ਬਾਦਲ-ਹਮਾਇਤੀ ਬਾਬਿਆਂ ਦਾ ਵੀ ਬਾਈਕਾਟ ਕਰੀਏ-ਦੁਪਾਲ ਪੁਰ

ਬਾਦਲ-ਹਮਾਇਤੀ ਬਾਬਿਆਂ ਦਾ ਵੀ ਬਾਈਕਾਟ ਕਰੀਏ-ਦੁਪਾਲ ਪੁਰ
ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਤਰਲੋਚਨ ਸਿੰਘ ‘ਦੁਪਾਲ ਪੁਰ’

‘ਚੋਰ ਕੀ ਹਾਮਾ ਭਰੇ ਨ ਕੋਇ’ ਦੀ ਰੋਸ਼ਨੀ ਵਿੱਚ
 

ਅੰਮ੍ਰਿਤਸਰ ਟਾਈਮਜ਼

ਸੈਨਹੋਜ਼ੇ : ਪੰਜਾਬ ਦੇ ਵੋਟਰਾਂ ਵਲੋਂ,ਦੁਨੀਆਂ ਭਰ ਵਿਚ ਸਿੱਖ ਜਥੇਬੰਦੀ ਅਕਾਲੀ ਦਲ ਨੂੰ ਨਮ੍ਹੋਸ਼ੀ ਦਿਵਾਉਣ ਵਾਲ਼ੇ ਬਾਦਲ ਦਲੀਆਂ ਨੂੰ ਝਾੜੂ ਲਾ ਕੇ ਕੂੜੇ-ਕਰਕਟ ਵਾਂਗ ਹੂੰਝ ਸੁੱਟਣ ਉੱਤੇ ਪ੍ਰਤੀਕ੍ਰਿਆ ਦਿੰਦਿਆਂ ਪ੍ਰਵਾਸੀ ਲੇਖਕ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਤਰਲੋਚਨ ਸਿੰਘ ‘ਦੁਪਾਲ ਪੁਰ’ ਨੇ ਇੱਕ ਲਿਖਤੀ ਰਾਹੀਂਵੋਟਾਂ ਤੋਂ ਪਹਿਲਾਂ ਚੋਣ ਪ੍ਰਚਾਰ ਦੌਰਾਨ ਪੰਜਾਬ ਦੇ ਕਈ ਡੇਰੇਦਾਰ ਬਾਬਿਆਂ ਵਲੋਂ ਅਕਾਲੀ ਦਲ(ਅਸਲ ’ਚ ਬਾਦਲ ਦਲ)ਨੂੰ ਹਮਾਇਤ ਦੇਣ ਦੇ ਮੰਦਭਾਗੀ ਵਰਤਾਰੇ ਉੱਤੇ ਟਿੱਪਣੀ ਕੀਤੀ ਹੈ।‘ਚੋਰ ਕੀ ਹਾਮਾ ਭਰੇ ਨ ਕੋਇ॥ਚੋਰ ਕੀਆ ਚੰਗਾ
ਕਿਉ ਹੋਇ॥’ ਵਾਲੇ ਗੁਰਵਾਕ ਦਾ ਹਵਾਲਾ ਦਿੰਦਿਆਂ ਉਨ੍ਹਾਂ ਲਿਖਿਆ ਹੈ ਕਿ ਪੰਜਾਬ ਦੀ ਰੱਬ ਰੂਪ ਸੰਗਤ ਨੇ ਤਾਂ ਜਿਨ੍ਹਾਂ ਸਿਆਸਤਦਾਨਾਂ ਨੂੰ ‘ਗੋਲ੍ਹਕਾਂ ਦੇ ਲੁਟੇਰੇ’ ਸਮਝ ਕੇ ਬਹੁਤ ਬੁਰੀ ਤਰਾਂ ਨਕਾਰਿਆ ਹੈ,ਉਨ੍ਹਾਂ ਨੂੰ ਜੇਤੂ ਬਣਾਉਣ ਦਾ ‘ਹਾਮਾਂਭਰਦਿਆਂ’ ਸੰਤ ਬਾਬਿਆਂ ਨੇ ਆਪਣਾ ਧਾਰਮਿਕ ਅਸਰ ਰਸੂਖ ਵਰਤਿਆ ਸੀ, ਹੁਣ ਸਿੱਖ ਸੰਗਤ ਨੂੰ ਵੀ ਉਨ੍ਹਾਂ ਦਾ ਮੁਕੰਮਲ ਬਾਈਕਾਟ ਕਰਨਾ ਚਾਹੀਦਾ ਹੈ।ਕੌਮ ਦੇ ਧਰਮ ਪ੍ਰਚਾਰਕ ਹੁੰਦਿਆਂ ਹੋਇਆਂ ਜਿਨ੍ਹਾਂ ਡੇਰੇਦਾਰਾਂ ਨੇ ਗੁਰਬਾਣੀ ਨੂੰ ਵੀ ਅਣਗੌਲ਼ਿਆ ਕਰਿਆ ਹੋਵੇ, ਸਿੱਖ ਰਵਾਇਤਾਂ ਮੁਤਾਬਿਕ ਉਹ ਵੀ ਬਰਾਬਰ ਸਜ਼ਾ ਦੇ ਹੱਕਦਾਰ ਹੋਣੇ ਚਾਹੀਦੇ ਹਨ।

ਭਾਈ ਦੁਪਾਲ ਪੁਰ ਨੇ ਇਸ ਗੱਲੋਂ ਵੱਡੀ ਤਸੱਲੀ  ਜ਼ਾਹਰ ਕੀਤੀ ਕਿ ਜਿਵੇਂ ਵੋਟ-ਭੁੱਖ  ਕਾਰਨ ਫਰ੍ਹਲੋ ’ਤੇ  ਲਿਆਂਦੇਗਏ ਰਾਮ ਰਹੀਮ ਸਾਧ ਦੇ ਕੁੜਮ ਦੀ ਮਾਲਵੇ ਵਿਚ ਜ਼ਮਾਨਤ ਜਬਤ ਹੋਈ ਹੈ ਇਸੇ ਤਰਾਂ ਕੁੱਝ ਸਿੱਖ ਡੇਰੇਦਾਰਾਂ ਵਲੋਂ ਬਾਦਲਾਂ ਨੂੰ ਵੋਟਾਂ ਪਾਉਣ ਦੀ ਅਪੀਲ ਨੂੰ ਵੀ ਸ਼ਰਧਾਲੂ ਵੋਟਰਾਂ ਨੇ ਵੀ ਪੂਰੀ ਤਰਾਂ ਅਣਗੌਲ਼ਿਆ ਕਰ ਦਿੱਤਾ।ਜਿਸ ਦੇ ਨਤੀਜੇ ਵਜੋਂ ਸਿੱਖ ਸਿਆਸਤ ਦੇ ਵਿਹੜਿਆਂ ਵਿਚ ਵੀ ਅਜ਼ਾਦ ਹਵਾਵਾਂ ਰੁਮਕਣ ਦੀ ਆਸ ਬੱਝੀ ਹੈ।