ਯੂਨਾਈਟਿਡ ਅਕਾਲੀ ਦਲ ਦੇ ਸੈਂਕੜੇ ਵਰਕਰਾਂ ਦੀ ਕਿਸਾਨ ਭਵਨ ਵਿੱਚ ਹੋਈ ਪ੍ਰਭਾਵਸ਼ਾਲੀ ਮੀਟਿੰਗ

ਯੂਨਾਈਟਿਡ ਅਕਾਲੀ ਦਲ ਦੇ ਸੈਂਕੜੇ ਵਰਕਰਾਂ ਦੀ ਕਿਸਾਨ ਭਵਨ ਵਿੱਚ ਹੋਈ ਪ੍ਰਭਾਵਸ਼ਾਲੀ ਮੀਟਿੰਗ

ਪ੍ਰੈਸ ਨੋਟ                         

 ਚੰਡੀਗੜ੍ਹ 10 ਮਾਰਚ। 

       ਯੂਨਾਈਟਿਡ ਅਕਾਲੀ ਦਲ ਦੇ ਸੈਂਕੜੇ ਵਰਕਰਾਂ ਦੀ ਕਿਸਾਨ ਭਵਨ ਵਿੱਚ ਹੋਈ ਪ੍ਰਭਾਵਸ਼ਾਲੀ ਮੀਟਿੰਗ ਤੋਂ ਬਾਅਦ ਰਾਜ ਭਵਨ ਤੱਕ ਰੋਸ ਮਾਰਚ ਕੀਤਾ, ਮਾਰਚ ਨੂੰ ਕਿਸਾਨ ਭਵਨ ਦੇ ਨਜਦੀਕ ਭਾਰੀ ਫੋਰਸ ਨੇ ਰੋਕ ਲਿਆ ਅਤੇ ਅਧਿਕਾਰੀ ਨੇ ਯਾਦ-ਪੱਤਰ ਲਿਆ। ਯਾਦ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਬਰਗਾੜੀ ਮੋਰਚੇ ਦੌਰਾਨ ਪੰਜਾਬ ਸਰਕਾਰ ਵੱਲੋਂ ਸਜਾਂਵਾ ਪੂਰੀਆਂ ਕਰ ਚੁੱਕੇ ਸਿੰਘਾਂ ਦੀ ਰਿਹਾਈਆਂ ਅਤੇ ਪ੍ਰਧਾਨ ਮੰਤਰੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਸਮੇਂ ਸਜਾਂਵਾ ਪੂਰੀਆਂ ਕਰ ਚੁੱਕੇ ਸਿੰਘਾਂ ਦੀਆਂ ਰਿਹਾਈਆਂ ਦੇ ਕੀਤੇ ਐਲਾਨ ਤੋਂ ਪਿੱਛੇ ਹੱਟਣ, ਕਿਸਾਨ ਆਗੂਆ ਵਿਰੁੱਧ ਅਤੇ ਲਾਲ ਕਿਲੇ ਵਿੱਚ 26 ਜਨਵਰੀ ਨੂੰ ਦਰਜ ਸਾਰੇ ਕੇਸ ਵਾਪਸ ਲੈਣ, ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਲੈਣ ਸ੍ਰੀ ਗੁਰੂ ਗਰੰਥ ਸਾਹਿਬ ਦੇ ਅਪਮਾਨ ਦੇ ਦੋਸੀਆਂ ਗੁਰਮੀਤ ਰਾਮ ਰਹੀਮ ਸਮੇਤ ਸਾਰੇ ਦੋਸ਼ੀਆਂ ਦੀ ਕਰੜੇ ਕਾਨੂੰਨਾਂ ਮੁਤਾਬਿਕ ਗ੍ਰਿਫਤਾਰੀ ਅਤੇ ਉਨ੍ਹਾਂ ਨੂੰ ਦਿੱਤੀ ਸਰਕਾਰੀ ਸਕਿਉਰਟੀ ਅਤੇ ਸਰਕਾਰੀ ਮਹਿਮਾਨਾਂ ਦਾ ਕੀਤਾ ਜਾ ਰਿਹਾ ਵਿਹਾਰ ਬੰਦ ਕਰਨ, ਬਿਜਲੀ ਸਮਝੌਤੇ ਬੰਦ ਕਰਨ ਅਤੇ ਇੰਨਾਂ ਸਮਝੌਤਿਆ ਦੀ ਸੀ.ਬੀ.ਆਈ ਤੋਂ ਜਾਂਚ ਕਰਾਉਣ , ਦਲਿਤ ਵਿਦਿਆਰਥੀਆਂ ਦੇ ਵਜੀਫਿਆ ਦੇ ਘੁਟਾਲੇ ਦੀ ਸੀ.ਬੀ.ਆਈ ਤੋਂ ਜਾਂਚ ਅਤੇ 85 ਵੀ ਸੋਧ ਲਾਗੂ ਕਰਾਉਣ , ਤੇਲ ਅਤੇ ਗੈਸ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਘਟਾਉਣ ਲਈ ਸਰਕਾਰੀ ਟੈਕਸ ਖਤਮ ਕਰਨ ਲਈ ਰੋਸ ਮਾਰਚ ਕੀਤਾ । ਮੀਟਿੰਗ ਵਿੱਚ ਕਿਸ਼ਾਨ ਸੰਘਰਸ਼ ਦੀ ਬਿਨਾ ਸ਼ਰਤ ਹਮਾਇਤ ਜਾਰੀ ਰੱਖਣ ਦਾ ਭੀ ਐਲਾਨ ਕੀਤਾ । ਮੀਟਿੰਗ ਵਿੱਚ ਇਹ ਭੀ ਫੈਸਲਾ ਕੀਤਾ ਗਿਆ ਕਿ ਪੰਜਾਬ ਨੂੰ ਰਾਜਸੀ ਲੁਟੇਰਿਆਂ ਤੋਂ ਅਜ਼ਾਦ ਕਰਾਉਣ ਲਈ ਵੱਡੀ ਜਨਤਕ ਲਹਿਰ ਅਤੇ ਦਲਿਤ ਭਾਈਚਾਰੇ ਦੀਆਂ ਜੱਥੇਬੰਦੀਆਂ ਨਾਲ ਸਾਂਝ ਪਾ ਕੇ ਮਜਬੂਤ ਰਾਜਨੀਤਕ ਬਦਲ ਬਣਾਇਆ ਜਾਵੇਗਾ । ਕਾਂਗਰਸ , ਬਾਦਲ ਦਲ ਅਤੇ ਭਾਜਪਾ ਤੋਂ ਦੂਰੀ ਬਣਾਕੇ ਰੱਖੀ ਜਾਵੇਗੀ । ਮੀਟਿੰਗ ਨੇ ਉਪਰੋਕਤ ਮੁਦਿਆਂ ਉੱਪਰ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਕੁਝ ਦਿਨਾਂ ਵਿੱਚ ਪ੍ਰਧਾਨ ਮੰਤਰੀ ਨਿਵਾਸ਼ ਵੱਲ ਰੋਸ ਮਾਰਚ ਕੀਤਾ ਜਾਵੇਗਾ । ਮੀਟਿੰਗ ਨੇ ਗ੍ਰਹਿ ਮੰਤਰਾਲੇ ਵੱਲ ਧਾਰਾ 161 ਅਧੀਨ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਸਬੰਧੀ ਦਿੱਲੀ ਸਰਕਾਰ ਕੋਲ ਆਏ ਪੱਤਰ ਨੂੰ ਕੇਜਰੀਵਾਲ ਵੱਲੋਂ ਰੱਦ ਕਰਨ ਦੀ ਨਿਖੇਧੀ ਕਰਦੇ ਹੋਏ ਕਿਹਾ ਕੇਜਰੀਵਾਲ ਦੀ ਕੋਠੀ ਅੱਗੇ ਭੀ ਧਰਨਾ ਦਿੱਤਾ ਜਾਵੇਗਾ । ਪੰਜਾਬ ਨੂੰ ਸਿੱਖਾਂ ਨਾਲ ਅਜਾਦੀ ਵੱਲੋਂ ਕੀਤੇ ਵਾਅਦਿਆਂ ਨੂੰ ਲਾਗੂ ਕਰਾਉਣ ਅਤੇ ਮਲਕ ਭਾਗੋਆ ਤੋਂ ਰਾਜਸੀ ਤੌਰ ਤੇ ਸੁਤੰਤਰ ਕਰਾਉਣ ਲਈ ਵੱਡੀ ਲੋਕ ਲਹਿਰ ਬਣਾਉਣ ਲਈ ਪੰਜਾਬ ਵਿੱਚ ਕੇਸਰੀ ਝੰਡਿਆਂ ਨਾਲ ਪੰਜਾਬ ਮੁਕਤੀ ਮਾਰਚ ' ਅਰੰਭੇ ਜਾਣਗੇ , ਇਹਨਾਂ ਸਾਰੇ ਪ੍ਰੋਗਰਾਮਾਂ ਨੂੰ ਇਸ ਹਫਤੇ ਹੀ ਮੁਕੰਮਲ ਰੂਪ ਦੇ ਕੇ ਤਰੀਕਾ ਦਾ ਐਲਾਨ ਕਰ ਦਿੱਤਾ ਜਾਵੇਗਾ । ਅੱਜ ਦੀ ਮੀਟਿੰਗ ਅਤੇ ਰੋਸ ਮਾਰਚ ਵਿੱਚ ਪਾਰਟੀ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ , ਸੀਨੀਅਰ ਮੀਤ ਪ੍ਰਧਾਨ ਗੁਰਨਾਮ ਸਿੰਘ ਚੰਡੀਗੜ੍ਹ ਬਹਾਦਰ ਸਿੰਘ ਰਾਹੋ , ਸਕੱਤਰ ਜਨਰਲ ਜਤਿੰਦਰ ਸਿੰਘ ਈਸੜੂ , ਜਨਰਲ ਸਕੱਤਰ ਅੱਛਰ ਸਿੰਘ ਹਮੀਦੀ , ਜਸਵਿੰਦਰ ਸਿੰਘ ਘੋਲੀਆ , ਮੱਘਰ ਸਿੰਘ , ਧਾਰਮਿਕ ਆਗੂ ਬਾਬਾ ਚਮਕੌਰ ਸਿੰਘ ਭਾਈਰੂਪਾ , ਬਾਬਾ ਸਤਨਾਮ ਸਿੰਘ ਰਾਜੇਆਣਾ , ਸੰਤ ਜਗਰਾਜ ਸਿੰਘ ਸੀਨੀਅਰ ਆਗੂ ਸੁਖਜੀਤ ਸਿੰਘ ਡਾਲਾ , ਨਛੱਤਰ ਸਿੰਘ ਦਬੜੀਖਾਨਾ , ਪ੍ਰਿੰਸੀਪਲ ਪਰਮਜੀਤ ਸਿੰਘ , ਗੁਰਮੀਤ ਸਿੰਘ ਬੱਜੋਆਣਾ , ਮੇਜਰ ਸਿੰਘ ਮਲੂਕਾ , ਰਮਨਦੀਪ ਸਿੰਘ ਮੀਤਾ , ਅਮਨਦੀਪ ਸਿੰਘ ਜਲੰਧਰ , ਅਵਤਾਰ ਸਿੰਘ ਹੁਸ਼ਿਆਰਪੁਰ , ਇੰਦਰਜੀਤ ਸਿੰਘ ਨਵਾਂ ਸ਼ਹਿਰੋ , ਬੀਬੀ ਬਲਜੀਤ ਕੌਰ ਪਾਤੜਾ , ਬੀਬੀ ਜਸਵਿੰਦਰ ਕੌਰ ਲੁਧਿਆਣਾ , ਅਸ਼ੋਕ ਕੁਮਾਰ ਮੋਗਾ , ਕਾਲਾ ਸਿੰਘ ਮੁਕਤਸਰ , ਜਸਪਾਲ ਸਿੰਘ ਢਿੱਲੋਂ , ਗੁਰਸੇਵਕ ਸਿੰਘ ਧੂਰਕੋਟ , ਬਲਵਿੰਦਰ ਸਿੰਘ ਨਥਾਣਾ , ਗੁਰਮੀਤ ਸਿੰਘ ਪੂਹਲਾ , ਹਰਵਿੰਦਰ ਸਿੰਘ ਫਤਿਹਗੜ੍ਹ ਸਾਹਿਬ , ਹਰਜਾਪ ਸਿੰਘ ਮੋਹਾਲੀ , ਸਰਬਜੀਤ ਸਿੰਘ ਅਲਾਲ , ਨੰਦ ਸਿੰਘ ਪਟਿਆਲਾ , ਪੂਰਨ ਸਿੰਘ ਨੂਰਮਹਿਲ ਅਤੇ ਗੁਰਚਰਨ ਸਿੰਘ ਬਟਾਲਾ ਆਦਿ ਨੇ ਹਿੱਸਾ ਲਿਆ