ਮੋਦੀ ਸਰਕਾਰ ਅਗਲੇ ਡੇਢ ਸਾਲ ਵਿਚ 10 ਲੱਖ ਨੌਕਰੀਆਂ ਦੇਵੇਗੀ 

ਮੋਦੀ ਸਰਕਾਰ ਅਗਲੇ ਡੇਢ ਸਾਲ ਵਿਚ 10 ਲੱਖ ਨੌਕਰੀਆਂ ਦੇਵੇਗੀ 

ਅੰਮ੍ਰਿਤਸਰ ਟਾਈਮਜ਼ 

ਨਵੀਂ ਦਿੱਲੀ-'ਕੇਂਦਰ ਸਰਕਾਰ ਅਗਲੇ 18 ਮਹੀਨਿਆਂ 'ਚ 10 ਲੱਖ ਭਰਤੀਆਂ ਕਰੇਗੀ |। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ  ਉਕਤ ਐਲਾਨ ਕੀਤਾ । ਸਰਕਾਰ ਵਲੋਂ ਇਹ ਐਲਾਨ ਉਸ ਸਮੇਂ ਕੀਤਾ ਗਿਆ ਹੈ ਜਦੋਂ ਬੇਰੁਜ਼ਗਾਰੀ ਦੇ ਮੁੱਦੇ 'ਤੇ ਵਿਰੋਧੀ ਧਿਰਾਂ ਸਰਕਾਰ ਨੂੰ ਨਿਸ਼ਾਨੇ 'ਤੇ ਲੈ ਰਹੀਆਂ ਹਨ । ਪ੍ਰਧਾਨ ਮੰਤਰੀ ਦੇ ਐਲਾਨ ਤੋਂ ਬਾਅਦ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤਿੰਨੋ ਫ਼ੌਜਾਂ ਦੇ ਮੁਖੀਆਂ ਨਾਲ ਇਕ ਪ੍ਰੈੱਸ ਕਾਨਫ਼ਰੰਸ ਕਰ ਕੇ ਸਰਕਾਰ ਵਲੋਂ 'ਅਗਨੀਪਥ ਭਰਤੀ' ਯੋਜਨਾ ਦੀ ਸ਼ੁਰੂਆਤ ਦਾ ਐਲਾਨ ਕੀਤਾ ਜਿਸ ਰਾਹੀਂ ਹਥਿਆਰਬੰਦ ਫੌਜਾਂ, ਜਲ ਸੈਨਾ ਅਤੇ ਹਵਾਈ ਸੈਨਾ ਵੀਚ ਨੌਜਵਾਨਾਂ ਦੀ ਭਰਤੀ ਕੀਤੀ ਜਾਵੇਗੀ ।ਪ੍ਰਧਾਨ ਮੰਤਰੀ ਵਲੋਂ ਕੀਤੇ ਇਸ ਐਲਾਨ ਵਿਚ ਹਾਲਾਂਕਿ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਕਿਹੜੇ-ਕਿਹੜੇ ਮੰਤਰਾਲੇ ਜਾਂ ਵਿਭਾਗਾਂ ਵਿਚ ਅਸਾਮੀਆਂ ਖਾਲੀ ਹਨ, ਪਰ ਹਲਕਿਆਂ ਮੁਤਾਬਿਕ ਜ਼ਿਆਦਾਤਰ ਭਰਤੀਆਂ ਰੇਲਵੇ, ਹਥਿਆਰਬੰਦ ਫੌਜਾਂ, ਨੀਮ ਫੌਜੀ ਬਲਾਂ, ਆਬਕਾਰੀ, ਜੀ. ਐਸ .ਟੀ. ਵਿਭਾਗ ਅਤੇ ਸਰਕਾਰੀ ਬੈਂਕਾਂ ਤੇੇ ਬੀਮਾ ਕੰਪਨੀਆਂ ਵਿਚ ਕੀਤੀਆਂ ਜਾਣਗੀਆਂ ।