ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਬਨੀ ਜੌਲੀ ਨੇ ਬੇਅਦਬੀ ਖਿਲਾਫ਼ ਸਖਤ ਕਾਨੂੰਨ ਬਣਾਉਣ ਦੀ ਕੀਤੀ ਮੰਗ

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਬਨੀ ਜੌਲੀ ਨੇ ਬੇਅਦਬੀ ਖਿਲਾਫ਼ ਸਖਤ ਕਾਨੂੰਨ ਬਣਾਉਣ ਦੀ ਕੀਤੀ ਮੰਗ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਬਨੀ ਜੌਲੀ ਨੇ ਕਿਹਾ ਹੈ ਕਿਸਮੁੱਚੇ ਸਿੱਖ ਭਾਈਚਾਰੇ ਨੂੰ ਜੂਨ 2015 ਵਿੱਚ ਪੰਜਾਬ ਵਿੱਚ ਬਾਦਲ ਰਾਜ ਅਧੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਨੇ ਬਹੁਤ ਪ੍ਰਭਾਵਿਤ ਕੀਤਾ ਸੀ, ਹੁਣ ਸਮਾਂ ਆ ਗਿਆ ਹੈ ਕਿ ਕੇਂਦਰ ਸਰਕਾਰ ਵੱਲੋਂ ਕੁਫ਼ਰ ਅਤੇ ਬੇਅਦਬੀ ਬਾਰੇ ਸਖ਼ਤ ਰਾਸ਼ਟਰੀ ਪੱਧਰ ਦਾ ਕਾਨੂੰਨ ਬਣਾਇਆ ਜਾਵੇ। ਉਨ੍ਹਾਂ ਦੀ ਇਹ ਟਿੱਪਣੀ ਸਿੰਘੂ ਬਾਰਡਰ ਹੱਤਿਆ ਦੇ ਮੱਦੇਨਜ਼ਰ ਆਈ ਹੈ ਜੋ ਕਥਿਤ ਤੌਰ 'ਤੇ ਕਿਸਾਨ ਮੋਰਚੇ ‘ਤੇ ਬੇਅਦਬੀ ਦੀ ਕੋਸ਼ਿਸ਼ ਪਿੱਛੋਂ ਵਾਪਰੀ ਸੀ।ਪੰਥਕ ਆਗੂ ਨੇ ਇਸ ਪਾਸੇ ਧਿਆਨ ਦਵਾਇਆ ਕਿ ਇਹਨਾਂ ਲਗਾਤਾਰ ਬੇਅਦਬੀ ਦੇ ਮਾਮਲਿਆਂ ਦੀਆਂ ਜੜ੍ਹਾਂ, ਜੋ ਕਿ ਸਿੱਖ ਧਰਮ ਦੇ ਮੂਲ ਨੂੰ ਚੁਣੌਤੀ ਦਿੰਦੀਆਂ ਜਾਪਦੀਆਂ ਹਨ, ਬਰਗਾੜੀ ਬੇਅਦਬੀ ਤੋਂ ਸ਼ੁਰੂ ਹੋਈਆਂ ਹਨ। ਸੌਦਾ ਸਾਧ ਨਾਲ ਬਾਦਲਾਂ ਦਾ ਗਠਜੋੜ, ਉਨ੍ਹਾਂ ਵੱਲੋਂ ਸ਼ਾਂਤਮਈ ਸ਼ਰਧਾਲੂਆਂ 'ਤੇ ਪੁਲਿਸ ਵੱਲੋਂ ਕੀਤੀ ਗਈ ਗੋਲੀਬਾਰੀ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹਾਲ ਹੀ ਵਿੱਚ ਘੋਰ ਬੇਅਦਬੀ ਦਾ ਮਾਮਲਾ ਬਾਦਲ-ਨਿਯੰਤਰਿਤ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੀ ਬੇਅਦਬੀਆਂ ਰੋਕਣ ਦਾ ਨਾਕਾਮੀ ਨੇ ਸਿੱਖ ਗੁੱਸੇ ਨੂੰ ਹੋਰ ਭੜਕਾਇਆ ਹੈ।ਹਰਪ੍ਰੀਤ ਸਿੰਘ ਬਨੀ ਜੌਲੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਕਦਮਾਂ ਦੀ ਸ਼ੁਰੂਆਤ ਕਰਨ ਜਿਨ੍ਹਾਂ ਵਿੱਚ ਬੇਅਦਬੀ ਦੇ ਦੋਸ਼ੀਆਂ ਵਿਰੁੱਧ ਸਖਤ ਮੁਕੱਦਮਾ ਚਲਾਇਆ ਜਾਵੇ, ਜਿਸ ਵਿੱਚ ਅਜਿਹੇ ਦੋਸ਼ੀਆਂ ਲਈ ਉਮਰ ਕੈਦ ਵੀ ਸ਼ਾਮਲ ਹੋਵੇ।ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਜਨਰਲ ਸਕੱਤਰ ਨੇ ਕਿਹਾ ਕਿ ਕਿਸੇ ਵੀ ਧਰਮ ਅਤੇ ਇਸ ਦੇ ਪਵਿੱਤਰ ਗ੍ਰੰਥਾਂ ਦੇ ਵਿਰੁੱਧ ਕੁਫ਼ਰ/ਬੇਅਦਬੀ ਕਰਨ ਲਈ ਕਿਸੇ ਨੂੰ ਵੀ ਖੁੱਲ੍ਹ ਨਹੀਂ ਹੋਣੀ ਚਾਹੀਦੀ। ਬਾਦਲਾਂ ਵਰਗੇ ਅਤੇ ਉਨ੍ਹਾਂ ਦੇ ਗੁੰਡਿਆਂ ਦੀ ਧਾੜ ਹਰ ਜਗ੍ਹਾ ਹੈ ਜੋ ਅਜਿਹੇ ਹਮਲਿਆਂ ਤੋਂ ਵੋਟਾਂ ਕੱਢਣਾ ਚਾਹੁੰਦੇ ਹਨ ।ਪਰ ਕਾਨੂੰਨ ਇੰਨਾ ਸਖਤ ਹੋਣਾ ਚਾਹੀਦਾ ਹੈ ਕਿ ਉਹ ਅਜਿਹੀ ਘਿਨਾਉਣੀ ਹਰਕਤਾਂ ਕਰਨ ਅਤੇ ਸਮਾਜਿਕ ਅਸ਼ਾਂਤੀ ਫੈਲਾਉਣ ਦੇ ਹੁਕਮ ਦੇਣ ਤੋਂ ਪਹਿਲਾਂ ਦੋ ਵਾਰ ਸੋਚਣ ।