ਸ਼੍ਰੋਮਣੀ ਕਮੇਟੀ ਵੀ ਇਸਾਈਆਂ ਵਾਂਗ ਵੰਡੇਗੀ ਲਿਟਰੇਚਰ

ਸ਼੍ਰੋਮਣੀ ਕਮੇਟੀ ਵੀ ਇਸਾਈਆਂ ਵਾਂਗ ਵੰਡੇਗੀ ਲਿਟਰੇਚਰ

ਅੰਮ੍ਰਿਤਸਰ ਟਾਈਮਜ਼

ਜਲੰਧਰ:  ਸਿੱਖੀ ਵਿਚ ਪਤਿਤਪੁਣੇ ਨੂੰ ਠੱਲ੍ਹ ਪਾਉਣ ਲਈ ਹੁਣ ਸ਼੍ਰੋਮਣੀ  ਕਮੇਟੀ ਵੀ ਇਸਾਈਆਂ ਵਾਂਗ ਸਿੱਖ ਧਰਮ ਦੇ ਮਹਾਨ ਵਿਰਸੇ ਵਿਚ ਪਰੋਇਆ ਲਿਟਰੇਚਰ ਘਰ-ਘਰ ਵੰਡੇਗੀ। ਇਹ ਦਾਅਵਾ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ  ਕੀਤਾ ।  ਐਡਵੋਕੇਟ ਧਾਮੀ ਨੇ ਪਤਿੱਤਪੁਣੇ ਰਾਹੀਂ ਸਿੱਖੀ ਨੂੰ ਲੱਗ ਰਹੇ ਖੋਰੇ 'ਤੇ ਗੱਲ ਕਰਦਿਆਂ ਕਿਹਾ ਕਿ ਇਸ ਨੂੰ ਨਕਾਰਿਆ ਨਹੀ ਜਾ ਸਕਦਾ, ਪਰ ਜਿੰਨਾ ਪਤਿਤਪੁਣੇ 'ਤੇ ਪ੍ਰਚਾਰ ਹੋ ਰਿਹਾ ਹੈ ਅਜਿਹਾ ਅਜਿਹਾ ਕੁਝ ਵੀ ਨਹੀਂ । ਫਿਰ ਵੀ ਸ਼੍ਰੋਮਣੀ  ਕਮੇਟੀ ਨੇ ਇਸ ਦੀ ਰੋਕਥਾਮ ਲਈ ਆਪਣੇ ਪ੍ਰਚਾਰ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਇਸ ਦੇ ਵਿੱਚ ਹੁਣ ਹਰ ਘਰ ਚਾਹੇ ਉਸ ਵਿੱਚ ਕਿਸੇ ਵੀ ਧਰਮ ਦਾ ਕੋਈ ਵਿਅਕਤੀ ਰਹਿੰਦਾ ਹੈ ਨੂੰ ਸਿੱਖ ਇਤਿਹਾਸ ਤੇ ਛਪਵਾਏ ਗਏ ਕਿਤਾਬਚੇ ਨੂੰ ਵੰਡਿਆ ਜਾਵੇਗਾ ।ਇਸ ਦੇ ਨਾਲ ਹੀ ਸ਼੍ਰੋਮਣੀ  ਕਮੇਟੀ ਦੇ ਗੁਰਦੁਆਰਿਆਂ ਦੇ ਗ੍ਰੰਥੀ ਸਿੰਘਾਂ ਵੱਲੋਂ ਬੱਚਿਆਂ ਨੂੰ ਧਾਰਮਿਕ ਸਿੱਖਿਆ ਦੇਣ ਦੇ ਉਪਰਾਲਿਆਂ ਤੇ ਦੋ ਦੋ ਹਜ਼ਾਰ ਰੁਪਏ ਦੇ ਇਨਾਮ ਦਿੱਤੇ ਜਾਣਗੇ। ਇਸ ਤੋਂ ਪਹਿਲਾਂ ਵੱਡੇ ਪੱਧਰ ਤੇ ਅੰਮ੍ਰਿਤ ਪਾਨ ਕਰਵਾਉਣ ਲਈ ਵੱਡੇ ਵੱਡੇ ਸਮਾਗਮਾਂ ਦੀ ਲੜੀ ਲਗਾਤਾਰ ਚੱਲ ਰਹੀ ਹੈ।ਅਸਲੀਅਤ ਇਹ ਹੈ ਕਿ ਧਾਮੀ ਜੀ ਦੇ ਵਿਚਾਰ ਹਵਾਈ ਫਾਇਰ ਹਨ।ਪੰਜਾਬ ਵਿਚ ਕਿਸੇ ਗੁਰਦੁਆਰੇ ਵਿਚ ਸਿਖ ਲਹਿਰ ਨਹੀਂ ਹੈ।ਨਾਹੀ ਗਰੀਬ ਸਿਖ ਬਚਿਆਂ ਦੀ ਮੈਡੀਕਲ ਤੇ ਵਿਦਿਅਕ ਸਹੂਲਤ ਵਲ ਧਿਆਨ ਦਿਤਾ ਜਾ ਰਿਹਾ।ਗੁਰਦੁਆਰੇ ਬਹੁਤ ਘਟ ਸੰਗਤ ਹੁੰਦੀ ਹੈ ।ਬਹੁਤੇ ਸਿਖ ਬਚਿਆਂਂ ਨੂੰ ਸਿਖੀ ਤੇ ਗੁਰੂ ਸਾਹਿਬਾਨ ਬਾਰੇ ਗਿਆਨ ਨਹੀਂ ਹੈ।ਲਿਟਰੇਚਰ ਦੀ ਵੰਡ ਕੋਈ ਰੋਲ ਨਹੀਂ ਨਿਭਾ ਸਕੇਗੀ।ਸਿਖ ਲਹਿਰ ਚਲਾਉਣੀ ਪਵੇਗੀ ਤਾਂ ਈਸਾਈਕਰਨ ਤੇ ਪਤਿਤਪੁਣੇ ਨੂੰ ਠਲ ਪਵੇਗੀ।