ਸਰਦਾਰ ਹਰੀ ਸਿੰਘ ਨਲੂਏ ਦੇ ਕਿਲ੍ਹੇ ਨੂੰ ਅਜਾਇਬ ਘਰ ਵਿਚ ਤਬਦੀਲ ਕਰੇਗੀ ਸਰਕਾਰ

ਸਰਦਾਰ ਹਰੀ ਸਿੰਘ ਨਲੂਏ ਦੇ ਕਿਲ੍ਹੇ ਨੂੰ ਅਜਾਇਬ ਘਰ ਵਿਚ ਤਬਦੀਲ ਕਰੇਗੀ ਸਰਕਾਰ

ਪੇਸ਼ਾਵਰ: ਪਾਕਿਸਤਾਨ ਦੇ ਖੈਬਰ ਪਖ਼ਤੂਨਵਾ ਖਿੱਤੇ ਦੇ ਹਰੀਪੁਰ ਜ਼ਿਲ੍ਹੇ ਵਿਚ ਪੈਂਦੇ ਮਹਾਨ ਸਿੱਖ ਜਰਨੈਲ ਹਰੀ ਸਿੰਘ ਨਲੂਏ ਦੇ ਕਿਲ੍ਹੇ ਨੂੰ ਪਾਕਿਸਤਾਨ ਸਰਕਾਰ ਨੇ ਅਜਾਇਬ ਘਰ ਦਾ ਰੂਪ ਦੇਣ ਦਾ ਫੈਂਸਲਾ ਕੀਤਾ ਹੈ। ਇਸ ਕਿਲ੍ਹੇ ਦਾ ਨਾਂ ਸਰਦਾਰ ਹਰੀ ਸਿੰਘ ਨਲੂਏ ਦੇ ਨਾਂ 'ਤੇ ਹੈ। 

ਇਹ ਕਿਲ੍ਹਾ ਸਰਦਾਰ ਹਰੀ ਸਿੰਘ ਨਲੂਏ ਵਲੋਂ 1822 ਵਿਚ ਬਣਾਇਆ ਗਿਆ ਸੀ। 

ਪ੍ਰਾਪਤ ਜਾਣਕਾਰੀ ਮੁਤਾਬਿਕ ਖ਼ੈਬਰ ਪਖ਼ਤੂਨਵਾ ਖਿੱਤੇ ਦੇ ਪੁਰਾਤਤਵ ਵਿਭਾਗ ਨੇ ਮੁੱਖ ਮੰਤਰੀ ਮਹਿਮੂਦ ਖਾਨ ਨੂੰ ਚਿੱਠੀ ਲਿਖ ਕੇ ਇਸ ਕਿਲ੍ਹੇ ਦਾ ਪ੍ਰਬੰਧ ਉਨ੍ਹਾਂ ਦੇ ਹੱਥ ਦੇਣ ਲਈ ਕਿਹਾ ਹੈ ਤਾਂ ਕਿ ਇਸ ਨੂੰ ਯਾਤਰੂਆਂ ਲਈ ਖੋਲ੍ਹਿਆ ਜਾ ਸਕੇ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਸਹਿਮਤੀ ਵੀ ਦੇ ਦਿੱਤੀ ਹੈ।