ਬਲੋਚ ਦਹਿਸ਼ਤਗਰਦਾਂ ਵੱਲੋਂ ਬੰਬ ਨਾਲ ਉਡਾਇਆ ਜਿਨਾਹ ਦਾ ਬੁਤ

ਬਲੋਚ ਦਹਿਸ਼ਤਗਰਦਾਂ ਵੱਲੋਂ ਬੰਬ ਨਾਲ ਉਡਾਇਆ ਜਿਨਾਹ ਦਾ ਬੁਤ

ਅੰਮ੍ਰਿਤਸਰ ਟਾਈਮਜ਼

ਕਰਾਚੀ : ਬਲੋਚ ਦਹਿਸ਼ਤਗਰਦਾਂ ਵੱਲੋਂ ਬਲੋਚਿਸਤਾਨ ਸੂਬੇ ਦੇ ਤੱਟਵਰਤੀ ਸ਼ਹਿਰ ਗਵਾਦਰ 'ਚ ਕੀਤੇ ਬੰਬ ਧਮਾਕੇ ਨਾਲ ਦੇਸ਼ ਦੇ ਬਾਨੀ ਮੁਹੰਮਦ ਅਲੀ ਜਿਨਾਹ ਦਾ ਬੁੱਤ ਨੁਕਸਾਨਿਆ ਗਿਆ ਹੈ । 'ਡਾਅਨ' ਦੀ ਰਿਪੋਰਟ ਮੁਤਾਬਕ ਇਹ ਬੁੱਤ ਜੂਨ ਮਹੀਨੇ ਸੁਰੱਖਿਅਤ ਜ਼ੋਨ ਮੰਨੀ ਜਾਂਦੀ ਮਰੀਨ ਡਰਾਈਵ 'ਤੇ ਸਥਾਪਤ ਕੀਤਾ ਗਿਆ ਸੀ । ਪਾਬੰਦੀਸ਼ੁਦਾ ਜਥੇਬੰਦੀ ਬਲੋਚ ਰਿਪਬਲਿਕਨ ਆਰਮੀ ਦੇ ਬੁਲਾਰੇ ਬਾਬਗਰ ਬਲੋਚ ਨੇ ਟਵੀਟ ਕਰਕੇ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ |