ਬਿਹਾਰ ਵਿੱਚ ਭੀੜ ਨੇ ਦੋ ਸਿੱਖਾਂ ਨਾਲ ਕੀਤੀ ਕੁੱਟਮਾਰ

ਬਿਹਾਰ ਵਿੱਚ ਭੀੜ ਨੇ ਦੋ ਸਿੱਖਾਂ ਨਾਲ ਕੀਤੀ ਕੁੱਟਮਾਰ
ਜ਼ਖਮੀ ਸਿੱਖਾਂ ਦੀਆਂ ਤਸਵੀਰਾਂ

ਪਟਨਾ: ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਭੀੜ ਵੱਲੋਂ ਦੋ ਸਿੱਖਾਂ ਨੂੰ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਪਟਨਾ ਅਧੀਨ ਪੈਂਦੇ ਦੀਘਾ ਥਾਣੇ ਦੇ ਗਾਂਧੀ ਨਗਰ ਇਲਾਕੇ 'ਚ ਵਾਪਰੀ। ਭੀੜ ਵੱਲੋਂ ਦੋਵਾਂ ਸਿੱਖਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਇਹਨਾਂ ਨੂੰ ਭੀੜ ਤੋਂ ਛਡਵਾਇਆ। 

ਮੀਡੀਆ ਰਿਪੋਰਟਾਂ ਮੁਤਾਬਿਕ ਪੁਲਿਸ ਦੇ ਐੱਸਪੀ ਵਿਨੇ ਕੁਮਾਰ ਨੇ ਦੱਸਿਆ ਕਿ ਦਿੱਲੀ ਦੇ ਵਸਨੀਕ ਰਿੱਕੀ ਸਿੰਘ ਅਤੇ ਪ੍ਰਿੰਸ ਸਿੰਘ ਧਰਮ ਪ੍ਰਚਾਰ ਹਿੱਤ ਪਟਨਾ ਆਏ ਸੀ। ਪਰ ਇੱਥੇ ਭੀੜ ਵੱਲੋਂ "ਬੱਚਾ ਚੋਰ" ਦੀ ਅਫਵਾਹ ਉਡਾ ਕੇ ਇਹਨਾਂ ਸਿੱਖਾਂ ਨੂੰ ਕੁੱਟਿਆ ਗਿਆ। ਪੁਲਿਸ ਨੇ ਕਿਹਾ ਕਿ ਇਸ ਘਟਨਾ ਵਿੱਚ ਸ਼ਾਮਿਲ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ। 

ਐੱਸਪੀ ਨੇ ਦੱਸਿਆ ਕਿ ਦੋਵਾਂ ਸਿੱਖਾਂ ਨੂੰ ਸਥਾਨਕ ਹਸਪਤਾਲ ਪੀਐੱਮਸੀਐੱਚ ਵਿੱਚ ਦਾਖਲ ਕਰਵਾਇਆ ਗਿਆ ਹੈ ਤੇ ਦੋਵਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ