ਯੂਕਰੇਨ ਦੇ ਨਾਗਰਿਕ ਆਬਾਦੀ 'ਤੇ ਰੂਸੀ ਗੋਲਾਬਾਰੀ

ਯੂਕਰੇਨ ਦੇ ਨਾਗਰਿਕ ਆਬਾਦੀ 'ਤੇ ਰੂਸੀ ਗੋਲਾਬਾਰੀ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ: ਰੂਸੀ ਹਮਲਿਆਂ ਕਾਰਨ ਯੂਕਰੇਨ ਦੇ ਪੂਰਬੀ ਖਾਰਕਿਵ ਖੇਤਰ ਵਿੱਚ 2-3 ਮਾਰਚ ਦੇ ਵਿਚਕਾਰ ਪਿਛਲੇ 24 ਘੰਟਿਆਂ ਵਿੱਚ 34 ਨਾਗਰਿਕਾਂ ਦੀ ਮੌਤ ਹੋ ਗਈ ਹੈ। ਬਿਜਲੀ ਤੇ ਪਾਣੀ ਦੀ ਸਪਲਾਈ ਠੱਪ ਹੋ ਗਈ ਹੈ।

ਯੂਕਰੇਨ-ਨਿਯੰਤਰਿਤ ਪੂਰਬੀ ਡੋਨੇਟਸਕ ਖੇਤਰ ਦੇ ਗਵਰਨਰ ਨੇ ਕਿਹਾ ਕਿ ਮਾਰੀਉਪੋਲ ਦਾ ਬੰਦਰਗਾਹ ਸ਼ਹਿਰ, ਰੂਸੀ ਹਮਲੇ ਦੇ ਪਹਿਲੇ ਟੀਚਿਆਂ ਵਿੱਚੋਂ ਇੱਕ ਸੀ। ਸੋਸ਼ਲ ਮੀਡੀਆ ਉਤੇ ਲਗਾਤਾਰ ਆ ਰਹੀਆਂ ਯੂਕਰੇਨ ਦੀਆਂ ਵੀਡੀਓ ਤੋਂ ਕਿਆਸ ਲਾਇਆ ਜਾ ਸਕਦਾ ਹੈ ਉਥੇ ਦੇ ਹਾਲਾਤ ਭਿਆਨਕ ਹਨ ਤੇ ਮਨੁੱਖ ਵਿਨਾਸ਼ਕਾਰੀ ਬਿਰਤੀ ਦਾ ਰੂਪ ਧਾਰਨ ਕਰ ਰਿਹਾ ਹੈ।