ਅਸਟਰੇਲੀਆ ਦੇ ਸਿੱਖ ਤੇ ਸਿੱਖ ਸੰਸਥਾਵਾਂ ਘੂਕ ਸੁੱਤੀਆਂ ਪਈਆਂ ਹਨ: ਰਣਦੀਪ ਸਿੰਘ ਸਰਾਏ ਹਰਜੀਤ ਸਿੰਘ ਸੱਜਣ

ਅਸਟਰੇਲੀਆ ਦੇ ਸਿੱਖ ਤੇ ਸਿੱਖ ਸੰਸਥਾਵਾਂ ਘੂਕ ਸੁੱਤੀਆਂ ਪਈਆਂ ਹਨ: ਰਣਦੀਪ ਸਿੰਘ ਸਰਾਏ ਹਰਜੀਤ ਸਿੰਘ ਸੱਜਣ

ਸਿੱਖਾਂ ਵਿਰੁੱਧ ਸਿੱਧੀ ਤੇ ਅਸਿੱਧੀ ਨਫ਼ਰਤ ਕਿਓਂ ਫੈਲਾਈ ਜਾ ਰਹੀ ਹੈ?
ਸਾਡੇ ਸਿਆਸਤਦਾਨ ਸਿੱਖ ਫੋਬੀਆ ਬਾਰੇ ਕਿਓਂ ਚੁੱਪ ਹਨ?

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ: ਪਿਛਲੇ ਕੁਝ ਦਿਨਾਂ ਤੋਂ ਅਸਟਰੇਲੀਅਨ ਸਿੱਖਾਂ ਖ਼ਿਲਾਫ਼ ਅਜਿਹੇ ਸੰਘੀ ਹਿੰਦੂ ਧੜਿਆਂ ਵੱਲੋਂ ਸ਼ਰੇਆਮ ਨਫਰਤੀ ਮੁਹਿੰਮ ਚਲਾਈ ਜਾ ਰਹੀ ਹੈ। ਬਿਨਾ ਕਿਸੇ ਜਾਚ, ਸਬੂਤ ਅਤੇ ਪੁਲਿਸ ਜਾਣਕਾਰੀ ਦੇ, ਦੋਸ਼ ਸਿੱਖਾਂ ਸਿਰ ਮੜ੍ਹੇ ਜਾ ਰਹੇ ਹਨ।ਅਸਟਰੇਲੀਅਨ ਈਸਾਈ ਮਿਸ਼ਨਰੀ ਗ੍ਰਾਹਮ ਸਟੇਨਜ਼ ਨੂੰ ਭਾਰਤ ਵਿੱਚ ਬੱਚਿਆਂ ਸਮੇਤ ਜਿਓਂਦੇ ਸਾੜਨ ਵਾਲੇ ਸੰਘੀ ਇਸ ਮੁਹਿੰਮ ਦੇ ਮੋਹਰੀ ਹਨ।  ਅਸਟਰੇਲੀਆ ਦੇ ਸਿੱਖ ਤੇ ਸਿੱਖ ਸੰਸਥਾਵਾਂ ਘੂਕ ਸੁੱਤੀਆਂ ਪਈਆਂ ਹਨ ਜਦਕਿ ਬੜੀ ਸ਼ਾਤਰਤਾ ਨਾਲ ਸਭ ਤੋਂ ਵੱਧ ਨੁਕਸਾਨ ਉਨ੍ਹਾਂ ਦਾ ਤੇ ਉਨ੍ਹਾਂ ਦੀਆਂ ਅਗਲੀਆਂ ਨਸਲਾਂ ਦਾ ਕੀਤਾ ਜਾ ਰਿਹਾ ਹੈ।  


 

ਦੁਰਗਾ ਮੰਦਰ ਵਿਕਟਰੋਆ (ਅਸਟਰੇਲੀਆ) ਨਾਲ ਸੰਬੰਧਤ ਹਿੰਦੂਆਂ ਵਲੋੰ ਟਵੀਟ ਕਰਕੇ ਇਹ ਮੰਗ ਪੱਤਰ ਜਾਰੀ ਕੀਤਾ ਗਿਆ ਹੈ। ਇਸ ਵਿੱਚ ਸਿੱਖਾਂ ਦੇ ਕਕਾਰ ਨੂੰ ਹਥਿਆਰ ਦਰਸਾ ਕੇ ਪਾਬੰਦੀ ਲਾਉਣ ਦੇ ਨਾਲ ਨਾਲ ਨਿਹੰਗਾਂ ਨੂੰ ਡਿਪੋਰਟ ਕਰਨ ਦੀ ਮੰਗ ਵੀ ਰੱਖੀ ਗਈ ਹੈ।  ਅਮਰੀਕਨ ਹਿੰਦੂਆਂ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਦੀ ਇੱਕ ਜਥੇਬੰਦੀ ਸਿੱਖਾਂ ਦੇ ਵਪਾਰਕ ਬਾਈਕਾਟ ਦਾ ਸੱਦਾ ਦੇ ਰਹੀ ਹੈ।  

 ਕੈਨੇਡਾ ਵਿੱਚ ਵੀ ਇਸੇ ਤਰਜ਼ ‘ਤੇ ਕੋਸ਼ਿਸ਼ਾਂ ਹੋ ਰਹੀਆਂ ਹਨ, ਜਿਸਦਾ ਕੈਨੇਡੀਅਨ ਸਿੱਖਾਂ ਵੱਲੋਂ ਜਵਾਬ ਤਾਂ ਦਿੱਤਾ ਜਾ ਰਿਹਾ ਪਰ ਉਸ ਤੀਬਰਤਾ ਨਾਲ ਨਹੀਂ, ਜਿਸ ਤੀਬਰਤਾ ਨਾਲ ਦੇਣਾ ਚਾਹੀਦਾ ਹੈ ।ਗੁਰਦੁਆਰਿਆਂ ਦੇ ਪ੍ਰਬੰਧਕ ਬੱਸ ਖੱਟਾ ਵਰਤਾ ਕੇ ਹੀ ਆਪਣੀ ਜ਼ੁੰਮੇਵਾਰੀ ਪੂਰੀ ਸਮਝ ਰਹੇ ਹਨ, ਇਸ ਕੂੜਪ੍ਰਚਾਰ ਵਿਰੁੱਧ ਕੁਸਕ ਨਹੀਂ ਰਹੇ। ਇੱਕ ਪਾਸੇ ਚੰਦਰ ਆਰੀਆ ਵਰਗੇ ਹਿੰਦੂ ਐਮਪੀ ਪੂਰਾ ਪ੍ਰਾਪੇਗੰਡਾ ਚਲਾ ਰਹੇ ਹਨ, ਦੂਜੇ ਪਾਸੇ ਸਿੱਖ ਐਮਪੀ ਇਸ ਪ੍ਰਾਪੇਗੰਡੇ ਦਾ ਜਵਾਬ ਦੇਣ ਦੀ ਬਜਾਏ ਲੁਕਦੇ ਫਿਰਦੇ ਹਨ ਤੇ ਪੁੱਛਦੇ ਨਹੀਂ ਕਿ ਬਿਨਾ ਸਬੂਤ ਜਾਂ ਜਾਂਚ ਦੇ ਸਿੱਖਾਂ ਵਿਰੁੱਧ ਸਿੱਧੀ ਤੇ ਅਸਿੱਧੀ ਨਫ਼ਰਤ ਕਿਓਂ ਫੈਲਾਈ ਜਾ ਰਹੀ ਹੈ? ਇਸਲਾਮੋਫੋਬੀਆ ਸੰਬੰਧੀ ਨਿਯੁਕਤੀਆਂ ‘ਤੇ ਤਾੜੀਆਂ ਮਾਰਨ ਵਾਲੇ ਸਾਡੇ ਸਿਆਸਤਦਾਨ ਸਿੱਖਫੋਬੀਆ ਬਾਰੇ ਕਿਓਂ ਚੁੱਪ ਹਨ? ਭਵਿੱਖ ਦੀ ਨਸਲਕੁਸ਼ੀ ਲਈ ਮਾਹੌਲ ਤਿਆਰ ਕਰਨ ਵਾਲੇ ਇਸ ਸਿੱਖ ਵਿਰੁੱਧ ਪ੍ਰਚਾਰ ਨੂੰ ਰੋਕਣ ਲਈ ਸਿਰਮੌਰ ਸਿੱਖ ਸੰਸਥਾਵਾਂ ਨੂੰ ਅੱਗੇ ਆਉਣ ਦੀ ਲੋੜ ਹੈ ।