ਪੰਜਾਬ ਵਿਚ ਨਹੀਂ ਹੋਣਗੇ ਕਾਲਜਾਂ, ਯੂਨੀਵਰਸਿਟੀਆਂ ਦੇ ਇਮਤਿਹਾਨ: ਕੈਪਟਨ ਅਮਰਿੰਦਰ

ਪੰਜਾਬ ਵਿਚ ਨਹੀਂ ਹੋਣਗੇ ਕਾਲਜਾਂ, ਯੂਨੀਵਰਸਿਟੀਆਂ ਦੇ ਇਮਤਿਹਾਨ: ਕੈਪਟਨ ਅਮਰਿੰਦਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਵਾਇਰਸ ਦੇ ਚੱਲਦਿਆਂ ਸੂਬੇ 'ਚ ਯੂਨੀਵਰਸਿਟੀ ਤੇ ਕਾਲਜ ਇਮਤਿਹਾਨ ਰੱਦ ਕਰਨ ਦਾ ਐਲਾਨ ਕੀਤਾ ਹੈ। ਹਾਲਾਂਕਿ ਇਸ ਸਮੇਂ ਕੁੱਝ ਯੂਨੀਵਰਸਿਟੀਆਂ ਵੱਲੋਂ ਆਨਲਾਈਨ ਲਏ ਜਾ ਰਹੇ ਇਮਤਿਹਾਨ ਨਿਰਵਿਘਨ ਜਾਰੀ ਰਹਿਣਗੇ। 

ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਕਾਰਨ ਕਾਲਜ, ਯੂਨੀਵਰਸਿਟੀਆਂ ਬੰਦ ਪਏ ਹਨ ਅਤੇ ਇਸ ਛਿਮਾਹੀ ਦੇ ਇਮਤਿਹਾਨਾਂ ਨੂੰ ਲੈ ਕੇ ਵੱਡਾ ਰੇੜਕਾ ਬਣਿਆ ਹੋਇਆ ਸੀ। ਅੱਜ ਕੈਪਟਨ ਅਮਰਿੰਦਰ ਦੇ ਐਲਾਨ ਨਾਲ ਇਹ ਰੇੜਕਾ ਖਤਮ ਹੁੰਦਾ ਨਜ਼ਰ ਆ ਰਿਹਾ ਹੈ। ਵਿਦਿਆਰਥੀਆਂ ਵੱਲੋਂ ਇਮਤਿਹਾਨ ਰੱਦ ਕਰਨ ਦੀ ਮੰਗ ਜ਼ੋਰ ਨਾਲ ਚੁੱਕੀ ਜਾ ਰਹੀ ਸੀ।