ ਸ਼ਹੀਦ ਕੀਤੇ ਭਾਈ ਜਸਵੰਤ ਸਿੰਘ ਖਾਲੜਾ ਬਾਰੇ ਦਲਜੀਤ ਦੁਸਾਂਝ ਵਲੋਂ ਤਰਨ ਤਾਰਨ ਵਿਖੇ ਫ਼ਿਲਮਾਈ ਜਾ ਰਹੀ ਫ਼ਿਲਮ ਦੀ ਸ਼ੂਟਿੰਗ ਖਾਲੜਾ ਮਿਸ਼ਨ ਨੇ ਰੁਕਵਾ ਦਿੱਤੀ ।

ਖਾਲੜਾ ਮਿਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਦੇ ਆਗੂਆਂ ਹਰਮਨਦੀਪ ਸਿੰਘ, ਸਤਵਿੰਦਰ ਸਿੰਘ, ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਕਾਬਲ ਸਿੰਘ, ਪ੍ਰਵੀਨ ਕੁਮਾਰ, ਬਾਬਾ ਦਰਸ਼ਨ ਸਿੰਘ ਅਤੇ ਗੁਰਬਚਨ ਸਿੰਘ ਪੁਰਾਣੇ ਸਿਟੀ ਥਾਣੇ ਵਿਖੇ ਪੁੱਜ ਕੇ ਪ੍ਰਬੰਧਕਾਂ ਨੂੰ ਫ਼ਿਲਮ ਦੀ ਸ਼ੂਟਿੰਗ ਰੋਕਣ ਬਾਰੇ ਕਿਹਾ | ਆਗੂਆਂ ਨੇ ਕਿਹਾ ਕਿ ਉਹ ਕਿਸੇ ਵੀ ਕਲਾਕਾਰ ਨੂੰ ਸ਼ਹੀਦਾਂ ਦੀ ਨਕਲ ਨਹੀਂ ਕਰਨ ਦੇਣਗੇ ।ਖਾਲੜਾ ਮਿਸ਼ਨ ਨਾਲ ਲੰਬੇ ਵਿਚਾਰ ਵਟਾਂਦਰੇ ਤੋਂ ਬਾਅਦ ਪ੍ਰਬੰਧਕਾਂ ਨੇ ਫ਼ਿਲਮ ਦੀ ਸ਼ੂਟਿੰਗ ਰੋਕ ਦਿੱਤੀ । ਇਸ ਮੌਕੇ ਖਾਲੜਾ ਮਿਸ਼ਨ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਮਰ ਸ਼ਹੀਦਾਂ ਬਾਰੇ ਬਣ ਰਹੀਆਂ ਫ਼ਿਲਮਾਂ 'ਤੇ ਰੋਕ ਲੱਗਣੀ ਚਾਹੀਦੀ।