ਪੱਤਰਕਾਰ ਮਿਲਣੀ ਲਈ ਸੱਦਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
8 ਜਨਵਰੀ 2024 ਨੂੰ ਮਸਤੂਆਣਾ ਸਾਹਿਬ ਵਿਖੇ ਕੀਤੀ ਜਾ ਰਹੀ ਪੱਤਰਕਾਰ ਮਿਲਣੀ ਲਈ ਆਪ ਜੀ ਨੂੰ ਸੱਦਾ ਭੇਜ ਰਹੇ ਹਾਂ। ਜਿਕਰਯੋਗ ਹੈ ਕਿ ਮਸਤੂਆਣਾ ਸਾਹਿਬ ਦੇ ਨੇੜਲੇ 50 ਤੋਂ ਵੱਧ ਨਗਰਾਂ ਦੀ ਸੰਗਤ ਵੱਲੋਂ ਪਹਿਲਕਦਮੀ ਕਰਦਿਆਂ ਸਲਾਨਾ ਜੋੜ ਮੇਲੇ ਦਾ ਮਹੌਲ ਗੁਰਮਤਿ ਅਨੁਸਾਰੀ ਕਰਨ ਲਈ ਮਤੇ ਪਾਏ ਗਏ ਸਨ ਜਿਸ ਉਪਰੰਤ ਇਸ ਜਨਵਰੀ ਵਿੱਚ ਹੋਣ ਜਾ ਰਹੇ ਜੋੜ ਮੇਲੇ ਸਬੰਧੀ ਮਸਤੂਆਣਾ ਸਾਹਿਬ ਦੇ ਪ੍ਰਬੰਧਕਾਂ ਨੇ ਅਹਿਮ ਫੈਸਲੇ ਲਏ ਹਨ। ਜਿੰਨ੍ਹਾ ਵਿੱਚ ਮੁੱਖ ਤੌਰ 'ਤੇ ਗੁਰਮਤਿ ਤੋਂ ਉਲਟ ਦੁਕਾਨਾਂ, ਝੂਲੇ/ਚੰਡੋਲ, ਟ੍ਰੈਕਟਰਾਂ ’ਤੇ ਡੈੱਕ, ਲੰਗਰਾਂ ’ਚ ਸਪੀਕਰ ਆਦਿ ਹੋਰ ਬਹੁਤ ਕੁਝ ਜੋ ਇਸ ਮਹੀਨੇ ਹੋਣ ਜਾ ਰਹੇ ਜੋੜ ਮੇਲੇ ਦੌਰਾਨ ਗੁਰਦੁਆਰਾ ਸਾਹਿਬਾਨ ਦੀ ਹਦੂਦ ਅੰਦਰ ਨਹੀਂ ਹੋਵੇਗਾ। ਜੋੜ ਮੇਲਿਆਂ ਅਤੇ ਆਮ ਦੁਨਿਆਵੀ ਮੇਲਿਆਂ ਦੇ ਮਹੌਲ ਵਿੱਚ ਹੋਈ ਰਲਗੱਡ ਨੂੰ ਦੂਰ ਕਰਦਿਆਂ ਇਹ ਮਿਸਾਲੀ ਕਾਰਵਾਈ ਹੈ। ਪਿਛਲੇ ਸਾਲ ਅਨੰਦਪੁਰ ਸਾਹਿਬ ਦੀ ਧਰਤੇ 'ਤੇ ਹੋਲੇ ਮਹੱਲੇ ਦੌਰਾਨ ਇੱਕ ਨਿਹੰਗ ਸਿੰਘ ਦਾ ਹੁੱਲੜਬਾਜਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ, ਉਸ ਘਟਨਾ ਤੋਂ ਬਾਅਦ ਮਸਤੂਆਣਾ ਸਾਹਿਬ ਵਿਖੇ ਇਹ ਪਹਿਲਾ ਯਤਨ ਹੈ ਕਿ ਇਥੋਂ ਦੇ ਮਹੌਲ ਨੂੰ ਗੁਰਮਤਿ ਅਨੁਸਾਰੀ ਕਰਨ ਲਈ ਸੰਗਤਾਂ ਅਤੇ ਪ੍ਰਬੰਧਕ ਇਕੱਠੇ ਯਤਨ ਕਰ ਰਹੇ ਹਨ।
ਇੱਕ ਵਾਰ ਮੁੜ ਆਪ ਜੀ ਨੂੰ ਇਸ ਅਹਿਮ ਕਾਰਜ ਸਬੰਧੀ ਹੋਣ ਜਾ ਰਹੀ ਪੱਤਰਕਾਰ ਮਿਲਣੀ ਵਿੱਚ ਦਰਸ਼ਨ ਦੇਣ ਲਈ ਬੇਨਤੀ ਕਰਦੇ ਹਾਂ। ਆਸ ਹੈ ਆਪ ਜੀ ਬੇਨਤੀ ਪ੍ਰਵਾਨ ਕਰੋਗੇ।
Comments (0)