ਸਿੱਖ ਕਤਲੇਆਮ ਵਿਚ ਨਾਮਜਦ ਜਗਦੀਸ਼ ਟਾਈਟਲਰ ਅਗਾਉ ਜਮਾਨਤ ਲਈ ਪੁੱਜਿਆ ਅਦਾਲਤ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 1 ਅਗਸਤ (ਮਨਪ੍ਰੀਤ ਸਿੰਘ ਖਾਲਸਾ):-ਨਵੰਬਰ 1984 ਵਿਚ ਵਾਪਰੇ ਸਿੱਖ ਕਤਲੇਆਮ ਵਿਚ ਨਾਮਜਦ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੇ ਪੁਲ ਬੰਗਸ਼ ਹੱਤਿਆਕਾਂਡ ਨਾਲ ਸਬੰਧਤ ਕੇਸ ਵਿੱਚ ਅਗਾਊਂ ਜ਼ਮਾਨਤ ਦੀ ਮੰਗ ਲਈ ਮੰਗਲਵਾਰ ਨੂੰ ਦਿੱਲੀ ਦੀ ਅਦਾਲਤ ਵਿੱਚ ਅਰਜ਼ੀ ਦਾਖ਼ਲ ਕੀਤੀ ਹੈ । ਇਹ ਅਰਜ਼ੀ ਵਿਸ਼ੇਸ਼ ਜੱਜ ਵਿਕਾਸ ਢੁੱਲ ਅੱਗੇ ਪੇਸ਼ ਕੀਤੀ ਗਈ ਸੀ, ਜਿਨ੍ਹਾਂ ਨੇ ਸੀਬੀਆਈ ਨੂੰ ਨੋਟਿਸ ਜਾਰੀ ਕਰਕੇ 2 ਅਗਸਤ ਤੱਕ ਜਵਾਬ ਦਾਖ਼ਲ ਕਰਨ ਦਾ ਨਿਰਦੇਸ਼ ਦਿੱਤਾ ਸੀ । ਦਿੱਲੀ ਦੀ ਰਾਉਂਜ ਐਵੇਨਿਊ ਅਦਾਲਤ ਨੇ 26 ਜੁਲਾਈ ਨੂੰ ਇਸ ਮਾਮਲੇ ਵਿੱਚ ਚਾਰਜਸ਼ੀਟ ਦਾ ਨੋਟਿਸ ਲੈਂਦਿਆਂ ਟਾਈਟਲਰ ਨੂੰ 5 ਅਗਸਤ ਨੂੰ ਤਲਬ ਕੀਤਾ ਸੀ।
ਜਿਕਰਯੋਗ ਹੈ ਕਿ ਟਾਈਟਲਰ ਤੇ ਇਸ ਮਾਮਲੇ ਅੰਦਰ ਧਾਰਾ 153ਏ, 295 ਅਤੇ 302 ਅਤੇ ਦੰਗਿਆਂ ਨਾਲ ਸਬੰਧਤ ਅਪਰਾਧ ਬਣਾਏ ਗਏ ਹਨ। ਇੱਕ ਚਸ਼ਮਦੀਦ ਸੁਰਿੰਦਰ ਸਿੰਘ ਨੇ ਬਿਆਨ ਦਿੱਤਾ ਹੈ । ਮਾਮਲੇ ਵਿੱਚ 164 ਸੀਆਰਪੀਸੀ ਤਹਿਤ ਦੋ ਬਿਆਨ ਦਰਜ ਕੀਤੇ ਗਏ ਹਨ।
ਦਸਣਯੋਗ ਹੈ ਕਿ ਦਿੱਲੀ ਦੀ ਆਜ਼ਾਦ ਮਾਰਕੀਟ ਦੇ ਗੁਰਦੁਆਰਾ ਪੁਲ ਬੰਗਸ਼ ਨੂੰ ਭੀੜ ਨੇ ਸਾੜ ਦਿੱਤਾ ਸੀ ਅਤੇ ਤਿੰਨ ਸਿੱਖ ਮਾਰੇ ਗਏ ਸਨ, ਇਸ ਤੋਂ ਇਲਾਵਾ ਦੁਕਾਨਾਂ ਨੂੰ ਸਾੜਿਆ ਅਤੇ ਲੁੱਟਿਆ ਗਿਆ ਸੀ।
Comments (0)