ਕੇਂਦਰ ਸਰਕਾਰ ਨੂੰ ਝੁਕਣਾ ਪਿਆ ਕਾਲੇ ਕਨੂੰਨ ਰੱਦ ਕਰਨਾ ਸਿੱਖ ਕੌਮ/ਕਿਸਾਨਾਂ ਦੀ ਵੱਡੀ ਜਿੱਤ: ਅਖੰਡ ਕੀਰਤਨੀ ਜੱਥਾ (ਦਿੱਲੀ)

ਕੇਂਦਰ ਸਰਕਾਰ ਨੂੰ ਝੁਕਣਾ ਪਿਆ ਕਾਲੇ ਕਨੂੰਨ ਰੱਦ ਕਰਨਾ ਸਿੱਖ ਕੌਮ/ਕਿਸਾਨਾਂ ਦੀ ਵੱਡੀ ਜਿੱਤ: ਅਖੰਡ ਕੀਰਤਨੀ ਜੱਥਾ (ਦਿੱਲੀ)

ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ 
(ਮਨਪ੍ਰੀਤ ਸਿੰਘ ਖਾਲਸਾ):-ਕਿਸਾਨ ਵੀਰਾਂ ਦੇ ਸੰਘਰਸ਼ ਅੱਗੇ ਆਖਿਰਕਾਰ ਕੇਂਦਰ ਸਰਕਾਰ ਨੂੰ ਝੁਕਣਾ ਹੀ ਪਿਆ ਹੈ ਤੇ ਇਹ ਸਿੱਖ ਕੌਮ ਅਤੇ ਕਿਸਾਨ ਪਰਿਵਾਰਾਂ ਦੀ ਬਹੁਤ ਵੱਡੀ ਪ੍ਰਾਪਤੀ ਹੈ । ਭਾਈ ਅਰਵਿੰਦਰ ਸਿੰਘ ਰਾਜਾ ਨੇ ਕਿਹਾ ਕਿ ਦੇਸ਼ ਅੰਦਰ ਇਹ ਅੰਦੋਲਨ ਸਭ ਤੋਂ ਵੱਡਾ ਸੀ ਜੋ ਕਿ ਇਕ ਸਾਲ ਚਲਿਆ ਸੀ ਤੇ ਇਸ ਦੌਰਾਨ 700 ਤੋਂ ਵੱਧ ਕਿਸਾਨ ਵੀਰ ਭੈਣ ਇਸ ਸੰਘਰਸ਼ਮਈ ਅੰਦੋਲਨ ਵਿਚ ਆਪਣੀ ਸ਼ਹਾਦਤ ਦੇ ਕੇ  ਇਤਿਹਾਸ ਦੇ ਪੰਨਿਆ ਅੰਦਰ ਆਪਣਾ ਨਾਮ ਦਰਜ਼ ਕਰਵਾ ਗਏ ਹਨ ਜੋ ਕਿ ਮੌਜੂਦਾ ਸਰਕਾਰ ਦੇ ਜ਼ੁਲਮ ਦੀ ਯਾਦ ਕਰਵਾਂਦਾ ਰਹੇਗਾ । ਭਾਈ ਅਰਵਿੰਦਰ ਸਿੰਘ ਰਾਜਾ (ਕਨਵਿਨਰ) ਦਸਿਆ ਕਿ ਨੇ ਅਖੰਡ ਕੀਰਤਨੀ ਜੱਥੇ ਵਲੋਂ ਛੇ ਮਹੀਨੇ ਕਿਸਾਨੀ ਮੋਰਚੇ ਸਿੰਘੂ ਬਾਰਡਰ ਤੇ ਲੰਗਰ ਅਤੇ ਹੋਰ ਜਰੂਰੀ ਵਸਤੂਆਂ ਦੀ ਸੇਵਾ ਕੀਤੀ ਗਈ ਸੀ ਤੇ ਜਿਨ੍ਹਾਂ ਨੇ ਇਸ ਸੇਵਾਵਾਂ ਵਿਚ ਸਾਥ ਦਿਤਾ ਅਤੇ ਮਨੁੱਖਤਾ ਦੀ ਸੇਵਾ ਵਿਚ ਵੱਧ ਚੜ ਕੇ ਹਿਸਾ ਲਿਆ ਦੇਸ਼ਾਂ ਵਿਦੇਸ਼ਾਂ ਵਿਚ ਵਸਦੇ ਉਨ੍ਹਾਂ ਸਮੂਹ ਵੀਰਾਂ ਭੈਣਾਂ ਬਜ਼ੁਰਗਾਂ ਮਾਤਾਵਾਂ ਅਤੇ ਬੱਚਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਠੰਡ ਅਤੇ ਝੁਲਸਦੀ ਗਰਮੀ ਦੀ ਪਰਵਾਹ ਕੀਤੇ ਬਿਨਾਂ ਆਪਣਾ ਬਣਦਾ ਯੋਗਦਾਨ ਪਾਇਆ ਸੀ । ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਅੰਦੋਲਨ ਦੌਰਾਨ ਜਿਤਨੇ ਵੀ ਕਿਸਾਨ ਵੀਰ ਭੈਣ ਆਪਣੀ ਜਾਨ ਗੁਆ ਗਏ ਸਨ ਉਨ੍ਹਾਂ ਦੇ ਪ੍ਰਵਾਰਾਂ ਨੂੰ ਮੁਆਵਜਾ ਦਿਤਾ ਜਾਏ ਤੇ ਨਾਲ ਹੀ ਡੀਏਪੀ ਦੀ ਸਪਲਾਈ ਵੀ ਸੁੱਚਾਰੁ ਕੀਤੀ ਜਾਏ ਜਿਸ ਨਾਲ ਕਿਸਾਨ ਸਮੇਂ ਸਿਰ ਆਪਣੀ ਖੇਤੀ ਕਰ ਸਕਣ । ਇਸ ਦੌਰਾਨ ਉਨ੍ਹਾਂ ਨਾਲ ਭਾਈ ਮਲਕੀਤ ਸਿੰਘ, ਭਾਈ ਟੀਪੀ ਸਿੰਘ, ਭਾਈ ਜਸਪ੍ਰੀਤ ਸਿੰਘ ਲਵਲੀ, ਜਪਮਨ ਕੌਰ, ਭਾਈ ਜਗਤਾਰ ਸਿੰਘ ਅਤੇ ਹੋਰ ਬਹੁਤ ਸਾਰੇ ਸਿੰਘ ਹਾਜ਼ਿਰ ਸਨ ।