ਜਥੇਦਾਰ ਅਕਾਲ ਤਖਤ ਤੇ ਧਾਮੀ ਨੇ ਸਿੱਖ ਯੂਥ ਨੂੰ ਸਿੱਖ ਸ਼ਸਤਰ ਵਿੱਦਿਆ ਨਾਲ ਜੁੜਨ ਦਾ ਦਿੱਤਾ ਸੱਦਾ

ਜਥੇਦਾਰ ਅਕਾਲ ਤਖਤ ਤੇ ਧਾਮੀ ਨੇ ਸਿੱਖ ਯੂਥ ਨੂੰ ਸਿੱਖ ਸ਼ਸਤਰ ਵਿੱਦਿਆ ਨਾਲ ਜੁੜਨ ਦਾ ਦਿੱਤਾ ਸੱਦਾ

ਅੰਮ੍ਰਿਤਸਰ ਟਾਈਮਜ਼

ਅੰਮ੍ਰਿਤਸਰ : ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਦਿਵਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਸ਼ਸਤਰ ਵਿੱਦਿਆ ਗੱਤਕਾ ਨੂੰ ਪ੍ਰਫੁੱਲਤ ਕਰਨ ਦੀ ਅਰਦਾਸ ਉਪਰੰਤ ਰਸਮੀ ਸ਼ੁਰੂਆਤ ਕੀਤੀ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।  ਹਰਿਮੰਦਰ ਸਾਹਿਬ ਘੰਟਾ ਘਰ ਦੇ ਬਾਹਰ ਬਣੇ ਪਲਾਜ਼ਾ ਵਿਖੇ ਵੱਖ-ਵੱਖ ਗੱਤਕਾ ਅਖਾੜਿਆਂ ਦੀਆਂ ਟੀਮਾਂ ਨੇ ਗੱਤਕੇ ਦੇ ਜੌਹਰ ਦਿਖਾਏ।ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।  ਹਰਿਮੰਦਰ ਸਾਹਿਬ ਘੰਟਾ ਘਰ ਦੇ ਬਾਹਰ ਬਣੇ ਪਲਾਜ਼ਾ ਵਿਖੇ ਵੱਖ-ਵੱਖ ਗੱਤਕਾ ਅਖਾੜਿਆਂ ਦੀਆਂ ਟੀਮਾਂ ਨੇ ਗੱਤਕੇ ਦੇ ਜੌਹਰ ਦਿਖਾਏ।

ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜਿਥੇ ਸਾਨੂੰ ਗੁਰਬਾਣੀ, ਸਿਮਰਨ ਰਾਹੀਂ ਰੂਹਾਨੀਅਤ ਤੌਰ ’ਤੇ ਬਲਵਾਨ ਹੋਣ ਲਈ ਪ੍ਰੇਰਿਆ, ਉਥੇ ਹੀ ਸਰੀਰਕ ਤੇ ਰਾਜਸੀ ਤੌਰ ’ਤੇ ਤਗੜੇ ਹੋਣ ਅਤੇ ਸ਼ਸਤਰ ਕਲਾ 'ਚ ਨਿਪੁੰਨ ਹੋਣ ਲਈ ਵੀ ਕਿਹਾ। ਉਨ੍ਹਾਂ ਨੌਜਵਾਨਾਂ ਤੇ ਬੱਚੇ-ਬੱਚੀਆਂ ਨੂੰ ਸ਼ਸਤਰ ਵਿੱਦਿਆ ਨਾਲ ਜੁੜਨ ਤੇ ਅਭਿਆਸ ਕਰਨ ਦੀ ਪ੍ਰੇਰਣਾ ਵੀ ਕੀਤੀ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦੇ ਸਿਧਾਂਤ ਨੂੰ ਸਮਰਪਿਤ ਦੋ ਕਿਰਪਾਨਾਂ ਪਹਿਨ ਕੇ ਸਿੱਖਾਂ ਲਈ ਪਾਤਸ਼ਾਹੀ ਜੀਵਨ ਦੀ ਮਿਸਾਲ ਦਿੱਤੀ। ਉਨ੍ਹਾਂ ਕਿਹਾ ਕਿ ਛੇਵੇਂ ਪਾਤਸ਼ਾਹ ਨੇ ਸਿੱਖਾਂ ਨੂੰ ਚੰਗੇ ਘੋੜੇ ਅਤੇ ਸ਼ਸਤਰ ਭੇਟ ਕਰਨ ਲਈ ਹੁਕਮ ਕੀਤੇ ਤੇ ਸ਼ਸਤਰ ਵਿੱਦਿਆ ਵਿੱਚ ਨਿਪੁੰਨ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਸ਼ਸਤਰ ਕਲਾ ਗੱਤਕਾ ਆਤਮ ਰੱਖਿਆ ਦੇ ਨਾਲ-ਨਾਲ ਚੜ੍ਹ ਕੇ ਆਏ ਦੁਸ਼ਮਣ ਨਾਲ ਟਾਕਰੇ ਲਈ ਵੀ ਸਹਾਈ ਹੁੰਦਾ ਹੈ। ਉਨ੍ਹਾਂ ਨੌਜਵਾਨੀ ਨੂੰ ਸਿੱਖ ਸ਼ਸਤਰ ਕਲਾ ਗੱਤਕੇ ਨਾਲ ਜੁੜਨ ਦੀ ਅਪੀਲ ਕੀਤੀ।

ਇਸੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗੱਤਕਾ ਫੈਡਰੇਸ਼ਨਾਂ, ਐਸੋਸੀਏਸ਼ਨਾਂ ਅਤੇ ਅਖਾੜਿਆਂ ਦੇ ਨੁਮਾਇੰਦਿਆਂ ਨਾਲ ਇਕੱਤਰਤਾ ਕੀਤੀ ਤੇ ਸਿੱਖ ਸ਼ਸਤਰ ਵਿੱਦਿਆ ਗੱਤਕਾ ਨੂੰ ਪ੍ਰਫੁੱਲਤ ਕਰਨ ਲਈ ਸਹਿਯੋਗ ਕਰਨ ਲਈ ਪ੍ਰੇਰਿਆ। ਗੁਰਚਰਨ ਸਿੰਘ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ, ਗੁਰਤੇਜ ਸਿੰਘ ਸ਼੍ਰੋਮਣੀ ਗੱਤਕਾ ਫੈਡਰੇਸ਼ਨ ਆਫ ਇੰਡੀਆ, ਹਰਚਰਨ ਸਿੰਘ ਭੁੱਲਰ ਤੇ ਬਲਜਿੰਦਰ ਸਿੰਘ ਗੱਤਕਾ ਫੈਡਰੇਸ਼ਨ ਆਫ ਇੰਡੀਆ, ਰਾਜਿੰਦਰ ਸਿੰਘ ਪੰਜਾਬ ਗੱਤਕਾ ਐਸੋਸੀਏਸ਼ਨ, ਰਵਿੰਦਰ ਸਿੰਘ ਗੱਤਕਾ ਐਸੋਸੀਏਸ਼ਨ ਆਫ ਜੰਮੂ ਕਸ਼ਮੀਰ, ਗੁਰਚਰਨ ਸਿੰਘ ਪੁਰਾਤਨ ਸਿੱਖ ਸ਼ਾਸਤਰ ਵਿੱਦਿਆ ਕੈਬਨਿਟ ਦਿੱਲੀ, ਮਨਜੀਤ ਸਿੰਘ ਸਿੱਖ ਸ਼ਸਤਰ ਵਿੱਦਿਆ ਕਾਊਂਸਲ, ਜ਼ੋਰਾਵਰ ਸਿੰਘ ਗੱਤਕਾ ਐਸੋਸੀਏਸ਼ਨ ਦਿੱਲੀ ਸਮੇਤ ਵੱਖ-ਵੱਖ ਗੱਤਕਾ ਅਖਾੜਿਆਂ ਦੇ ਨੁਮਾਇੰਦੇ ਸ਼ਾਮਲ ਹੋਏ।                                   

 ਕੀ ਹੈ ਮੀਰੀ ਪੀਰੀ ਇਤਿਹਾਸ

ਜਦ ਪੰਜਵੇਂ ਸਿੱਖ ਗੁਰੂ ਸ਼੫ੀ ਗੁਰੂ ਅਰਜੁਨ ਦੇਵ ਜੀ ਨੂੰ ਉਸ ਸਮੇਂ ਦੀ ਮੁਗ਼ਲ ਹਕੂਮਤ ਵੱਲੋਂ ਅਸਹਿ ਤੇ ਅਕਹਿ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ ਤਾਂ ਗੁਰੂ ਜੀ ਨੇ ਆਪਣੇ ਅੰਤਲੇ ਵਕਤ ਆਪਣੇ ਸਪੁੱਤਰ ਹਰਿਗੋਬਿੰਦ ਨੂੰ ਸਿੱਖਾਂ ਦੇ ਹੱਥ ਸੁਨੇਹਾ ਭੇਜਦਿਆਂ ਕਿਹਾ ਸੀ ਕਿ ਹੁਣ ਸਿੱਖੀ ਨੂੰ ਬਚਾਉਣ ਅਤੇ ਇਸ ਦੇ ਵਿਕਾਸ ਲਈ ਧਾਰਮਿਕ ਅਤੇ ਅਧਿਆਤਮਿਕ ਕਿ੫ਆ ਦੇ ਨਾਲ-ਨਾਲ ਜ਼ੁਲਮ ਦਾ ਜ਼ੁਲਮ ਨਾਲ ਟਾਕਰਾ ਕਰਨ ਦਾ ਸਮਾਂ ਆ ਗਿਆ ਹੈ। ਸ਼੫ੀ ਗੁਰੂ ਹਰਿਗੋਬਿੰਦ ਸਾਹਿਬ ਜੀ ਉਸ ਸਮੇਂ ਗਿਆਰਾਂ ਸਾਲਾਂ ਦੇ ਸਨ। ਪਿਤਾ ਸ਼੫ੀ ਗੁਰੂ ਅਰਜੁਨ ਦੇਵ ਜੀ ਨੇ ਲਾਹੌਰ ਦੀ ਜੇਲ੍ਹ ਵਿੱਚੋਂ ਸੁਨੇਹਾ ਭੇਜਦਿਆਂ ਕਿਹਾ, 'ਪੁੱਤਰ ਹਰਿਗੋਬਿੰਦ! ਜ਼ੁਲਮ ਦਾ ਟਾਕਰਾ ਕਰਨ ਲਈ ਜਥਾ ਸ਼ਕਤੀ ਆਪਣੀ ਹਥਿਆਰਬੰਦ ਫ਼ੌਜ ਤਿਆਰ ਕਰੋ।'

ਫਿਰ ਜਦੋਂ 11 ਜੂਨ 1606 ਨੰੂ ਸ਼੫ੀ ਗੁਰੂ ਹਰਿਗੋਬਿੰਦ ਸਾਹਿਬ ਨੇ ਛੇਵੇਂ ਸਿੱਖ ਗੁਰੂ ਵਜੋਂ ਗੁਰਗੱਦੀ ਸੰਭਾਲੀ ਤਾਂ ਪਿਤਾ ਦੀ ਸਿੱਖਿਆ ਉਤੇ ਅਮਲ ਕਰਦਿਆਂ ਦੋ ਤਲਵਾਰਾਂ ਮੰਗਵਾਈਆਂ ਅਤੇ ਪਹਿਨੀਆਂ। ਉਸ ਵੇਲੇ ਗੁਰੂ ਜੀ ਨੇ ਕਿਹਾ ਕਿ ਇਨ੍ਹਾਂ ਦੋਹਾਂ ਤਲਵਾਰਾਂ ਵਿਚੋਂ ਇਕ ਤਲਵਾਰ ਜ਼ਾਲਮ ਦੇ ਜ਼ੁਲਮ ਦਾ ਤਾਕਤ ਨਾਲ ਟਾਕਰਾ ਕਰਨ ਲਈ ਹੈ ਅਤੇ ਦੂਜੀ ਧਰਮ ਅਤੇ ਅਧਿਆਤਮਿਕਤਾ ਦੀ ਸੁਰੱਖਿਆ ਲਈ ਸਵੈ-ਨਿਯੰਤਰਣ ਨੂੰ ਹਮੇਸ਼ਾ ਯਾਦ ਰੱਖਣ ਲਈ ਹੈ। ਭਾਵ ਇਕ ਤਲਵਾਰ ਦੁਨਿਆਵੀ ਸ਼ਕਤੀ ਦਾ ਚਿੰਨ੍ਹ ਹੈ ਅਤੇ ਦੂਸਰੀ ਅਧਿਆਤਮਿਕ ਸ਼ਕਤੀ ਦਾ ਚਿੰਨ੍ਹ ਹੈ। ਇਨ੍ਹਾਂ ਦੋਹਾਂ ਤਲਵਾਰਾਂ ਨੂੰ ਮੀਰੀ ਤੇ ਪੀਰੀ ਦਾ ਨਾਂ ਦਿੱਤਾ ਗਿਆ। 'ਮੀਰੀ' ਸ਼ਬਦ ਅਰਬੀ ਭਾਸ਼ਾ ਦੇ ਸ਼ਬਦ 'ਅਮੀਰ' ਤੋਂ ਫਾਰਸੀ ਵਿਚ ਆਏ ਸ਼ਬਦ 'ਮੀਰ' ਤੋਂ ਲਿਆ ਗਿਆ ਹੈ। ਅਰਬੀ ਭਾਸ਼ਾ ਵਿਚ ਅਮੀਰ ਸ਼ਬਦ ਨੂੰ ਅ-ਮੀਰ ਕਰਕੇ ਬੋਲਿਆ ਜਾਂਦਾ ਹੈ ਜਿਸ ਦਾ ਮਤਲਬ ਹੈ-ਗਵਰਨਰ, ਕਮਾਂਡਰ, ਹਾਕਮ, ਮੁਖੀਆ, ਸਰਦਾਰ ਆਦਿ। ਇਹ ਸ਼ਬਦ ਦੁਨਿਆਵੀ ਤਾਕਤ ਜਾਂ ਪਦਾਰਥਕ ਤਾਕਤ ਜਾਂ ਸਿਆਸੀ ਤਾਕਤ ਨੂੰ ਪ੍ਰਗਟਾਉਂਦਾ ਹੈ। 'ਪੀਰੀ' ਸ਼ਬਦ ਧਾਰਮਿਕ ਜਾਂ ਅਧਿਆਤਮਿਕ ਆਗੂਆਂ ਲਈ ਵਰਤਿਆ ਜਾਂਦਾ ਹੈ ਜਿਵੇਂ ਚਰਚ ਦਾ ਪਾਦਰੀ, ਮਸਜਿਦ ਦਾ ਕਾਜ਼ੀ, ਕਿਸੇ ਮਜ਼ਾਰ ਦਾ ਗੱਦੀਨਸ਼ੀਨ, ਕਿਸੇ ਫਿਰਕੇ ਦਾ ਸੰਤ ਆਦਿ। ਉਂਝ ਵੇਖਿਆ ਜਾਵੇ ਤਾਂ ਇਹ ਸ਼ਬਦ ਵੀ ਇਕ ਤਰ੍ਹਾਂ ਨਾਲ ਪਦਾਰਥਕ ਜਾਂ ਸਿਆਸੀ ਸ਼ਕਤੀ ਨੂੰ ਹੀ ਜ਼ਾਹਿਰ ਕਰਦਾ ਹੈ। ਪੀਰੀ ਸ਼ਬਦ ਵੀ ਫਾਰਸੀ ਦੇ ਸ਼ਬਦ 'ਪੀਰ' ਤੋਂ ਲਿਆ ਗਿਆ ਹੈ ਜਿਸ ਦਾ ਮਤਲਬ ਹੈ-ਸੰਤ, ਪਵਿੱਤਰ ਵਿਅਕਤੀ, ਅਧਿਆਤਮਿਕ ਆਗੂ ਜਾਂ ਧਾਰਮਿਕ/ਅਧਿਆਤਮਿਕ ਸੰਸਥਾ ਦਾ ਮੁਖੀਆ। ਇੰਝ ਗੁਰੂ ਜੀ ਨੇ ਆਪਣੀਆਂ ਦੋਹਾਂ ਤਲਵਾਰਾਂ ਨੰੂ ਮੀਰੀ ਤੇ ਪੀਰੀ ਦਾ ਨਾਂ ਦਿੱਤਾ। ਸ਼੫ੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਮੀਰੀ-ਪੀਰੀ ਦਾ ਪਹਿਲਾ ਸੰਸਥਾਨ ਹੈ। ਜਦ ਗੁਰੂ ਜੀ ਹਰਿਮੰਦਰ ਸਾਹਿਬ ਵਿਚ ਜਾਂਦੇ ਸਨ ਤਾਂ ਉਹ ਇਕ ਸੰਤ ਹੁੰਦੇ ਸਨ ਅਤੇ ਜਦ ਉਹ ਸ਼੫ੀ ਅਕਾਲ ਤਖਤ ਦੀ ਫਸੀਲ ਉਤੇ ਬੈਠਦੇ ਸਨ ਤਾਂ ਉਹ ਇਕ ਰਾਜੇ ਵਾਂਗ ਹੁੰਦੇ ਸਨ। ਭਾਵ ਗੁਰੂ ਜੀ ਸੰਤ ਤੇ ਸਿਪਾਹੀ ਦਾ ਇਕ ਸੱਚਾ ਸੁਮੇਲ ਸਨ। ਮੀਰੀ-ਪੀਰੀ ਦਾ ਦੂਸਰਾ ਸੰਸਥਾਨ ਸ਼੫ੀ ਗੁਰੂ ਹਰਿਗੋਬਿੰਦ ਸਾਹਿਬ ਦੇ ਜਨਮ ਅਸਥਾਨ ਪਿੰਡ 'ਗੁਰੂ ਕੀ ਵਡਾਲੀ' ਅੰਮਿ੍ਤਸਰ ਸਾਹਿਬ ਵਿਚ ਹੈ ਜਿਸ ਦਾ ਨਾਂ ਹੈ ਮੀਰੀ-ਪੀਰੀ ਅਕਾਦਮੀ ਜਿਸ ਦੀ ਸਥਾਪਨਾ ਭਾਈ ਸਾਹਿਬ ਹਰਭਜਨ ਸਿੰਘ ਖ਼ਾਲਸਾ ਯੋਗੀ ਵੱਲੋਂ ਸੰਨ 1997 ਵਿਚ ਕੀਤੀ ਗਈ ਸੀ। ਇਸ ਅਕਾਦਮੀ ਦੀ ਸਿੱਖਿਆ ਨੂੰ ਕੈਂਬਿਰਜ ਯੂਨੀਵਰਸਟੀ ਦੇ ਕੌਮਾਂਤਰੀ ਇਮਤਿਹਾਨਾਂ ਵਜੋਂ ਮਾਨਤਾ ਪ੍ਰਾਪਤ ਹੈ।