ਸਿਆਸੀ ਖੁੰਦਕ ਕਾਰਨ ਲੀਡਰਾਂ 'ਤੇ ਦਰਜ ਹੋਏ 437 ਝੂਠੇ ਕੇਸ, ਜਾਂਚ ਰਿਪੋਰਟ 'ਵਿਚ ਖ਼ੁਲਾਸਾ

ਸਿਆਸੀ ਖੁੰਦਕ ਕਾਰਨ ਲੀਡਰਾਂ 'ਤੇ ਦਰਜ ਹੋਏ 437 ਝੂਠੇ ਕੇਸ, ਜਾਂਚ ਰਿਪੋਰਟ 'ਵਿਚ ਖ਼ੁਲਾਸਾ

ਭਗਵੰਤ ਮਾਨ ਸਰਕਾਰ ਝੂਠੇ ਕੇਸਾਂ ਨੂੰ ਰੱਦ ਕਰੇਗੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ : ਪੰਜਾਬ 'ਚ ਸਿਆਸੀ ਖਹਿਬਾਜ਼ੀ ਦੇ ਕਾਰਨ ਕਰੀਬ 437 ਆਗੂਆਂ ਖ਼ਿਲਾਫ਼ ਝੂਠੇ ਕੇਸ ਦਰਜ ਹੋਏ ਹਨ। ਇਸ ਦਾ ਖ਼ੁਲਾਸਾ ਇਕ ਜਾਂਚ ਰਿਪੋਰਟ 'ਚ ਹੋਇਆ ਹੈ। ਇਨ੍ਹਾਂ ਦਰਜ ਮੁਕੱਦਮਿਆਂ ਵਿਚ ਆਪ , ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਨਾਂ ਸ਼ਾਮਲ ਹਨ। ਫਿਲਹਾਲ ਜਾਂਚ ਕਮਿਸ਼ਨ ਵੱਲੋਂ ਸਰਕਾਰ ਨੂੰ ਰਿਪੋਰਟ ਸੌਂਪ ਦਿੱਤੀ ਗਈ ਹੈ। ਸੂਬੇ ਦੀ ਨਵੀਂ ਸਰਕਾਰ ਇਸ ਰਿਪੋਰਟ ਬਾਰੇ ਕਾਨੂੰਨੀ ਰਾਏ ਲੈ ਰਹੀ ਹੈ।ਇਸ ਤੋਂ ਬਾਅਦ ਇਨ੍ਹਾਂ ਦਰਜ ਮਾਮਲਿਆਂ ਬਾਰੇ ਕੋਈ ਫ਼ੈਸਲਾ ਲਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਧੱਕੇ ਨਾਲ ਝੂਠੇ ਕੇਸ ਦਰਜ ਕਰਨ ਦੇ ਮਾਮਲੇ ਵਿਚ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਡਾ ਕਦਮ ਚੁੱਕਣ ਜਾ ਰਹੀ ਹੈ। ਸਿਆਸੀ ਦਬਾਅ, ਨਿੱਜੀ ਦੁਸ਼ਮਣੀ ਜਾਂ ਕਿਸੇ ਹੋਰ ਕਾਰਨ ਦਰਜ ਕੀਤੇ ਗਏ ਝੂਠੇ ਕੇਸਾਂ ਨੂੰ ਰੱਦ ਕਰਨ ਲਈ ਸਰਕਾਰ ਵਿਸ਼ੇਸ਼ ਕਮਿਸ਼ਨ ਬਣਾਏਗੀ।

ਇਸ ਤਹਿਤ ਪਿਛਲੇ 10 ਸਾਲਾਂ ਦੌਰਾਨ ਦਰਜ ਹੋਏ ਸ਼ੱਕੀ ਮਾਮਲਿਆਂ ਦੀ ਜਾਂਚ ਕੀਤੀ ਜਾਵੇਗੀ ਭਗਵੰਤ ਮਾਨ ਨੇ ਕਿਹਾ ਹੈ ਕਿ ਜੇਕਰ ਲੋੜ ਪਈ ਤਾਂ 10 ਸਾਲ ਤੋਂ ਵੀ ਜ਼ਿਆਦਾ ਪੁਰਾਣੇ ਮਾਮਲਿਆਂ ਦੀ ਵੀ ਜਾਂਚ ਕੀਤੀ ਜਾ ਸਕਦੀ ਹੈ। ਜਾਂਚ ਤੋਂ ਬਾਅਦ ਕਮਿਸ਼ਨ ਨੂੰ ਕੇਸ ਖਾਰਜ ਕਰਨ ਦਾ ਅਧਿਕਾਰ ਹੋਵੇਗਾ। ਕਮਿਸ਼ਨ ਜਾਂਚ ਲਈ ਕਿਸੇ ਵੀ ਵਿਭਾਗ ਤੋਂ ਰਿਕਾਰਡ ਤਲਬ ਕਰ ਸਕਦਾ ਹੈ।ਮੁੱਖ ਮੰਤਰੀ ਦੀ ਗੁਜਰਾਤ ਤੋਂ ਚੰਡੀਗੜ੍ਹ ਵਾਪਸੀ ਪਿਛੋਂ ਸ਼ਾਇਦ ਇਕ ਜਾਂਚ ਕਮਿਸ਼ਨ ਗਠਿਤ ਕੀਤਾ ਜਾਏ। ਇਹ ਕਮਿਸ਼ਨ ਇਸ ਗੱਲ ਦੀ ਜਾਂਚ ਕਰੇਗਾ ਕਿ ਪਿਛਲੇ 10-15 ਸਾਲਾਂ ਦੌਰਾਨ ਕਿਹੜੇ-ਕਿਹੜੇ ਵਿਅਕਤੀਆਂ ਵਿਰੁੱਧ ਝੂਠੇ ਮੁਕੱਦਮੇ ਦਰਜ ਹੋਏ ਹਨ।