ਭਾਰਤੀ ਕਿ੍ਕੇਟ  ਖਿਡਾਰਨ ਹਰਮਨਪ੍ਰੀਤ ਕੌਰ ਨੂੰ  ਕੋਰੋਨਾ

ਭਾਰਤੀ ਕਿ੍ਕੇਟ  ਖਿਡਾਰਨ ਹਰਮਨਪ੍ਰੀਤ ਕੌਰ ਨੂੰ  ਕੋਰੋਨਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

 4 ਸਾਬਕਾ ਕ੍ਰਿਕਟਰ ਵੀ ਪਾਏ ਗਏ ਪਾਜ਼ੇਟਿਵ

ਨਵੀਂ ਦਿੱਲੀ : ਭਾਰਤੀ ਮਹਿਲਾ ਟੀ20 ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਕੋਰੋਨਾ ਵਾਇਰਸ ਤੋਂ ਇਨਫੈਕਟਿਡ ਪਾਇਆ ਗਿਆ ਹੈ। ਹਰਮਨਪ੍ਰੀਤ ਕੌਰ ਕੋਵਿਡ-19 ਟੈਸਟ ’ਚ ਪਾਜ਼ੇਟਿਵ ਪਾਈ ਜਾਣ ਵਾਲੀ ਪਹਿਲੀ ਭਾਰਤੀ ਮਹਿਲਾ ਕ੍ਰਿਕਟਰ ਹੈ।  ਹਰਮਨਪ੍ਰੀਤ ਕੌਰ  ਨੇ ਖ਼ੁਦ ਨੂੰ ਹੋਮ ਕੋਰਨਟਾਈਨ ਕੀਤਾ ਹੋਇਆ ਹੈ। ਹਰਮਨਪ੍ਰੀਤ ਕੌਰ ਹਾਲ ਹੀ ’ਚ ਸਾਊਥ ਅਫਰੀਕਾ ਖ਼ਿਲਾਫ਼ ਸੀਮਿਤ ਓਵਰਾਂ ਦੀ ਸੀਰੀਜ ਖੇਡਣ ਉਤਰੀ ਸੀ।

 ‘ ਹਾਲ ਹੀ ’ਚ, ਸਚਿਨ ਤੇਂਦੁਲਕਰ, ਯੂਸੁਫ ਪਠਾਨ, ਐੱਸ ਬਦਰੀਨਾਥ ਤੇ ਇਰਫਾਨ ਪਠਾਨ ਜਿਹੇ ਸਾਬਕਾ ਖਿਡਾਰੀਆਂ ਨੂੰ ਵੀ ਕੋਰੋਨਾ ਵਾਇਰਸ ਟੈਸਟ ’ਚ ਪਾਜ਼ੇਟਿਵ ਪਾਇਆ ਗਿਆ ਸੀ।  

ਹਰਮਨਪ੍ਰੀਤ ਨੂੰ ਹਾਲ ਹੀ ’ਚ ਦੱਖਣੀ ਅਫਰੀਕਾ ਦੇ ਖ਼ਿਲਾਫ਼ ਪੰਜ ਮੈਚਾਂ ਦੀ ਵਨ ਡੇ ਸੀਰੀਜ਼ ’ਚ ਦੇਖਿਆ ਗਿਆ ਸੀ, ਜਿਸ ’ਚ ਭਾਰਤ 4-1 ਤੋਂ ਹਾਰ ਗਿਆ ਸੀ। ਪੰਜ ਮੈਚਾਂ ਦੀ ਸੀਰੀਜ਼ ’ਚ ਖੱਬੇ ਹੱਥ ਦੀ ਬੱਲੇਬਾਜ਼ ਨੇ ਲਖਨਉ ’ਚ ਪੰਜ ਮੈਚਾਂ ਦੀ ਸੀਰੀਜ਼ ਦੇ ਚੌਥੇ ਵਨ ਡੇ ’ਚ 54 ਦੌੜਾਂ ਬਣਾਇਆ ਸੀ ਤੇ ਕੁੱਲ ਸੀਰੀਜ਼ ’ਚ 160 ਦੌੜਾਂ ਦਾ ਯੋਗਦਾਨ ਦਿੱਤਾ ਸੀ। ਪੰਜਵੇਂ ਤੇ ਆਖਰੀ ਵਨ ਡੇ ਮੈਚ ’ਚ ਹਰਮਨਪ੍ਰੀਤ ਨੂੰ ਹਿਪ ’ਚ ਸੱਟ ਲੱਗੀ ਸੀ। ਇਸ ਵਜ੍ਹਾ ਨਾਲ ਉਹ ਮਹਿਮਾਨ ਟੀਮ ਖ਼ਿਲਾਫ਼ ਟੀ20 ਸੀਰੀਜ਼ ’ਚ ਨਹੀਂ ਉੱਤਰੀ ਸੀ, ਜਿਸ ਨਾਲ ਭਾਰਤ ਨੇ ਦੱਖਣੀ ਅਫਰੀਕਾ ਖ਼ਿਲਾਫ਼ ਤਿੰਨ ਮੈਚਾਂ ਦੀ ਟੀ20ਆਈ ਸੀਰੀਜ਼ ਨੂੰ 2-1 ਤੋਂ ਗਵਾਇਆ ਸੀ। ਹਾਲਾਂਕਿ ਮੇਜ਼ਬਾਨ ਭਾਰਤੀ ਟੀਮ ਸਮਿ੍ਰਤੀ ਮੰਧਾਨਾ ਦੀ ਕਪਤਾਨੀ ’ਚ ਤਿੰਨ ਮੈਚਾਂ ਦੀ ਟੀ20 ਇੰਟਰਨੈਸ਼ਨਲ ਸੀਰੀਜ਼ ਦਾ ਅੰਤਿਮ ਗੇਮ ਜਿੱਤਣ ’ਚ ਸਫ਼ਲ ਰਹੀ।