ਮੁੱਖ ਮੰਤਰੀ  ADGP ਅਸਥਾਨਾ ਦਾ ਪੱਤਰ ਲੀਕ ਹੋਣ ਕਾਰਣ  ਪੁਲਿਸ ਕੇਸ ਦਰਜ ਕਰਵਾਉਣਗੇ 

ਮੁੱਖ ਮੰਤਰੀ  ADGP ਅਸਥਾਨਾ  ਦਾ ਪੱਤਰ ਲੀਕ ਹੋਣ ਕਾਰਣ  ਪੁਲਿਸ ਕੇਸ ਦਰਜ ਕਰਵਾਉਣਗੇ 

ਮਾਮਲਾ ਨਸ਼ਿਆਂ ਤੇ ਬੇਅਦਬੀ ਦਾ   

 ਅੰਮ੍ਰਿਤਸਰ ਟਾਈਮਜ਼                                                                       

ਚੰਡੀਗੜ੍ਹ-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ  ਕਿ ਜਾਂਚ ਬਿਉਰੋ ਦੇ ਡਾਇਰੈਕਟਰ ਐਸ.ਕੇ. ਅਸਥਾਨਾ ਦੀ ਛੁੱਟੀ ਅਤੇ ਨਸ਼ਿਆਂ ਸੰਬੰਧੀ ਕੇਸ ਦੀ ਨੋਟਿੰਗ ਲੀਕ ਹੋਣ ਦੇ ਮਾਮਲੇ 'ਤੇ ਸਰਕਾਰ ਵਲੋਂ ਪੁਲਿਸ ਕੇਸ ਦਰਜ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ ਅਤੇ ਇਸ ਗੱਲ ਦੀ ਜਾਂਚ ਕੀਤੀ ਜਾਵੇਗੀ ਕਿ ਇਹ ਸਰਕਾਰੀ ਰਿਕਾਰਡ ਕਿਵੇਂ ਤੇ ਕਿੱਥੋਂ ਲੀਕ ਹੋਇਆ ਪਰ ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਦੀ ਨੋਟਿੰਗ ਦਾ ਕੁਝ ਹਿੱਸਾ ਲੀਕ ਹੋਇਆ ਜਦੋਂ ਕਿ ਅਸਥਾਨਾਂ ਵਲੋਂ ਆਪਣੇ ਹੱਥ ਨਾਲ ਲਿਖ ਕੇ ਭੇਜੀ ਗਈ ਨੋਟਿੰਗ ਦਾ ਹਿੱਸਾ ਲੀਕ ਨਹੀਂ ਹੋ ਸਕਿਆ । ਮੁੱਖ ਮੰਤਰੀ ਨੇ ਕਿਹਾ ਕਿ ਕਾਨੂੰਨ ਆਪਣਾ ਕੰਮ ਕਰਦਾ ਰਹੇਗਾ ਅਤੇ ਨਸ਼ਿਆਂ ਤੇ ਬੇਅਦਬੀਆਂ ਦੇ ਕੇਸਾਂ ਨਾਲ ਸੰਬੰਧਿਤ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ।