ਪਾਣੀ ਦਾ ਬਿੱਲ ਆਨਲਾਈਨ ਭਰਨ ਦੀ ਸਹੂਲਤ ਲੋਕਾਂ ਨੂੰ  ਦੇਵੇ ਪੰਜਾਬ ਸਰਕਾਰ: ਜਗਜੀਤ ਸਿੰਘ ਪੰਜੋਲੀ

ਹੋਰ ਆਨਲਾਈਨ ਅਦਾਇਗੀਆਂ ਦੀ ਤਰ੍ਹਾਂ ਪਾਣੀ ਦਾ ਬਿੱਲ ਵੀ ਆਨਲਾਈਨ ਭਰਾਉਣ ਦਾ ਦਿੱਤਾ ਸਰਕਾਰ ਨੂੰ ਸੁਝਾਅ 

ਅੰਮ੍ਰਿਤਸਰ ਟਾਈਮਜ਼

ਫਤਹਿਗੜ੍ਹ ਸਾਹਿਬ,:​  ਸ਼ਹੀਦ ਕਰਤਾਰ ਸਿੰਘ ਸਰਾਭਾ ਵੈਲਫੇਅਰ ਐਂਡ ਸਪੋਰਟਸ ਕਲੱਬ ਦੇ ਪ੍ਰਧਾਨ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਿਸਰਚ ਸਕਾਲਰ ਜਗਜੀਤ ਸਿੰਘ ਪੰਜੋਲੀ ਦੁਆਰਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇਕ ਚਿੱਠੀ ਲਿਖੀ ਗਈ ਹੈ ਜਿਸ ਵਿੱਚ ਪੰਜਾਬ ਸਰਕਾਰ ਨੂੰ ਇਹ ਸੁਝਾਅ ਦਿੱਤਾ ਗਿਆ ਹੈ ਕਿ ਬਿਜਲੀ ਦੇ ਬਿੱਲ ਤੇ ਹੋਰ ਆਨਲਾਈਨ ਅਦਾਇਗੀਆਂ ਦੀ ਤਰ੍ਹਾਂ ਪਾਣੀ ਦਾ ਬਿੱਲ ਵੀ ਆਨਲਾਈਨ ਭਰਨ ਦੀ ਸਹੂਲਤ ਲੋਕਾਂ ਨੂੰ ਦਿੱਤੀ ਜਾਵੇ ਜਿਸ ਨਾਲ  ਤਕਨਾਲੋਜੀ ਦੇ ਯੁੱਗ ਅੰਦਰ ਇਹ ਸਹੂਲਤ ਦੇਣ ਨਾਲ ਆਮ ਲੋਕਾਂ ਨੂੰ ਫਾਇਦਾ ਹੋਵੇਗਾ ਅਤੇ ਉਨ੍ਹਾਂ ਦਾ ਸਮਾਂ ਵੀ ਬਚੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਬਿਜਲੀ ਦੀਆਂ ਦਰਾਂ ਉੱਤੇ ਵੀ ਸਰਕਾਰ ਨੂੰ ਕਟੌਤੀ ਕਰਨੀ ਚਾਹੀਦੀ ਹੈ।   ਜ਼ਿਕਰਯੋਗ ਹੈ ਕਿ ਬੀਤੇ ਦਿਨੀ ਪੰਜਾਬ ਮੰਤਰੀ ਮੰਡਲ ਵੱਲੋਂ ਦਿਹਾਤੀ ਤੇ ਸ਼ਹਿਰੀ ਖੇਤਰ ਦੇ ਲੋਕਾਂ ਨੂੰ ਰਾਹਤ ਦੇਣ ਲਈ ਪਾਣੀ ਦੇ ਬਿਲਾਂ ਦੀਅਾਂ ਦਰਾਂ ਘਟਾਈਆਂ ਗਈਆਂ ਹਨ ਜੋ ਇਕ ਪ੍ਰਸੰਸਾਯੋਗ ਫ਼ੈਸਲਾ ਹੈ। ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਇਹ ਦਰ 166 ਰੁਪਏ ਪ੍ਰਤੀ ਮਹੀਨਾ ਤੋਂ ਘਟਾ ਕੇ 50 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ। ਇਸ ਸਹੂਲਤ ਦਾ ਯਕੀਨਨ ਆਮ ਲੋਕਾਂ ਨੂੰ ਫ਼ਾਇਦਾ ਮਿਲੇਗਾ।  ਪੰਜਾਬ ਸਰਕਾਰ ਵਲੋਂ ਸਾਰੀਆਂ ਪੇਂਡੂ ਜਲ ਸਕੀਮਾਂ ਦੀਆਂ ਸੇਵਾ ਦਰਾਂ ਵਿਚ 70 ਫੀਸਦੀ ਕਟੌਤੀ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ ਜਿਸ ਨਾਲ ਸੂਬੇ ਦੇ ਖ਼ਜ਼ਾਨੇ ਉਤੇ ਸਾਲਾਨਾ 440 ਕਰੋੜ ਰੁਪਏ ਦਾ ਬੋਝ ਵੀ ਪਵੇਗਾ।