ਪਟਿਆਲਾ ਪੁਲਿਸ ਦੇ ਸੱਤ ਅਧਿਕਾਰੀ ਨੌਕਰੀ ਤੋਂ ਸਸਪੈਂਡ
* ਇਨ੍ਹਾਂ ਵਿਚੋਂ 6 ਪੁਲਿਸ ਅਧਿਕਾਰੀ ਵਿਦੇਸ਼ ਗਏ ਜੋ ਵਾਪਸ ਨਹੀ ਪਰਤੇ
ਅੰਮ੍ਰਿਤਸਰ ਟਾਈਮਜ਼ ਬਿਊਰੋ
ਪਟਿਆਲਾ : ਪੁਲਿਸ ਅਧਿਕਾਰੀਆਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕਰਦਿਆਂ ਐੱਸਐੱਸਪੀ ਨੇ 7 ਜਣਿਆਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਐੱਸਐੱਸਪੀ ਵਿਕਰਮਜੀਤ ਦੁੱਗਲ ਨੇ ਉਨ੍ਹਾਂ ਪੁਲਿਸ ਅਧਿਕਾਰੀਆਂ ਖ਼ਿਲਾਫ਼਼ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ, ਜੋ ਲੰਬੇ ਸਮੇਂ ਤੋਂ ਆਪਣੀ ਡਿਊਟੀ ਤੋਂ ਗ਼ੈਰਹਾਜ਼ਰ ਚੱਲੇ ਆ ਰਹੇ ਸਨ। ਇਨ੍ਹਾਂ ਅਧਿਕਾਰੀਆਂ ਖ਼ਿਲਾਫ਼ ਸ਼ੁਰੂ ਕੀਤੀ ਵਿਭਾਗੀ ਜਾਂਚ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੇ ਆਦੇਸ਼ ਦਿੱਤੇ ਹਨ। ਇਨ੍ਹਾਂ ਸੱਤ ਅਧਿਕਾਰੀਆਂ ਵਿਚੋਂ 6 ਵਿਦੇਸ਼ ਚਲੇ ਗਏ ਹਨ । ਏਐਸਆਈ ਸਤਵਿੰਦਰ ਸਿੰਘ ਜਿਸ ਦੀ ਵਿਭਾਗੀ ਜਾਂਚ ਡੀਐਸਪੀ ਅੱਛਰੂ ਰਾਮ ਵਲੋਂ ਕੀਤੀ ਗਈ ਹੈ। ਇਸੇ ਤਰ੍ਹਾਂ ਹੈਡ ਕਾਂਸਟੇਬਲ ਚਰਨੋ ਦੇਵੀ ਦੀ ਵਿਭਾਗੀ ਜਾਂਚ ਡੀਐਸਪੀ ਘਨੌਰ ਜਸਵਿੰਦਰ ਸਿੰਘ ਟਿਵਾਣਾ ਵਲੋਂ, ਕਾਂਸਟੇਬਲ ਗਗਨਦੀਪ ਸਿੰਘ ਦੀ ਵਿਭਾਗੀ ਜਾਂਚ ਡੀਐਸਪੀ ਅਜੈ ਪਾਲ ਸਿੰਘ , ਕਾਂਸਟੇਬਲ ਮਨਿੰਦਰ ਸਿੰਘ ਦੀ ਵਿਭਾਗੀ ਜਾਂਚ ਡੀਐੱਸਪੀ ਸਮਾਣਾ ਜਸਵੰਤ ਸਿੰਘ ਮਾਂਗਟ, ਕਾਂਸਟੇਬਲ ਜਤਿੰਦਰਪਾਲ ਸਿੰਘ ਦੀ ਵਿਭਾਗੀ ਜਾਂਚ ਡੀਐਸਪੀ ਅੱਛਰੂ ਰਾਮ, ਕਾਂਸਟੇਬਲ ਗੁਰਪ੍ਰੀਤ ਕੌਰ ਦੀ ਵਿਭਾਗੀ ਜਾਂਚ ਡੀਐੱਸਪੀ ਪਟਿਆਲਾ ਯੋਗੇਸ਼ ਸ਼ਰਮਾ ਤੇ ਕਾਂਸਟੇਬਲ ਸੰਦੀਪ ਕੌਰ ਦੀ ਵਿਭਾਗੀ ਜਾਂਚ ਡੀਐੱਸਪੀ ਰਾਜਪੁਰਾ ਅਕਾਸ਼ਦੀਪ ਔਲਖ ਵਲੋਂ ਕੀਤੀ ਗਈ। ।
Comments (0)