ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਲਾਂਘੇ 'ਤੇ ਸਿੱਖ ਸੰਗਤਾਂ ਦੀ ਸਹੂਲਤ ਲਈ ਸਥਾਪਤ ਕੀਤੇ 80 ਇਮੀਗਰੇਸ਼ਨ ਕਾਉਂਟਰ

ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਲਾਂਘੇ 'ਤੇ ਸਿੱਖ ਸੰਗਤਾਂ ਦੀ ਸਹੂਲਤ ਲਈ ਸਥਾਪਤ ਕੀਤੇ 80 ਇਮੀਗਰੇਸ਼ਨ ਕਾਉਂਟਰ

ਲਾਹੌਰ: ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਸਿੱਖ ਸੰਗਤਾਂ ਨੂੰ ਜੀ ਆਇਆਂ ਕਹਿਣ ਲਈ ਪਾਕਿਸਤਾਨ ਸਰਕਾਰ ਨੇ ਤਿਆਰੀਆਂ ਲਗਭਗ ਮੁਕੰਮਲ ਕਰ ਲਈਆਂ ਹਨ ਤੇ ਸਿੱਖ ਸੰਗਤਾਂ ਦੀ ਸਹੂਲਤ ਲਈ ਕਰਤਾਰਪੁਰ ਲਾਂਘੇ 'ਤੇ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਦੇ ਮਹਿਕਮੇ ਨੇ 80 ਇਮੀਗਰੇਸ਼ਨ ਕਾਉਂਟਰ ਸਥਾਪਿਤ ਕੀਤੇ ਹਨ।

ਇਹਨਾਂ ਕਾਉੁਂਟਰਾਂ 'ਤੇ ਸਿੱਖ ਸੰਗਤਾਂ ਦੇ ਦਸਤਾਵੇਜਾਂ ਦੀ ਜਾਂਚ ਕਰਕੇ ਅੱਗੇ ਜਾਣ ਦਿੱਤਾ ਜਾਵੇਗਾ। ਸੰਗਤਾਂ ਦੀ ਵਾਧੂ ਆਮਦ ਦੇ ਅੰਦਾਜ਼ੇ ਨੂੰ ਦੇਖਦਿਆਂ 80 ਕਾਉਂਟਰ ਸਥਾਪਿਤ ਕੀਤੇ ਗਏ ਹਨ ਤਾਂ ਕਿ ਸੰਗਤਾਂ ਨੂੰ ਇਥੇ ਜ਼ਿਆਦਾ ਉਡੀਕ ਨਾ ਕਰਨੀ ਪਵੇ।

ਸੰਗਤਾਂ ਦੇ ਆਉਣ ਲਈ ਤਿੰਨ ਦਰਵਾਜੇ ਰੱਖੇ ਗਏ ਹਨ ਜੋ ਕਿ ਵਾਪਸੀ ਦੇ ਦਰਵਾਜੇ ਤੋਂ ਵੱਖਰੇ ਹਨ। ਪਾਕਿਸਤਾਨ ਦੇ ਕਾਉਂਟਰ 'ਤੇ ਪਹੁੰਚਣ ਉੱਤੇ ਪਹਿਲਾਂ ਸੰਗਤਾਂ ਦੇ ਪਾਸਪੋਰਟਾਂ ਦੀ ਜਾਂਚ ਕੀਤੀ ਜਾਵੇਗੀ ਜਿਸ ਤੋਂ ਬਾਅਦ ਉਹਨਾਂ ਨੂੰ ਖਾਸ ਬੱਸਾਂ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਵਿਖੇ ਲਿਜਾਇਆ ਜਾਵੇਗਾ। ਇਹਨਾਂ ਬੱਸਾਂ ਵਿੱਚ ਸੰਗਤਾਂ ਦੀ ਸੁਰੱਖਿਆ ਲਈ ਪਾਕਿਸਤਾਨ ਰੇਂਜਰਾਂ ਨੂੰ ਤੈਨਾਤ ਕੀਤਾ ਜਾਵੇਗਾ।

ਗੁਰਦੁਆਰਾ ਦਰਬਾਰ ਸਾਹਿਬ ਵਿੱਚ ਦਾਖਲ ਹੋਣ ਤੋਂ ਪਹਿਲਾਂ ਪਾਕਿਸਤਾਨ ਅਤੇ ਭਾਰਤ ਦੀਆਂ ਸਮੁੱਚੀਆਂ ਸੰਗਤਾਂ ਨੂੰ ਬਾਇਓਮੈਟਰਿਕ ਜਾਂਚ ਰਾਹੀਂ ਲੰਘਣਾ ਪਵੇਗਾ। ਜਿਸ ਯਾਤਰੀ ਦਾ ਪਾਸਪੋਰਟ ਕਾਲੀ ਸੂਚੀ ਵਿਚ ਸ਼ਾਮਿਲ ਹੋਵੇਗਾ ਉਸਨੂੰ ਦਰਸ਼ਨਾਂ ਦੀ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ।

ਕਰਤਾਰਪੁਰ ਲਾਂਘੇ ਰਾਹੀਂ ਆਉਣ ਵਾਲੀਆਂ ਸੰਗਤਾਂ ਤੋਂ ਪਾਕਿਸਤਾਨ ਰੇਂਜਰ ਦੇ ਤੈਨਾਤ ਅਫਸਰ ਦਾਖਲੇ ਮੌਕੇ 20 ਅਮਰੀਕੀ ਡਾਲਰ ਦੀ ਫੀਸ ਲੈਣਗੇ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।