ਕਿਸਾਨਾਂ ਦੇ ਮਾਤਮ ਤੇ ਅਜ਼ਾਦੀ ਦੇ ਜਸ਼ਨ….!

ਕਿਸਾਨਾਂ ਦੇ ਮਾਤਮ ਤੇ ਅਜ਼ਾਦੀ ਦੇ ਜਸ਼ਨ….!

ਅਖੌਤੀ ਅਜ਼ਾਦੀ ਦਾ ਜਸ਼ਨ ਮੰਨਾਉਣ ਵਾਲੇ ਜਰਵਾਣੇ ੬੦੦ ਤੋਂ ਵੱਧ ਜਾਨਾਂ ਗਵਾ ਚੁੱਕੇ

ਪੌਣੀ ਸਦੀ ਹੋ ਚੱਲੀ ਅਖੌਤੀ ਅਜ਼ਾਦੀ ਆਈ ਨੂੰ ਕਿੱਥੇ ਆਈ ਸਿਰਨਾਵਾਂ ਕਿਹੇ ਕੋਲ ਨਹੀਂ ! ਪੰਝਤਰਵੀਂ ਵਰੇਗੰਡ ਮੰਨਾਉਣ ਵਾਲੇ ਬੇਸ਼ਰਮਾਂ ਨੂੰ ਕੋਈ ਦੱਸਣ ਵਾਲਾ ਨਹੀਂ ਕਿ ਆਏ ਦਿਨ ਇਕ “ਅੰਨ ਦਾਤੇ ਦੀ ਲਾਸ਼” ਰਾਜਧਾਨੀ ਤੋਂ ਘਰਾਂ ਨੂੰ ਜਾ ਰਹੀ ਏ ! ਲੋਕ ਮਹਿੰਗਿਆਈ ਨਾਲ ਤ੍ਰਾਹ ਤ੍ਰਾਹ ਕਰ ਰਹੇ ਨੇ । ਬੇਰੁਜ਼ਗਾਰੀ, ਭ੍ਰਿਸ਼ਟਾਚਾਰੀ ਤੇ ਸੱਚ ਬੋਲਣ ਤੇ ਲ਼ਗੀ ਪਾਬੰਦੀ ਅਣ ਐਲਾਨੀ ਐਮਰਜੰਸੀ ਦਾ ਭੁਲੇਖਾ ਪਾਉੰਦੀ ਹੈ ।ਗੱਲ ਕੀ ਮੁਲਕ ਦੇ ਹਲਾਤ ਫਰਾਂਸ ਇਨਕਲਾਬ ਤੋਂ ਪਹਿਲਾਂ ਵਾਲੇ ਬਣੇ ਹੋਏ ਆ । ਮੁਲ਼ਕ ਲੱਟ ਲੱਟ ਬਲ ਰਿਹਾ ਏ ਤੇ ਨੀਰੋ ਅਮਰੀਕਾ ਚ, ਇਕ ਬੀਬੀ ਤੋ ਲੋਕ-ਤੰਤਰ ਦਾ ਪਾਠ ਸਰਵਣ ਕਰ ਰਿਹਾ ਏ !

ਸਾਰੇ ਹਿੰਦੁਸਤਾਨ ਈ ਨਹੀਂ ਏਸ਼ੀਆ ਦਾ ਢਿੱਡ ਭਰਨ ਵਾਲਾ ਮਿੱਟੀ ਦਾ ਜਾਇਆ ਦਿੱਲੀ ਦੀਆਂ ਬਰੂੰਹਾਂ ਤੇ ਸਹਿਕ ਸਹਿਕ ਮਰ ਰਿਹਾ ਏ । ਅਖੌਤੀ ਅਜ਼ਾਦੀ ਦਾ ਜਸ਼ਨ ਮੰਨਾਉਣ ਵਾਲੇ ਜਰਵਾਣੇ ੬੦੦ ਤੋਂ ਵੱਧ ਜਾਨਾਂ ਗਵਾ ਚੁੱਕੇ ਧਰਤੀ ਦੇ ਪੁੱਤਾਂ ਲਈ ਦੋ ਮਿੰਟ ਦਾ ਮੋਨ ਨਹੀਂ ਰੱਖ ਸਕੇ ! ਇਹ ਗੱਲ ਤੋ ਸਾਬਤ ਹੁੰਦਾ ਕਿ ਤਾਹਡੇ ਚੁਣੇ ਸਰਬਰਾਹ ਤਾਹਡੀ ਕਿੰਨੀ ਕੁ ਪ੍ਰਵਾਹ ਕਰਦੇ ਆ ! ਇਹ ਗੱਲ ਕਿਰਤੀ ਤੇ ਕਿਸਾਨ ਜਦੋਂ ਤੱਕ ਪੱਲੇ ਨਹੀਂ ਬੰਨਦੇ ਯਕੀਨ ਕਰਿਓ ਸਦੀਆਂ ਤੱਕ ਜ਼ਲੀਲ ਹੁੰਦੇ ਰਹੋਗੇ ! ਬੀਤੇ ਸਾਢੇ ਸੱਤਾਂ ਦਹਾਕਿਆਂ ਚ, ਰਾਜ ਨੇਤਾਵਾਂ ਨੇ ਮੁਲ਼ਕ ਚ’ ਸਦਾ ਅਫ਼ਰਾ ਦਫ਼ਰੀ ਵਰਗਾ ਮਹੌਲ ਸਿਰਜ ਕੇ ਰੱਖਿਆ ! ਪੋਟਾ, ਟਾਡਾ ਤੇ ਯੁਆਪਾ ਵਰਗੇ ਕਾਲੇ ਕਨੂੰਨਾਂ ਦੀ ਆੜ ਹੇਠ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲਾ ਹਿੰਦੁਸਤਾਨ ਦੁਨਿਆਂ ਦਾ ਪਹਿਲਾ ਵੱਡਾ ਲੋਕ-ਤੰਤਰ ਹੈ । ਦੁਨੀਆਂ ਤਾਲਿਬਾਨਾਂ ਨੂੰ ਰੋਦੀਂ ਆ ਹਾਲਤ ਭਾਰਤ ਦੇ ਵੀ ਅਫ਼ਗ਼ਾਨਿਸਤਾਨ ਤੋਂ ਬੇਹਤਰ ਨਹੀਂ । ਉਪਰੋਕਤ ਕਾਲੇ ਕਨੂੰਨਾਂ ਦੀ ਆੜ ਹੇਠ ਹਰ ਬੋਲਣ ਵਾਲੇ ਨੂੰ ਦੇਸ਼ ਧ੍ਰੋਹੀ ਆਖ ਜਿਹੜੇ ਕਾਲੇ ਕਿਸਾਨੀ ਬਿੱਲ ਪਾਸ ਕੀਤੇ ਹਨ ਓਹ ਬੇਹਯਾਈ ਦੀ ਇੰਤਹਾ ਹੈ ! ਦੁਨੀਆਂ ਦਾ ਮਿੱਟੀ ਨਾਲ ਮੋਹ ਕਰਨ ਵਾਲਾ ਹਰ ਸ਼ਖਸ ਇਹਨਾਂ ਕਾਲੇ ਕਿਰਤੀ ਕਿਸਾਨ ਵਿਰੋਧੀ ਬਿੱਲਾਂ ਦੀ ਨਿੰਦਿਆ ਕਰ ਚੁੱਕਾ ਏ ! ਹਿੰਦੁਸਤਾਨ ਦੇ ਅਰਥ ਸ਼ਾਸਤਰੀਆਂ ਨੇ ਇਹਨਾਂ ਬਿੱਲਾਂ ਦੀ ਵਿਆਖਿਆ ਮੁਲ਼ਕ ਦਾ ਬੇੜਾ ਗਰਕ ਕਰਨ ਨਾਲ ਕੀਤੀ ਏ ਪਰ ਹੁਕਮਰਾਨ ਨੇ ਕਿ ਪੂੰਜੀਪਤੀਆਂ ਨੂੰ ਹੀ ਦੇਸ਼ ਦੇ ਅਸਲ ਬਸ਼ਿੰਦੇ ਸਮਝੀ ਬੈਠੇ ਨੇ ! ਇਹ ਦੁਰਯੋਧਨ ਵਾਲਾ ਹੱਠ ਇਕ ਨਵੇਂ ਮਹਾਂ ਭਾਰਤ ਦੀ ਤਿਆਰੀ ਹੈ ਜੇ ਹੁਕਮਰਾਨਾਂ ਦਾ ਇਹੋ ਰਵੱਈਆ ਰਿਹਾ ਤਾਂ ਲਗਦਾ ਨਹੀਂ ਮੁਲਕ ਅਜ਼ਾਦੀ ਦੀ ਸ਼ਤਾਬਦੀ ਮਨਾਵੇ ! ਦੁਨਿਆਂ ਦੇ ਇਨਕਲਾਬ ਇਸ ਗੱਲ ਦੇ ਗਵਾਹ ਨੇ ਕਿ ਲੋਕਾਂ ਦੀ ਸੁਨਾਮੀ ਪੂੰਜੀਪਤੀਆਂ ਨੂੰ ਵੀ ਤੇ ਹੁਕਮਰਾਨਾਂ ਨੂੰ ਵਹਾ ਕੇ ਲੈ ਜਾਂਦੀ ਏ ! 

ਦਿੱਲ਼ੀ ਦੀਆਂ ਬਰੂੰਹਾਂ ਤੇ ਬੈਠੇ ਕਿਰਤੀ ਕਿਸਾਨਾਂ ਲਈ ਦੁਨੀਆਂ ਦਾ ਹਰ ਨੇਕ ਦਿਲ ਇਨਸਾਨ ਹਾਅ ਦਾ ਨਾਅਰਾ ਮਾਰ ਰਿਹਾ ਏ । ਬੀਤੇ ਕੱਲ ਹਿੰਦੁਸਤਾਨ ਬੰਦ ਸੀ ਲੋਕ ਹਕੂਮਤ ਵਿਰੁੱਧ ਰੋਸ ਪ੍ਰਗਟ ਕਰ ਰਹੇ ਸੀ ਇਸੇ ਰੋਸ ਵਿੱਚ ਜਰਮਨ ਦੀਆਂ ਪੰਥਕ ਜੱਥੇਬੰਦੀਆਂ ਨੇ ਵੀ ਇਕ ਰੋਸ ਮੁਜ਼ਾਹਿਰਾ ਭਾਰਤੀ ਸਫ਼ਾਰਤ ਖ਼ਾਨੇ ਸਾਹਮਣੇ ਕੀਤਾ ਪੰਜਾਬ ਦੀ ਮਿੱਟੀ ਨਾਲ ਮੋਹ ਕਰਨ ਵਾਲੇ ਤੇ ਕਿਸਾਨੀ ਸੰਘਰਸ਼ ਦੇ ਹਮਾਇਤੀ ਦੂਸਰੇ ਸ਼ਹਿਰਾਂ ਤੋ ਰੋਸ ਪ੍ਰਗਟ ਕਰਨ ਪਹੁੰਚੇ ! ਜੋਸ਼ੀਲੀਆਂ ਤਕਰੀਰਾਂ ਤੇ ਕਿਸਾਨ ਪੱਖੀ ਨਾਅਰਿਆਂ ਜੈਕਾਰਿਆਂ ਅਸਮਾਨ ਗੂੰਜਣ ਲਾ ਛੱਡਿਆ ! ਧੰਨਵਾਦ ਉਹਨਾਂ ਵੀਰਾਂ ਦਾ ਜਿਨਾਂ ਇਹ ਅਯੋਜਨ ਕੀਤਾ ਤੇ ਆਪਣਾ ਫਰਜ਼ ਪਛਾਣਿਆਂ ! ਚਹੀਦਾ ਤੇ ਇਹ ਆ ਕਿ ਹਰ ਬੰਦਾ ਉਸ ਚਿੜੀ ਵਾਂਗ ਆਪਣਾ ਫਰਜ਼ ਸਮਝਕੇ ਸੁਰਖ਼ਰੂ ਹੋਵੇ ਜੋ ਚੁੰਝਾਂ ਭਰ ਭਰ ਜੰਗਲ਼ ਦੀ ਅੱਗ ਬੁੱਝਾਉਣ ਦੀ ਕੋਸ਼ਿਸ਼ ਕਰਦੀ ਆ ! ਹਾਥੀਆਂ ਵਾਂਗ ਸੁੱਤੇ ਰਹਿਣਾ ਤੇ ਸਮੇਂ ਸਿਰ ਉਦੱਮ ਨਾਂ ਕਰਨਾ ਮਿੱਟੀ ਨਾਲ ਗ਼ਦਾਰੀ ਹੈ ! ਇਹੋ ਜਿਹੇ ਪ੍ਰੋਗਰਾਮ ਚ, ਸ਼ਿਰਕਤ ਕਰਨੀ ਹਰ ਅੰਨ ਦਾਣਾ ਖਾਣ ਵਾਲੇ ਪ੍ਰਾਣੀ ਦਾ ਫਰਜ਼ ਬਣ ਜਾਂਦਾ ਹੈ ! ਇਸ ਲਈ ਹਰ ਵਖਰੇਵੇਂ ਨੂੰ ਲਾਂਭੇ ਰੱਖ ਕੇ ਇਹੋ ਜਹੇ ਪ੍ਰੋਗਰਾਮ ਚ, ਆਉਣਾ ਆਪਣਾ ਧਰਮ ਸਮਝਿਆ ਕਰੋ ! ਜਿਹੜੇ ਫਰਜ਼ ਸਮਝਦੇ ਉਹ ਵੀਰ ਜਤਿੰਦਰਬੀਰ ਸਿੰਘ , ਭਾਈ ਸਤਨਾਮ ਸਿੰਘ ਬੱਬਰ, ਹੈਪੀ ਘੁੰਮਣ ਤੇ ਹੋਰਨਾਂ ਕਈ ਸਿੰਘਾਂ ਵਾਂਗੂ ਸੌਆਂ ਮੀਲਾਂ ਦਾ ਸਫ਼ਰ ਕਰਕੇ ਵੀ ਆ ਜਾਂਦੇ ਆ ! ਏਦਾਂ ਕੱਲਿਆਂ ਕੱਲਿਆਂ ਮੋਰਚੇ ਫ਼ਤਿਹ ਨਹੀਂ ਹੋਣੇ ਏਕਾ ਹੀ ਹੱਲ ਹੈ ਜਰਮਨ ਦੀਆਂ ਸਮੂਹ ਗੁਰੂ ਘਰਾਂ ਦੀਆਂ ਕਮੇਟੀਆਂ ਨੂੰ ਵੀ ਚਹੀਦਾ ਜਿੱਥੇ ਹੋਰ ਖ਼ਰਚੇ ਕਰਦੇ ਜੇ ਇਹੋ ਜਿਹੇ ਨੇਕ ਕੰਮਾਂ ਵਾਸਤੇ ਵੀ ਸੰਗਤਾਂ ਦੀਆਂ ਬੱਸਾਂ ਭੇਜਿਆ ਕਰੋ ! ਧੰਨਵਾਦ ਸਮੂਹ ਸੰਗਤਾਂ, ਪੰਥਕ ਜੱਥੇਬੰਦੀਆਂ, ਕਿਸਾਨ ਹਿਤੈਸ਼ੀ ਲੋਕਾਂ ਤੇ ਮੀਡੀਏ ਦਾ ਜਿਨਾਂ ਕਿਰਤੀਆਂ ਕਿਸਾਨਾਂ ਦੇ ਹਿੱਕ ਚ, ਹਾਅ ਦਾ ਨਾਅਰਾ ਮਾਰਿਆ ! 

ਕਿਸਾਨ ਮੋਰਚਾ 

ਬਿੱਟੂ ਅਰਪਿੰਦਰ ਸਿੰਘ