ਅਮਰੀਕਾ ਦੇ ਬੰਦੀ ਕੇਂਦਰ 'ਚ 5 ਭਾਰਤੀ ਨਾਗਰਿਕ 90 ਦਿਨਾਂ ਤੋਂ ਭੁੱਖ ਹੜਤਾਲ 'ਤੇ

ਅਮਰੀਕਾ ਦੇ ਬੰਦੀ ਕੇਂਦਰ 'ਚ 5 ਭਾਰਤੀ ਨਾਗਰਿਕ 90 ਦਿਨਾਂ ਤੋਂ ਭੁੱਖ ਹੜਤਾਲ 'ਤੇ

ਕੈਲੀਫੋਰਨੀਆ (ਹੁਸਨ ਲੜੋਆ ਬੰਗਾ): ਅਮਰੀਕਾ ਦੇ ਲੁਸਿਆਨਾ ਰਾਜ ਦੇ ਇਕ ਬੰਦੀ ਕੇਂਦਰ ਵਿਚ ਸ਼ਰਨ ਦੀ ਮੰਗ ਨੂੰ ਲੈ ਕੇ 5 ਭਾਰਤੀਆਂ ਦੀ ਭੁੱਖ ਹੜਤਾਲ ਚੌਥੇ ਮਹੀਨੇ ਵਿਚ ਦਾਖਲ ਹੋ ਗਈ ਹੈ। ਇਨ੍ਹਾਂ ਵਿਚ 4 ਹਿੰਦੂ ਤੇ ਇਕ ਸਿੱਖ ਸ਼ਾਮਿਲ ਹੈ ਜੋ ਪਿਛਲੇ 90 ਦਿਨਾਂ ਤੋਂ ਭੁੱਖ ਹੜਤਾਲ 'ਤੇ ਹਨ। ਇਹ ਖੁਲਾਸਾ ਇਕ ਮੀਡੀਆ ਰਿਪੋਰਟ ਵਿਚ ਕੀਤਾ ਗਿਆ ਹੈ। 

ਜੇਨਾ ਵਿਚ ਲਾ ਸਲੇ ਬੰਦੀ ਕੇਂਦਰ ਵਿਚ ਇਨ੍ਹਾਂ ਸਾਰਿਆਂ ਨੂੰ ਜਬਰਨ ਤਰਲ ਪਦਾਰਥ ਦਿੱਤੇ ਗਏ ਹਨ। ਸਨਫਰਾਂਸਿਸਕੋ ਦੀ ਇਕ ਗੈਰ ਸਰਕਾਰੀ ਸੰਸਥਾ 'ਫਰੀਡਮ ਫਾਰ ਮਾਈਗਰਾਂਟਸ' ਦੀ ਇਕ ਵਾਲੰਟਰੀਅਰ ਬੀਬੀ ਮਿਸ਼ੈਲ ਗ੍ਰਾਫੀਓ ਇਨ੍ਹਾਂ ਨੂੰ ਮਿਲਣ ਲਈ  ਅਕਸਰ ਬੰਦੀ ਕੇਂਦਰ ਵਿਚ ਜਾਂਦੀ ਰਹਿੰਦੀ ਹੈ। ਉਸ ਨੇ ਦਸਿਆ ਕਿ ਨਾ ਖਾਣ ਪੀਣ ਦੀ ਸਜ਼ਾ ਵਜੋਂ ਇਨ੍ਹਾਂ ਨੂੰ ਇਕੱਲਤਾ ਵਿਚ ਰਖਿਆ ਜਾ ਰਿਹਾ ਹੈ। ਇਹ ਸਾਰੇ ਵੀਲ ਚੇਅਰ ਉਪਰ ਹਨ ਤੇ ਬਿਨਾਂ ਕਿਸੇ ਦੀ ਮੱਦਦ ਤੋਂ ਇਹ ਉੱਠਣ ਬੈਠਣ 'ਚ ਅਸਮਰਥ ਹਨ। 

'ਫਰੀਡਮ ਫਾਰ ਮਾਈਗਰਾਂਟਸ' ਨੇ ਮਨੁੱਖੀ ਹੱਕਾਂ ਤੇ ਆਜ਼ਾਦੀ ਨੂੰ ਲੈ ਕੇ ਹੋਮਲੈਂਡ ਸਕਿਉਰਿਟੀ ਵਿਭਾਗ (ਡੀ ਐਚ ਐਸ) ਵਿਚ ਇਨਾਂ ਪੰਜਾਂ ਦੀ ਤਰਫੋਂ ਸ਼ਕਾਇਤ ਦਰਜ ਕਰਵਾਈ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਹਿਰਾਸਤ ਦੌਰਾਨ ਇਨ੍ਹਾਂ ਵਿਅਕਤੀਆਂ ਦੇ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਜੋ ਬੰਦ ਹੋਣੀ ਚਾਹੀਦੀ ਹੈ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।