ਮੋਦੀ ਦੇ ਕਮਾਂਡੋ ਕਿਉਂ ਪਹਿਨਦੇ ਹਨ ਕਾਲੀਆਂ ਐਨਕਾਂ

ਮੋਦੀ ਦੇ ਕਮਾਂਡੋ ਕਿਉਂ ਪਹਿਨਦੇ ਹਨ ਕਾਲੀਆਂ ਐਨਕਾਂ

ਅੰਮ੍ਰਿਤਸਰ ਟਾਈਮਜ਼

ਜਲੰਧਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੀਤੇ ਦਿਨੀਂ ਆਪਣੇ ਸੰਸਦੀ ਖੇਤਰ ਕਾਸ਼ੀ ਦਾ ਦੌਰਾ ਕਰਨ ਪਹੁੰਚੇ ਸਨ।  ਇਸ ਦੌਰਾਨ ਕਾਲਾ ਚਸ਼ਮਾ ਪਹਿਨੇ ਬਾਡੀਗਾਰਡ  ਕਮਾਂਡੋ ਉਨ੍ਹਾਂ ਦੀ ਸੁਰੱਖਿਆ ’ਵਿਚ ਖੜ੍ਹੇ ਰਹੇ। ਇਹ ਬਾਡੀਗਾਰਡ ਕਾਲਾ ਚਸ਼ਮਾ ਇਸ ਲਈ ਪਹਿਨਦੇ ਹਨ ਤਾਂ ਕਿ ਕੋਈ ਉਨ੍ਹਾਂ ਦੀਆਂ ਅੱਖਾਂ ਨੂੰ ਕੋਈ ਦੇਖ ਨਾ ਸਕੇ ਕਿ ਉਹ ਕਿਹੜੇ ਪਾਸੇ ਦੇਖ ਰਹੀਆਂ ਹਨ। ਦਰਅਸਲ ਬਾਡੀਗਾਰਡ ਪਹਿਰੇਦਾਰੀ ਦੌਰਾਨ ਅਸਲ ’ਚ ਕਿੱਥੇ ਦੇਖ ਰਹੇ ਹਨ, ਇਸ ਗੱਲ ਨੂੰ ਲੁਕਾਉਣ ਲਈ ਹੀ ਕਾਲੇ ਚਸ਼ਮੇ ਦੀ ਵਰਤੋਂ ਕਰਦੇ ਹਨ। 

ਕਈ ਵੀ.ਵੀ.ਆਈ.ਪੀ. ਦੀ ਬੇਹੱਦ ਮਜ਼ਬੂਤ ਸੁਰੱਖਿਆ ਘੇਰੇ ’ਚ ਤਾਇਨਾਤ ਬਾਡੀਗਾਰਡਾਂ ਨੂੰ ਇਕ ਵਿਸ਼ੇਸ਼ ਸਿਖਲਾਈ ਦਿੱਤੀ ਜਾਂਦੀ ਹੈ, ਜਿਸ ਵਿਚ ਇਨ੍ਹਾਂ ਨੂੰ ਅੱਖਾਂ ਨਾਲ ਦਿਮਾਗ਼ ਦੀ ਹਰ ਇਕ ਗੱਲ ਪੜ੍ਹਨ ਦੀ ਤਰਕੀਬ ਸਿਖਾਈ ਜਾਂਦੀ ਹੈ। ਇਹ ਲੋਕ ਇਸ ਤਰ੍ਹਾਂ ਨਾਲ ਸਿੱਖਿਅਤ ਹੁੰਦੇ ਹਨ ਕਿ ਅੱਖ ਅਤੇ ਸਰੀਰ ਦੀ ਭਾਸ਼ਾ ਪੜ੍ਹ ਕੇ ਤੁਹਾਡੇ ਅਗਲੇ ਕਦਮ ਨੂੰ ਪਹਿਲਾਂ ਹੀ ਪੜ੍ਹ ਸਕਦੇ ਹਨ।ਬਾਡੀਗਾਰਡ ਕਾਲਾ ਚਸ਼ਮਾ ਇਸ ਲਈ ਵੀ ਪਹਿਨਦੇ ਹਨ ਤਾਂ ਕਿ ਧੂੜ, ਬੰਬ, ਗੋਲੀਬਾਰੀ ਜਾਂ ਫਿਰ ਕਿਸੇ ਕਾਰਨ ਜੇਕਰ ਉਨ੍ਹਾਂ ਨੂੰ ਕਠੋਰ ਸਥਿਤੀ ਦਾ ਸਾਹਮਣਾ ਕਰਨਾ ਪਵੇ ਤਾਂ ਉਨ੍ਹਾਂ ਦੀਆਂ ਅੱਖਾਂ ਪੂਰੀ ਤਰ੍ਹਾਂ ਸੁਰੱਖਿਅਤ ਰਹਿ ਸਕਣ।