ਵਾਈਟ ਹਾਊਸ ਵਿਚ ਦੇਸ਼ ਅੰਦਰ ਘੱਟਗਿਣਤੀਆਂ ਤੇ ਜ਼ੁਲਮ ਬਾਰੇ ਮੋਦੀ ਵਲੋਂ ਦਿੱਤੇ ਜੁਆਬ ਤੇ ਓਵੈਸੀ ਨੇ ਕੀਤਾ ਪਲਟਵਾਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 24 ਜੂਨ (ਮਨਪ੍ਰੀਤ ਸਿੰਘ ਖਾਲਸਾ):- ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਉਨ੍ਹਾਂ ਕੋਲੋਂ ਇਕ ਪ੍ਰੈਸ ਰਿਪੋਰਟਰ ਵਲੋਂ ਉਨ੍ਹਾਂ ਨੂੰ ਅੰਗਰੇਜ਼ੀ ਵਿਚ ਪੁਛੇ ਸੁਆਲ ਕਿ ਦੇਸ਼ ਅੰਦਰ ਘੱਟ ਗਿਣਤੀਆਂ ਤੇ ਹੋ ਰਹੇ ਜ਼ੁਲਮ ਬਾਰੇ ਦਸਿਆ ਜਾਏ ਦਾ ਜੁਆਬ ਹਿੰਦੀ ਵਿਚ ਦੇਂਦਿਆਂ ਕਿਹਾ ਕਿ ਦੇਸ਼ ਅੰਦਰ ਸਾਰਿਆਂ ਲਈ ਸਾਂਝਾ ਲੋਕਤੰਤਰ ਹੈ ਨੂੰ ਆੜੇ ਹਥੀ ਲੈਂਦਿਆਂ ਮੁਸਲਿਮ ਜਥੇਬੰਦੀ ਏਆਈਐਮਆਈਐਮ ਦੇ ਮੁੱਖੀ ਅਸਦੁਦੀਨ ਓਵੈਸੀ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ 9 ਸਾਲਾਂ ਵਿੱਚ ਪਹਿਲੀ ਵਾਰ ਸਵਾਲ ਚੁੱਕੇ ਅਤੇ ਉਸ ਸਵਾਲ-ਜਵਾਬ ਵਿੱਚ ਉਨ੍ਹਾਂ ਨੇ ਭਾਰਤ ਵਿੱਚ ਭੇਦਭਾਵ ਰਹਿਤ ਹੋਣ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਮਨੀਪੁਰ ਵਿੱਚ 300 ਚਰਚ ਸਾੜ ਦਿੱਤੇ ਗਏ, ਕੀ ਇਹ ਵਿਤਕਰਾ ਨਹੀਂ ਹੈ..? ਸੀਏਏ ਦਾ ਕਾਨੂੰਨ ਭੇਦਭਾਵ ਦੇ ਆਧਾਰ 'ਤੇ ਬਣਾਇਆ ਗਿਆ ਸੀ। ਭਾਜਪਾ ਦੇ 300 ਮੰਤਰੀ ਹਨ, ਜਿਨ੍ਹਾਂ ਵਿੱਚ ਇੱਕ ਵੀ ਮੁਸਲਮਾਨ ਨਹੀਂ ਹੈ। ਇਹ ਵਿਤਕਰੇ ਦੀਆਂ ਉਦਾਹਰਣਾਂ ਹਨ। ਅੰਤ ਵਿਚ ਉਨ੍ਹਾਂ ਮੋਦੀ ਤੇ ਤੰਜ ਕਸਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਵਿਦੇਸ਼ਾਂ 'ਚ ਕੀਤੀ ਪ੍ਰੈੱਸ ਕਾਨਫਰੰਸ, ਭਾਰਤ 'ਚ ਕਿਉਂ ਪਿੱਛੇ ਹਟ ਗਏ ਹਨ..?
Comments (0)