ਮਾਨ ਦਲ  ਚੋਣ ਨਤੀਜਿਆਂ ’ਤੇ ਸੰਤੁਸ਼ਟ ਨਹੀਂ 

ਮਾਨ ਦਲ  ਚੋਣ ਨਤੀਜਿਆਂ ’ਤੇ ਸੰਤੁਸ਼ਟ ਨਹੀਂ 

 ਮੋਦੀ ਨੇ ਈਵੀਐਮ ਰਾਹੀਂ ਆਪਣੀ ਬੀ ਟੀਮ ਨੂੰ ਪੰਜਾਬ ’ਤੇ  ਕੀਤਾ ਕਾਬਜ਼: ਮਾਨ ਦਲ

ਅੰਮ੍ਰਿਤਸਰ ਟਾਈਮਜ਼

 ਮਹਿਲ ਕਲਾਂ : ਵਿਧਾਨ ਸਭਾ ਹਲਕਾ ਮਹਿਲ ਕਲਾਂ ਨਾਲ ਸਬੰਧਿਤ ਅਕਾਲੀ ਦਲ (ਅ) ਦੇ ਵਰਕਰਾਂ ਤੇ ਆਗੂਆਂ ਦੀ ਮੀਟਿੰਗ ਗੁਰਜੰਟ ਸਿੰਘ ਕੱਟੂ ਦੀ ਅਗਵਾਈ ਹੇਠ ਗੁਰਦੁਆਰਾ ਪਾਤਸ਼ਾਹੀ ਛੇਵੀਂ ਕਸਬਾ ਮਹਿਲ ਕਲਾਂ ਵਿਖੇ ਹੋਈ। ਇਸ ਮੀਟਿੰਗ ਵਿਚ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਹੋਈ ਹਾਰ ਦੇ ਕਾਰਨਾਂ ਦੀ ਸਮੀਖਿਆ ਕੀਤੀ।ਇਸ ਮੌਕੇ ਗੁਰਜੰਟ ਸਿੰਘ ਕੱਟੂ ਨੇ ਚੋਣ ਨਤੀਜਿਆਂ ਸਬੰਧੀ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਾਂਗਰਸ ਤੇ ਖੇਤਰੀ ਪਾਰਟੀਆਂ ਨੂੰ ਖਤਮ ਕਰਨ ਦੇ ਏਜੰਡੇ ਤਹਿਤ ਈਵੀਐਮ ਦੀ ਮਦਦ ਨਾਲ ਪੰਜਾਬ ਨੂੰ ਆਪਣੀ ਬੀ ਟੀਮ ਆਪ ਪਾਰਟੀ ਹਵਾਲੇ ਕਰ ਦਿੱਤਾ ਹੈ। ਮੋਦੀ ਸਰਕਾਰ ਪੰਜਾਬ ਵਿਚ ਹਿੰਦੂ ਏਜੰਡੇ ਨੂੰ ਲਾਗੂ ਕਰਕੇ ਪੰਥਕ ਏਜੰਡੇ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਆਪ  ਪਾਰਟੀ ਲੋਕ ਨੇ ਫ਼ਤਵੇ ਨਾਲ ਨਹੀਂ ਬਲਕਿ ਮੋਦੀ ਦੀ ਰਹਿਮਤ ਤੇ ਈਵੀਐਮ ਮਸ਼ੀਨਾਂ ਦੀ ਮਦਦ ਨਾਲ ਪੰਜਾਬ ਤੇ ਕਾਬਜ਼ ਹੋਈ ਹੈ। ਆਪਸਰਕਾਰ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ, ਨਸ਼ੇ ਖ਼ਤਮ, ਮਾਈਨਿੰਗ ਮਾਫੀਏ ਤੇ ਬੇਰੁਜ਼ਗਾਰੀ ਵਰਗੀਆਂ ਸਮੱਸਿਆਵਾਂ ਦੇ ਹੱਲ ਲਈ ਨਹੀ ਕਰੇਗੀ।

ਕੱਟੂ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਹਿਲਾ ਐਗਜ਼ਿਟ ਪੋਲ ਰਾਹੀ ਲੋਕਾਂ ਦੇ ਮਨਾਂ ਵਿਚ ਆਪਨੂੰ ਵਾੜ੍ਹ ਦਿੱਤਾ ਤੇ ਫਿਰ ਈਵੀਐਮ ਦੀ ਮਦਦ ਨਾਲ ਸਰਵੇ ਅਨੁਸਾਰ ਚੋਣ ਨਤੀਜੇ ਸਾਹਮਣੇ ਲਿਆਂਦੇ। ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੋਦੀ ਦੀ ਸ਼ਹਿ ਤੇ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਨੂੰ ਦੋਵੇਂ ਸੀਟਾਂ ਤੇ ਬਾਦਲ ਪਰਿਵਾਰ ਨੂੰ ਸਾਰੀਆਂ ਸੀਟਾਂ ਤੇ ਹਾਰ ਦੇ ਲਿਖਤੀ ਦਾਅਵੇ ਕੀਤੇ ਗਏ ਜੋ ਬਾਅਦ ਵਿਚ ਸਹੀ ਵੀ ਸਾਬਤ ਹੋਏ। ਉਨ੍ਹਾਂ ਕਿਹਾ ਕਿ ਮਾਨ ਦਲ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਕੇਂਦਰ ਸਰਕਾਰ ਦੀ ਇਸ ਧੱਕੇਸ਼ਾਹੀ ਸਬੰਧੀ ਜਾਣੂ ਕਰਵਾਏਗਾ।