ਪੁਲਿਸ ਵਾਲੇ ਨੇ ਲਾਹੀ ਸਰਦਾਰ ਦੀ ਪੱਗ! 

ਪੁਲਿਸ ਵਾਲੇ ਨੇ ਲਾਹੀ ਸਰਦਾਰ ਦੀ ਪੱਗ! 

        ਥਾਣੇ ਵਿਚ ਮਾਰਕੁੱਟ 

ਅੰਮ੍ਰਿਤਸਰ ਟਾਈਮਜ਼

ਅੰਮ੍ਰਿਤਸਰ : ਸਥਾਨਕ ਵਿਜੇ ਨਗਰ 'ਚ ਉਸ ਵੇਲੇ ਹਾਲਾਤ ਤਣਾਅਪੂਰਨ ਬਣ ਗਏ, ਜਦੋਂ ਇਕ ਪੁਲਿਸ ਮੁਲਾਜ਼ਮ ਵੱਲੋਂ ਇਕ ਸਰਦਾਰ ਬੰਦੇ ਦੀ ਪੱਗ ਲਾਹ ਦਿੱਤੀ ਜਾਂਦੀ ਹੈ। ਇਹ ਵਿਅਕਤੀ ਲੜਾਈ-ਝਗੜੇ ਦੇ ਕਿਸੇ ਮਾਮਲੇ ਵਿਚ ਰਾਜ਼ੀਨਾਮੇ ਲਈ ਥਾਣੇ ਪਹੁੰਚਿਆ ਸੀ, ਜਿਥੇ ਕਿਸੇ ਗੱਲ ਨੂੰ ਲੈ ਕੇ ਮਾਹੌਲ ਗਰਮਾ ਗਿਆ ਤੇ ਇਕ ਪੁਲਿਸ ਵਾਲੇ ਵੱਲੋਂ ਉਸ ਦੀ ਪੱਗ ਲਾਹ ਦਿੱਤੀ ਜਂਦੀ ਹੈ।ਦਰਅਸਲ, ਵਿਜੇ ਨਗਰ ਪੁਲਿਸ ਚੌਕੀ 'ਚ ਨੂੰਹ-ਸੱਸ ਦੇ ਘਰੇਲੂ ਝਗੜੇ ਨੂੰ ਲੈ ਕੇ ਦੋਵੇਂ ਧਿਰਾਂ ਪੁਲਿਸ ਦੀ ਮੌਜੂਦਗੀ ਵਿੱਚ ਇਕ ਦੂਜੇ ਨਾਲ ਕੁੱਟਮਾਰ ਕਰਨ ਲੱਗ ਗਈਆਂ। ਦੂਜੇ ਪਾਸੇ ਕਵਰੇਜ ਕਰਨ ਆਏ ਪੱਤਰਕਾਰ ਨੇ ਵੀ ਉਸ ਨਾਲ ਮੁਨਸ਼ੀ ਵੱਲੋਂ ਕੁੱਟਮਾਰ ਕਰਨ ਦੇ ਆਰੋਪ ਲਗਾਏ ਹਨ। ਪੱਤਰਕਾਰ ਨੇ ਆਰੋਪ ਲਗਾਏ ਕਿ ਉਸ ਨਾਲ ਧੱਕਾ ਕੀਤਾ ਗਿਆ ਹੈ ਅਤੇ ਉਸ ਦੀ ਪੱਗ ਵੀ ਉਤਾਰੀ ਗਈ ਹੈ। ਇਸ ਨੂੰ ਲੈ ਕੇ ਥਾਣਾ ਇੰਚਾਰਜ ਦਾ ਕਹਿਣਾ ਹੈ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੁਜ਼ਲਮ 'ਤੇ ਕਾਰਵਾਈ ਕੀਤੀ ਜਾਵੇਗੀ।