ਜਰਖੜ ਸਟੇਡੀਅਮ ਵਿੱਚ ਕਬੱਡੀ ਸਟਾਰ ਮਾਣਕ ਜੋਧਾਂ ਦੇ ਆਦਮਕੱਦ ਬੁੱਤ ਤੋਂ ਪਰਦਾ ਉਠਾ ਕੇ  ਲੋਕਾਂ ਨੂੰ ਕੀਤਾ ਸਮਰਪਿਤ

ਜਰਖੜ ਸਟੇਡੀਅਮ ਵਿੱਚ ਕਬੱਡੀ ਸਟਾਰ ਮਾਣਕ ਜੋਧਾਂ ਦੇ ਆਦਮਕੱਦ ਬੁੱਤ ਤੋਂ ਪਰਦਾ ਉਠਾ ਕੇ  ਲੋਕਾਂ ਨੂੰ ਕੀਤਾ ਸਮਰਪਿਤ

ਕੈਪਟਨ ਸੰਦੀਪ ਸੰਧੂ ਮੁੱਖ ਮਹਿਮਾਨ ਵਜੋਂ ਪੁੱਜੇ , ਸਮਾਗਮ ਵਿੱਚ  ਹਜ਼ਾਰਾਂ ਕਬੱਡੀ ਪ੍ਰੇਮੀ ਉਮੜੇ

ਅੰਮ੍ਰਿਤਸਰ ਟਾਈਮਜ਼ ਬਿਉਰੋ

ਲੁਧਿਆਣਾ : ਨੌਜਵਾਨ ਕਬੱਡੀ ਸਟਾਰ ਸਵਰਗੀ ਮਾਣਕ ਜੋਧਾਂ ਦਾ ਆਦਮ ਕੱਦ ਬੁੱਤ ਜੋ ਜਰਖੜ ਖੇਡ ਸਟੇਡੀਅਮ ਵਿਖੇ ਸਥਾਪਿਤ ਕੀਤਾ ਗਿਆ ਅੱਜ  ਉਸ ਬੁੱਤ ਤੋਂ ਪਰਦਾ ਹਟਾ ਕੇ ਉਸ ਨੂੰ ਲੋਕਾਂ ਲਈ ਸਮਰਪਿਤ ਕੀਤਾ ਗਿਆ। ਇਸ ਮੌਕੇ  ਜਰਖੜ ਖੇਡ ਕੰਪਲੈਕਸ ਵਿਖੇ ਹੋਏ  ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕੈਪਟਨ ਸੰਦੀਪ ਸਿੰਘ ਸੰਧੂ ਰਾਜਸੀ ਸਕੱਤਰ ਮੁੱਖ ਮੰਤਰੀ ਪੰਜਾਬ  ਮੁੱਖ ਮਹਿਮਾਨ ਵਜੋਂ ਪੁੱਜੇ, ਇਸ ਤੋਂ ਇਲਾਵਾ ਆਦਮ ਕੱਦ ਬੁੱਤ ਤੋਂ ਪਰਦਾ ਉਠਾਉਣ ਦੀ ਰਸਮ ਮੌਕੇ   ਮਾਣਕ ਜੋਧਾਂ ਦੇ ਪਿਤਾ ਮਹਿੰਦਰ ਸਿੰਘ ਗਰੇਵਾਲ,ਮਾਤਾ ਤੇਜ ਕੌਰ, ਪਤਨੀ ਹਰਪ੍ਰੀਤ ਕੌਰ  ਤੋਂ ਇਲਾਵਾ ਪੂਰਾ ਪਰਿਵਾਰ ਅਤੇ ਕਬੱਡੀ ਦੇ ਰਹਿਨੁਮਾ  ਕੋਚ ਅਤੇ ਸਾਬਕਾ ਜ਼ਿਲ੍ਹਾ ਖੇਡ ਅਫਸਰ ਦੇਵੀ ਦਿਆਲ, ਸੁਰਿੰਦਰਪਾਲ ਸਿੰਘ ਟੋਨੀ ਕਾਲਖ , ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ , ਤਰਸੇਮ ਸਿੰਘ ਜੋਧਾਂ ਸਾਬਕਾ ਵਿਧਾਇਕ  , ਹਾਕਮ ਸਿੰਘ ਟੋਨਾ ਬਾਰੇਵਾਲਾ ਇਲਾਵਾ  ਕਬੱਡੀ ਦੀਆਂ ਤਿੰਨੇ ਖੇਡ ਫੈਡਰੇਸ਼ਨਾਂ ਅਤੇ ਪਿੰਡ ਜੋਧਾਂ ਦੀਆਂ ਪੰਚਾਇਤਾ ਅਤੇ ਕਬੱਡੀ ਕਲੱਬਾਂ ਨੇ  ਕਬੱਡੀ ਸਟਾਰ ਮਾਣਕ ਜੋਧਾਂ ਦੇ ਆਦਮਕੱਦ ਬੁੱਤ ਉਤੇ ਫੁੱਲ ਮਾਲਾ ਭੇਟ ਕੀਤੀ , ਹਾਰ ਅਤੇ ਲੋਈਆਂ ਪਾ ਕੇ  ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਮਾਣਕ ਜੋਧਾਂ ਦੀਆਂ ਕਬੱਡੀ ਪ੍ਰਤੀ  ਅਤੇ ਸਮਾਜ ਪ੍ਰਤੀ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਉਸ ਨੂੰ 21ਵੀੰ ਸਦੀ ਦੇ ਪਹਿਲੇ ਦਹਾਕੇ ਦਾ ਮਹਾਨ ਖਿਡਾਰੀ ਐਲਾਨਿਆ। ਇਸ ਮੌਕੇ ਮਾਣਕ ਜੋਧਾਂ ਦੇ ਪਰਿਵਾਰ ਨੂੰ ਕੈਪਟਨ ਸੰਦੀਪ ਸਿੰਘ ਸੰਧੂ ਨੇ   ਵਿਸ਼ੇਸ਼ ਐਵਾਰਡ ਨਾਲ ਸਨਮਾਨਤ ਕੀਤਾ ।

         ਇਸ ਮੌਕੇ ਜਰਖੜ ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਪ੍ਰਧਾਨ ਐਡਵੋਕੇਟ ਹਰਕਮਲ ਸਿੰਘ, ਬਿੱਲਾ  ਲਲਤੋਂ ਨੇ ਆਏ ਮਹਿਮਾਨਾਂ ਅਤੇ ਖਿਡਾਰੀਆਂ ਨੂੰ ਜੀ ਆਇਆ ਆਖਿਆ । ਇਸ ਮੌਕੇ ਪੰਜਾਬ ਸਪੋਰਟਸ ਕਬੱਡੀ ਕਲੱਬ ਸਿਆਟਲ ਦੇ ਮੁੱਖ ਪ੍ਰਬੰਧਕ ਮੋਹਣਾਂ ਜੋਧਾਂ ਅਤੇ ਕਬੱਡੀ ਸਟਾਰ ਪਾਲਾ ਜਲਾਲਪੁਰ ਨੇ  ਜਰਖੜ ਟਰੱਸਟ ਅਤੇ ਜੋਧਾ ਨਿਵਾਸੀਆਂ ਨੂੰ ਮਾਣਕ ਜੋਧਾਂ ਦਾ ਆਦਮਕੱਦ   ਬੁੱਤ ਸਥਾਪਤ ਹੋਣ ਤੇ ਵਿਸ਼ੇਸ਼  ਵਧਾਈ ਦਿੱਤੀ ।  ਇਸ ਮੌਕੇ ਮਾਣਕ ਜੋਧਾਂ ਦੇ ਆਦਮਕੱਦ ਬੁੱਤ ਨੂੰ ਵੇਖਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਕਬੱਡੀ ਪ੍ਰੇਮੀ ਅਤੇ ਖਿਡਾਰੀ ਉਮੜੇ।  ਇਸ ਮੌਕੇ ਸਰਪੰਚ ਅਮਰਜੀਤ ਸਿੰਘ ਜੋਧਾਂ, ਜਗਦੇਵ ਸਿੰਘ ਸਾਬਕਾ ਸਰਪੰਚ, ਤਰਨ ਜੋਧਾਂ, ਰਾਣਾ ਜੋਧਾਂ, ਮੰਦਰ ਜੋਧਾਂ,ਅੰਤਰਰਾਸ਼ਟਰੀ ਕਬੱਡੀ ਕੁਮੈਂਟੇਟਰ  ਰੁਪਿੰਦਰ ਸਿੰਘ ਜਲਾਲ,  ਉੱਘੇ ਕਬੱਡੀ ਲੇਖਕ  ਸਰਬਾ ਦਿਓਲ , ਮਨਜੀਤ ਸਿੰਘ ਮੌਹਲਾ ਖਡੂਰ ,ਨਿਰਮਲ ਸਿੰਘ ਨਿੰਮਾ ਸਰਪੰਚ ਡੇਹਲੋਂ ,ਮਨਜੀਤ ਸਿੰਘ ਜਵੰਧਾ ਸ਼ੰਕਰ  ,ਪ੍ਰੇਮ ਝੁਨੇਰ  , ਇੰਸਪੈਕਟਰ ਬਲਵੀਰ ਸਿੰਘ ਹੀਰ  ,ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ  ,ਸਰਪੰਚ ਪਹਿਲਵਾਨ ਉਪਦੇਸ਼ ਸਿੰਘ ,ਮਲਕੀਤ ਸਿੰਘ ਆਲਮਗੀਰ,ਸਰਪੰਚ ਤਰਲੋਚਨ ਸਿੰਘ ਲਲਤੋਂ ਕਲਾਂ  , ਚੰਨੀ ਬੀਹਲਾ, ਗੁਰਮੀਤ ਸਿੰਘ ਬੂਟਾ ਗਿੱਲ, ਰਾਜਵਿੰਦਰ ਸਿੰਘ ਗਿੱਲ ਸ਼ਾਮ ਲਾਲ ਢੀਂਗਰਾ , ਪਹਿਲਵਾਨ ਹਰਮੇਲ ਸਿੰਘ ਕਾਲਾ , ਕੁਮੈਂਟੇਟਰ ਗੁਰਪ੍ਰੀਤ ਸਿੰਘ ਬੇਰਕਲਾਂ , ਬਲਕਾਰ ਸਿੰਘ ਲਲਤੋਂ ਕਲਾਂ , ਬਾਸੀ ਲਲਤੋਂ ,ਰਣਜੀਤ ਸਿੰਘ ਲੱਲ ਕਲਾਂ, ਹਰਜੀਤ ਸਿੰਘ ਲੱਲਕਲਾਂ, ਦਿਲਬਾਗ ਸਿੰਘ ਗਰੇਵਾਲ ,ਸਰਬੀ ਥਰੀਕੇ ,ਹਰਜੀਤ ਚੋਹਲਾ  , ਪਵਿੱਤਰ ਖੰਨਾ , ਧਨਜੀਤ ਸਿੰਘ ਜੋਧਾਂ, ਚਮਕੌਰ ਸਿੰਘ ਉੱਭੀ  ,ਦਵਿੰਦਰ ਲਲਤੋਂ ,ਦਵਿੰਦਰ ਰਾਏਕੋਟ ,ਗੀਤਾ ਸੁਧਾਰ, ਸੰਦੀਪ ਜੰਡ, ਸਿਕੰਦਰ ਭਲਵਾਨ ਅਕਾਲਗਡ਼੍ਹ, ਜਸਵਿੰਦਰ ਦਾਦ  , ਸਰਪੰਚ ਸੰਨੀ ਫੁੱਲਾਂਵਾਲ ,ਸੰਦੀਪ ਸੇਖੋਂ ,ਹਨੀ ਗਿੱਲ ਸੰਦੀਪ ਧਾਲੀਵਾਲ ,ਹੀਪਾ ਰੰਗੀ ,ਸੰਦੀਪ ਜੋਧਾ , ਮਾਣਕ ਜੋਧਾਂ ਦੇ ਦਾਦਾ ਬਚਿੱਤਰ ਸਿੰਘ, ਚਾਚਾ ਮੇਜਰ ਸਿੰਘ, ਸਹੁਰਾ ਬੇਅੰਤ ਸਿੰਘ ,ਕੁਲਦੀਪ ਸਿੰਘ ,ਹਰੀ ਸਿੰਘ ਅੜੈਚਾਂ ਹਰਭਜਨ ਸਿੰਘ  ,ਡਾ ਜਸਕਰਨ ਸਿੰਘ ਬੇਟੀ ਗੁਰਸਹਿਜ ਕੌਰ  ,ਕਬੱਡੀ ਸਟਾਰ ਜਸ਼ਨ ਆਲਮਗੀਰ, ਬਿੰਦੂ ਰਣੀਆ ਸੰਤੂ ਰੱਤੋਵਾਲ, ਜੱਸਾ ਭਲਵਾਨ ,ਮਨਦੀਪ ਗਰੇਵਾਲ ,ਹਨੀ ਕਿਲ੍ਹਾ ਰਾਏਪਰ ,ਜੱਸੀ ਕਿਲਾ ਰਾਇਪੁਰ  ,ਰਾਣਾ ਬੀਕਾਨੇਰੀਆ ਜੋਧਾਂ, ਰਾਣਾ ਆਡ਼੍ਹਤੀਆ, ਕਬੱਡੀ ਸਟਾਰ ਗੋਗੀ ਜੋਧਾਂ ,ਗਗਨ ਜੋਧਾਂ ,ਸਤੀਸ਼ ਜੋਧਾਂ, ਮੀਕਾ ਜੋਧਾਂ, ਮਨਦੀਪ ਸਿੰਘ ਗਰੇਵਾਲ ਜਿੰਮ ,ਸਾਬਕਾ ਕਬੱਡੀ ਸਟਾਰ  ਦੇਵ ਖਡੂਰ, ਸਰਬਾ ਕੁਰੜ ,ਪਰਮਜੀਤ ਪੰਮਾ ਜੋਧਾ ,ਸੋਨੀ  ਲਲਤੋਂ  , ਗੁਰਜੀਤ ਸਿੰਘ ਜੋਧਾਂ, ਅਰਸ਼ ਖਡੂਰ  ,ਮਿੱਠਾ ਦੇਧਨਾ, ਕਾਕਾ ਦੇਧਨਾ ਗੁਰਭਵਨ ਕੁਲਾਰ ,ਹਰਪ੍ਰੀਤ ਸਿੱਧੂ, ਸਿਮਰਨਜੀਤ ਜਾਂਗਪੁਰ  , ਪਿੰਦਰ ਸੇਖੋਂ  ,  ਹਰਪ੍ਰੀਤ ਸਿੰਘ ਟੂਸੇ ਗੁਰਸਤਿੰਦਰ ਸਿੰਘ ਪਰਗਟ ,ਸਰਬਜੀਤ ਸਿੰਘ ਸਾਬੀ ਜਰਖੜ ਰਜਿੰਦਰ ਸਿੰਘ ਜਰਖੜ, ਲਖਬੀਰ ਸਿੰਘ ਜਰਖੜ,   ਯਾਦਵਿੰਦਰ ਸਿੰਘ ਤੂਰ  ਆਦਿ ਹੋਰ ਇਲਾਕੇ ਦੀਆਂ ਸ਼ਖਸੀਅਤਾਂ ਖੇਡ ਪ੍ਰੇਮੀ ਵੱਡੀ ਗਿਣਤੀ ਵਿਚ ਹਾਜ਼ਰ ਸਨ ਇਸ ਮੌਕੇ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਇਸ ਵਾਰ ਦਸੰਬਰ ਮਹੀਨੇ ਵਿੱਚ ਮਾਣਕ ਜੋਧਾਂ ਨੂੰ ਸਮਰਪਿਤ ਕਬੱਡੀ ਕੱਪ ਅਤੇ ਆਲ ਇੰਡੀਆ ਪੱਧਰ ਦਾ ਮਹਿੰਦਰਪ੍ਰਤਾਪ ਗਰੇਵਾਲ ਗੋਲਡ ਕੱਪ ਹਾਕੀ ਟੂਰਨਾਮੈਂਟ ਅਤੇ  ਜਰਖੜ ਖੇਡ ਫੈਸਟੀਵਲ ਵੱਡੇ ਪੱਧਰ ਤੇ ਕਰਵਾਇਆ ਜਾਵੇਗਾ । ਇਸ ਤੋਂ ਇਲਾਵਾ ਜਰਖੜ ਹਾਕੀ ਅਕੈਡਮੀ ਨੇ ਹਾਕੀ ਦੇ ਜਾਦੂਗਰ ਧਿਆਨ ਚੰਦ ਨੂੰ ਸਮਰਪਿਤ ਖੇਡ ਦਿਵਸ ਨੂੰ ਵੀ  ਖੇਡ ਭਾਵਨਾ ਦੀ  ਸ਼ਰਧਾ ਅਤੇ ਸਤਿਕਾਰ ਦੇ ਨਾਲ ਮਨਾਇਆ ਗਿਆ।

 

   ਜਗਰੂਪ ਸਿੰਘ ਜਰਖੜ

 ਫੋਨ ਨੰਬਰ  98143 00722