ਭਾਜਪਾ ਸਰਕਾਰ ਦਾ ਰਾਸ਼ਟਰਵਾਦ ਅੰਗਰੇਜ਼ਾਂ ਵਾਂਗ ਪਾੜੋ ਤੇ ਰਾਜ ਕਰੋ ਦੀ ਨੀਤੀ 'ਤੇ ਆਧਾਰਿਤ: ਡਾ: ਮਨਮੋਹਨ ਸਿੰਘ

ਭਾਜਪਾ ਸਰਕਾਰ ਦਾ ਰਾਸ਼ਟਰਵਾਦ ਅੰਗਰੇਜ਼ਾਂ ਵਾਂਗ ਪਾੜੋ ਤੇ ਰਾਜ ਕਰੋ ਦੀ ਨੀਤੀ 'ਤੇ ਆਧਾਰਿਤ: ਡਾ: ਮਨਮੋਹਨ ਸਿੰਘ

ਦੇਸ਼ ਨੀਤੀ 'ਤੇ ਵੀ ਇਹ ਸਰਕਾਰ ਪੂਰੀ ਤਰ੍ਹਾਂ ਹੋਈ ਫੇਲ੍ਹ ਸਾਬਤ 

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):-ਦੇਸ਼ ੜੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਅਸਲ ਕੰਟਰੋਲ ਰੇਖਾ'ਤੇ ਚੀਨੀ ਘੁਸਪੈਠ ਦੀ ਸੱਚਾਈ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਨੂੰ ਆਰਥਿਕ ਨੀਤੀ ਦੀ ਕੋਈ ਸਮਝ ਨਹੀਂ ਹੈ। ਮਸਲਾ ਦੇਸ਼ ਤੱਕ ਸੀਮਤ ਨਹੀਂ ਹੈ ਇਸ ਕਰਕੇ ਇਹ ਸਰਕਾਰ ਵਿਦੇਸ਼ ਨੀਤੀ ਵਿੱਚ ਵੀ ਫੇਲ੍ਹ ਹੋਈ ਹੈ। ਚੀਨ ਸਾਡੀ ਸਰਹੱਦ 'ਤੇ ਬੈਠਾ ਹੈ ਅਤੇ ਸੱਚਾਈ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ, 'ਮਸਲਾ ਫੁੱਟ ਪਾਊ ਰਾਜਨੀਤੀ ਕਾਰਨ ਅੰਦਰੂਨੀ ਤਣਾਅ ਦਾ ਨਹੀਂ ਹੈ। ਵਿਦੇਸ਼ ਨੀਤੀ 'ਤੇ ਵੀ ਇਹ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ।ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਨੇ ਸਿਆਸੀ ਲਾਹੇ ਲਈ ਸੱਚ ਨੂੰ ਛੁਪਾਉਣ ਲਈ ਕਦੇ ਵੀ ਦੇਸ਼ ਦੀ ਵੰਡ ਨਹੀਂ ਕੀਤੀ।

ਉਨ੍ਹਾਂ ਨੇ ਕਿਹਾ ਕਿ ਇੱਕ ਪਾਸੇ ਲੋਕ ਮਹਿੰਗਾਈ ਅਤੇ ਬੇਰੁਜ਼ਗਾਰੀ ਦੀ ਸਮੱਸਿਆ ਨਾਲ ਜੂਝ ਰਹੇ ਹਨ, ਦੂਜੇ ਪਾਸੇ ਮੌਜੂਦਾ ਸਾਢੇ ਸੱਤ ਸਾਲਾਂ ਤੋਂ ਸੱਤਾ 'ਤੇ ਕਾਬਜ਼ ਮੌਜੂਦਾ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਆਪਣੀਆਂ ਗਲਤੀਆਂ ਮੰਨਣ ਅਤੇ ਉਨ੍ਹਾਂ ਨੂੰ ਸੁਧਾਰਨ ਦੀ ਬਜਾਏ ਦੇਸ਼ ਦੀ ਚਿੰਤਾ ਵਿੱਚ ਹੈ ਤੇ ਇਸ ਲਈ ਇਕ ਨੀਤੀ ਤਹਿਤ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਨੂੰ ਦੋਸ਼ੀ ਠਹਿਰਾਉਣਾ ਜਾਰੀ ਰੱਖਿਆ ਹੋਇਆ ਹੈ ।ਉਨ੍ਹਾਂ ਕਿਹਾ, 'ਮੈਨੂੰ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਵਿਸ਼ੇਸ਼ ਮਹੱਤਵ ਹੈ। ਪ੍ਰਧਾਨ ਮੰਤਰੀ ਨੂੰ ਆਪਣੀ ਅਸਫਲਤਾ ਤੋਂ ਭੱਜਣ ਅਤੇ ਇਤਿਹਾਸ ਨੂੰ ਦੋਸ਼ ਦੇਣ ਦੀ ਬਜਾਏ ਮਾਣ-ਸਤਿਕਾਰ ਕਾਇਮ ਰੱਖਣਾ ਚਾਹੀਦਾ ਹੈ। ਜਦੋਂ ਮੈਂ 10 ਸਾਲ ਪ੍ਰਧਾਨ ਮੰਤਰੀ ਸੀ, ਮੈਂ ਆਪਣੇ ਕੰਮ ਰਾਹੀਂ ਬੋਲਿਆ। ਅਸੀਂ ਆਲਮੀ ਮੰਚ 'ਤੇ ਦੇਸ਼ ਦੇ ਵੱਕਾਰ ਨੂੰ ਢਾਹ ਨਹੀਂ ਲੱਗਣ ਦਿੱਤੀ। ਮੈਂ ਦੇਸ਼ ਦਾ ਅਕਸ ਖਰਾਬ ਨਹੀਂ ਕੀਤਾ।

ਪ੍ਧਾਨ ਮੰਤਰੀ ਮੋਦੀ 'ਤੇ ਹਮਲਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਨੇਤਾਵਾਂ ਨੂੰ ਗਲੇ ਲਗਾਉਣਾ, ਜਾਂ ਬਿਨਾਂ ਸੱਦੇ ਦੇ ਬਿਰਯਾਨੀ ਖਾਣ ਨਾਲ ਰਿਸ਼ਤੇ ਨਹੀਂ ਸੁਧਰਦੇ।ਉਨ੍ਹਾਂ ਨੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ 'ਤੇ "ਜਾਅਲੀ ਰਾਸ਼ਟਰਵਾਦੀ ਅਤੇ ਵੰਡਣ ਵਾਲੀਆਂ ਨੀਤੀਆਂ" ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਉਨ੍ਹਾਂ ਦੀ ਵਿਦੇਸ਼ ਨੀਤੀ ਅਸਫਲ ਰਹੀ ਹੈ।ਉਨ੍ਹਾਂ ਨੇ ਕਿਹਾ, 'ਇਸ ਸਰਕਾਰ ਦਾ ਫਰਜ਼ੀ ਰਾਸ਼ਟਰਵਾਦ ਖੋਖਲਾ ਅਤੇ ਦੇਸ਼ ਲਈ ਖਤਰਨਾਕ ਹੈ ਕਿਉਂਕਿ ਉਸ ਦਾ ਰਾਸ਼ਟਰਵਾਦ ਅੰਗਰੇਜ਼ਾਂ ਵਾਂਗ ਪਾੜੋ ਤੇ ਰਾਜ ਕਰੋ ਦੀ ਨੀਤੀ 'ਤੇ ਆਧਾਰਿਤ ਹੈ। ਇਸੇ ਕਰਕੇ ਸੰਵਿਧਾਨਕ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ।