ਭਾਰਤ ਜਾਣ ਵਾਲੇ ਪ੍ਰਵਾਸੀ ਪੰਜਾਬੀ ਸਾਵਧਾਨ
ਅਕਤੂਬਰ-ਨਵੰਬਰ 'ਚ ਸਿਖਰ 'ਤੇ ਹੋ ਸਕਦੀ ਹੈ ਤੀਜੀ ਲਹਿਰ
*ਭਾਰਤੀ ਵਿਗਿਆਨੀ ਵਲੋਂ ਕਰੋਨਾ ਵਾਇਰਸ ਬਾਰੇ ਦਾਅਵਾ
ਅੰਮ੍ਰਿਤਸਰ ਟਾਈਮਜ਼ ਬਿਉਰੋ
ਨਵੀਂ ਦਿੱਲੀ : ਭਾਰਤ ਵਿਚ ਕੋਰੋਨਾ ਦੀ ਤੀਜੀ ਲਹਿਰ ਅਕਤੂਬਰ ਤੇ ਨਵੰਬਰ ਵਿਚ ਸਿਖਰ 'ਤੇ ਹੋ ਸਕਦੀ ਹੈ ਪਰ ਇਸਦੀ ਤੀਬਰਤਾ ਦੂਜੀ ਲਹਿਰ ਦੇ ਮੁਕਾਬਲੇ ਕਾਫ਼ੀ ਘੱਟ ਹੋਵੇਗੀ। ਮਹਾਮਾਰੀ ਦੇ ਗਣਿਤ ਦੇ ਸੂਤਰ ਨਾਲ ਸਮੀਖਿਆ 'ਚ ਸ਼ਾਮਲ ਇਕ ਵਿਗਿਆਨੀ ਨੇ ਇਹ ਗੱਲ ਕਹੀ।ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈਆਈਟੀ), ਕਾਨਪੁਰ ਦੇ ਵਿਗਿਆਨੀ ਮਣੀਂਦਰ ਅਗਰਵਾਲ ਨੇ ਕਿਹਾ ਕਿ ਜੇਕਰ ਕੋਈ ਨਵਾਂ ਸਰੂਪ ਨਹੀਂ ਆਉਂਦਾ ਤਾਂ ਸਥਿਤੀ 'ਚ ਬਦਲਾਅ ਦੀ ਸੰਭਾਵਨਾ ਨਹੀਂ ਹੈ। ਉਹ ਤਿੰਨ ਮੈਂਬਰੀ ਮਾਹਿਰ ਟੀਮ ਦਾ ਹਿੱਸਾ ਹਨ ਜਿਸ ਨੂੰ ਇਨਫੈਕਸ਼ਨ 'ਚ ਵਾਧੇ ਦਾ ਅਨੁਮਾਨ ਲਗਾਉਣ ਦਾ ਕੰਮ ਦਿੱਤਾ ਗਿਆ ਹੈ।ਜੇਕਰ ਤੀਜੀ ਲਹਿਰ ਆਉਂਦੀ ਹੈ ਤਾਂ ਭਾਰਤ 'ਚ ਹਰ ਰੋਜ਼ ਇਕ ਲੱਖ ਮਾਮਲੇ ਸਾਹਮਣੇ ਆਉਣਗੇ, ਜਦਕਿ ਮਈ 'ਚ ਦੂਜੀ ਲਹਿਰ ਦੇ ਸਿਖਰ 'ਤੇ ਰਹਿਣ ਦੌਰਾਨ ਹਰ ਰੋਜ਼ ਚਾਰ ਲੱਖ ਮਾਮਲੇ ਸਾਹਮਣੇ ਆ ਰਹੇ ਸਨ। ਦੂਜੀ ਲਹਿਰ 'ਚ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਤੇ ਕਈ ਲੱਖ ਲੋਕ ਇਨਫੈਕਟਿਡ ਹੋ ਗਏ ਸਨ।ਅਗਰਵਾਲ ਨੇ ਟਵੀਟ ਕੀਤਾ, 'ਜੇਕਰ ਨਵਾਂ ਮਿਊਟੈਂਟ ਨਹੀਂ ਹੁੰਦਾ ਤਾਂ ਜਿਉਂ ਦੀ ਤਿਉਂ ਸਥਿਤੀ ਬਣੀ ਰਹੇਗੀ ਤੇ ਸਤੰਬਰ ਤਕ ਜੇਕਰ 50 ਫੀਸਦੀ ਜ਼ਿਆਦਾ ਇਨਫੈਕਟਿਡ ਮਿਊਟੈਂਟ ਸਾਹਮਣੇ ਆਉਂਦਾ ਹੈ ਤਾਂ ਨਵਾਂ ਵੇਰੀਐਂਟ ਸਾਹਮਣੇ ਆਏਗਾ। ਤੁਸੀਂ ਦੇਖ ਸਕਦੇ ਹੋ ਕਿ ਨਵੇਂ ਸਰੂਪ ਨਾਲ ਹੀ ਤੀਜੀ ਲਹਿਰ ਆਏਗੀ ਤੇ ਉਸ ਸਥਿਤੀ 'ਚ ਨਵੇਂ ਮਾਮਲੇ ਵੱਧ ਕੇ ਹਰ ਰੋਜ਼ ਇਕ ਲੱਖ ਹੋ ਜਾਣਗੇ।'
ਅੰਮ੍ਰਿਤਸਰ ਟਾਈਮਜ ਦਾ ਮੰਨਣਾ ਹੈ ਕਿ ਗਣਿਤੀ ਮਾਡਲ ਦੇ ਆਧਾਰ 'ਤੇ ਪਿਛਲੇ ਮਹੀਨੇ ਕਿਹਾ ਗਿਆ ਸੀ ਕਿ ਤੀਜੀ ਲਹਿਰ ਅਕਤੂਬਰ ਤੇ ਨਵੰਬਰ 'ਚ ਸਿਖਰ 'ਤੇ ਹੋਵੇਗੀ ਤੇ ਰੋਜ਼ਾਨਾ ਮਾਮਲੇ ਡੇਢ ਲੱਖ ਤੋਂ ਦੋ ਲੱਖ ਤਕ ਹੋਣਗੇ। ਇਹ ਸਥਿਤੀ ਤਦੋਂ ਆਏਗੀ ਜਦੋਂ ਸਾਰਸ-ਕੋਵ-2 ਦਾ ਜ਼ਿਆਦਾ ਇਨਫੈਕਟਿਡ ਮਿਊਟੈਂਟ ਸਾਹਮਣੇ ਆਉਂਦਾ ਹੈ। ਹਾਲੇ ਤਕ ਡੈਲਟਾ ਤੋਂ ਜ਼ਿਆਦਾ ਇਨਫੈਕਟਿਡ ਮਿਊਟੈਂਟ ਯਾਨੀ ਵਾਇਰਸ ਦਾ ਬਦਲਿਆ ਸਰੂਪ ਸਾਹਮਣੇ ਨਹੀਂ ਆਇਆ।ਪਰ ਭਾਰਤ ਜਾਣ ਵਾਲੇ ਪ੍ਰਵਾਸੀ ਪੰਜਾਬੀਆਂ ਨੂੰ ਸਾਵਧਾਨ ਹੋਣਾ ਚਾਹੀਦਾ ਹੈ। ਯਾਤਰਾ ਤੋਂ ਬਚਣਾ ਚਾਹੀਦਾ ਹੈ।
Comments (0)