ਸਿੱਖ ਯੂਥ ਐਡਮਿੰਟਨ (ਕੈਨੇਡਾ)  ਵੱਲੋਂ ਸਿੱਖ ਵਿਰਾਸਤ ਤੇ ਸੱਭਿਆਚਾਰ ਦੀ ਸਾਂਭ-ਸੰਭਾਲ 

ਸਿੱਖ ਯੂਥ ਐਡਮਿੰਟਨ (ਕੈਨੇਡਾ)  ਵੱਲੋਂ ਸਿੱਖ ਵਿਰਾਸਤ ਤੇ ਸੱਭਿਆਚਾਰ ਦੀ ਸਾਂਭ-ਸੰਭਾਲ 

ਧਰਮੀ ਫੌਜੀਆਂ ਦਾ ਗੋਲਡ ਮੈਡਲਾਂ ਨਾਲ ਸਨਮਾਨ ਕੀਤਾ ਗਿਆ  

ਸਿੱਖ ਕੌਮ ਇਕ ਅਜਿਹੀ ਕੌਮ ਹੈ ਜੋ ਕਿ ਦੁਨੀਆਂ ਦੇ  ਕਿਸੇ ਵੀ ਖਿੱਤੇ ਵਿੱਚ ਜਾ ਕੇ ਵੱਸ ਜਾਵੇ ਪਰ ਉਹ ਆਪਣੇ ਮੂਲ ਨਾਲੋਂ ਕਦੇ ਵੀ ਵੱਖ ਨਹੀਂ ਹੁੰਦੀ । ਇਨ੍ਹਾਂ ਸ਼ਬਦਾਂ ਨੂੰ ਸੱਚ ਸਾਬਤ  ਕੀਤਾ ਹੈ ਸਿੱਖ ਯੂਥ  ਐਡਮਿੰਟਨ ( ਕੈਨੇਡਾ  ) ਦੇ ਨੌਜਵਾਨਾਂ ਨੇ,  ਜਿਨ੍ਹਾਂ ਦਾ ਪਿਛੋਕੜ  ਪੰਜਾਬ ਤੋਂ ਹੈ  ਪਰ ਬੇਗਾਨੀ ਧਰਤੀ ਉੱਤੇ ਜਾ ਕੇ ਵੀ  ਆਪਣੇ ਸਿੱਖ ਸੱਭਿਆਚਾਰ ਤੇ ਵਿਰਾਸਤ ਦੀ ਸੰਭਾਲ ਕਰ ਰਹੇ ਹਨ ।

ਇਸ ਦੀ ਝਲਕ ਪਿਛਲੇ ਦਿਨੀਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ  400ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ  ਪ੍ਰੋਗਰਾਮ ਵਿੱਚ ਵੇਖਣ ਨੂੰ ਮਿਲੀ ਜਿਸ ਵਿੱਚ  ਦਸਤਾਰ, ਦੁਮਾਲਾ, ਤੇ ਗੱਤਕੇ ਦੇ ਮੁਕਾਬਲੇ ਕਰਵਾਏ ਗਏ । ਇਸ ਪ੍ਰੋਗਰਾਮ ਨੂੰ ਨਪੇਰੇ ਚੜਾਉਣ ਲਈ ਸਿੱਖ ਸੰਗਤ, ਨੋਜਵਾਨ ਯੂਥ ਤੇ ਸ. ਤਜਿੰਦਰ ਸਿੰਘ ਭੱਠਲ ਦਾ ਵਿਸ਼ੇਸ਼ ਯੋਗਦਾਨ ਰਿਹੈ।


ਇਸ ਵਿਸ਼ੇਸ਼ ਪ੍ਰੋਗਰਾਮ ਉੱਤੇ ਢਾਡੀ ਦਰਬਾਰ ਦਾ ਆਯੋਜਨ ਕੀਤਾ ਗਿਆ ਜੇਤੂ ਟੀਮਾਂ ਨੂੰ ਇਨਾਮ ਵੰਡੇ ਗਏ  । ਸ਼ਹੀਦਾਂ ਦੇ ਪਰਿਵਾਰਾਂ ਦਾ ਗੋਲਡ ਮੈਡਲਾਂ ਨਾਲ ਸਨਮਾਨ ਕੀਤਾ ਗਿਆ ਲੰਮੇ ਸਮੇਂ ਤੋਂ ਰਾਜ ਭਾਗ ਲਈ ਸੰਘਰਸ਼ਸ਼ੀਲਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਧਰਮੀ ਫੌਜੀਆਂ ਦਾ ਗੋਲਡ ਮੈਡਲਾਂ ਨਾਲ ਸਨਮਾਨ ਕੀਤਾ ਗਿਆ  ।  

ਸਿੱਖ ਸੰਗਤ ਦਾ ਇਕੱਠ  ਵੇਖ ਕੇ ਇੰਝ ਲੱਗ ਰਿਹਾ ਸੀ ਕਿ  ਇਹ ਪ੍ਰੋਗਰਾਮ ਪੰਜਾਬ ਦੀ ਧਰਤੀ ਉੱਤੇ ਹੀ ਹੋ ਰਿਹਾ ਹੈ  । ਸਾਡੇ  ਪਰਵਾਸੀ ਸਿੱਖ ਭਾਈਚਾਰੇ ਨੇ  ਜੋ ਸਿੱਖੀ ਦੀ ਸੰਭਾਲ  ਬਾਹਰਲੇ ਮੁਲਕਾਂ ਵਿੱਚ ਕੀਤੀ ਹੈ ਉਹ ਇਸ ਸਮੇਂ ਪੰਜਾਬ ਵਿੱਚ ਵੇਖਣ ਨੂੰ ਨਹੀਂ ਮਿਲ ਰਹੀ । ਪੰਜਾਬ ਦੀ ਨੌਜਵਾਨੀ ਪੀਡ਼੍ਹੀ ਨੂੰ ਰਾਜਨੀਤੀ  ਘੁਣ ਵਾਂਗ  ਲੱਗ ਗਈ ਹੈ ਜੋ ਉਸ ਨੂੰ ਹੌਲੀ ਹੌਲੀ ਅੰਦਰੋਂ ਖੋਖਲਾ ਕਰ ਰਹੀ ਹੈ  । 


ਜੇ ਸਮੇਂ ਅਸੀਂ ਪੰਜਾਬ ਦਾ ਨੌਜੁਆਨੀ ਯੂਥ ਵੇਖਦੇ ਹਾਂ ਤਾਂ  ਉਨ੍ਹਾਂ ਵਿੱਚੋਂ ਅਨੇਕਾਂ ਨੌਜਵਾਨ ਤੁਹਾਨੂੰ ਰਾਜਨੀਤੀ ਪਾਰਟੀਆਂ ਨਾਲ ਸਬੰਧਤ ਮਿਲਣਗੇ  ਜੇਕਰ ਕੁਝ ਗਿਣੇ ਚੁਣੇ ਨੌਜਵਾਨ  ਆਪਣੀ ਸਿੱਖ ਵਿਰਾਸਤ ਨੂੰ ਸੰਭਾਲਣ ਵਿੱਚ ਲੱਗੇ ਹੋਏ ਹਨ  ਤਾ ਉਨ੍ਹਾਂ ਨੂੰ ਆਰਥਿਕ ਪਰੇਸ਼ਾਨੀਆਂ ਲੋਕਾਂ ਦੇ ਸਾਹਮਣੇ ਆਉਣ ਨਹੀਂ ਦਿੰਦੀਆਂ  । ਸੰਘਰਸ਼ਾਂ ਦੇ ਵਿਚ ਪਈ ਪੰਜਾਬ ਦੀ ਨੌਜਵਾਨੀ ਪੀਡ਼੍ਹੀ  ਜੋ ਆਪਣੀ ਸਿੱਖ ਇਤਿਹਾਸ ਨੂੰ ਹੌਲੀ ਹੌਲੀ ਮਨੋ ਵਿਸਾਰ ਰਹੀ ਹੈ । ਕਿਉਂਕਿ ਇੱਥੋਂ ਦੀ ਹਕੂਮਤ ਨੇ  ਨੌਜਵਾਨਾਂ ਨੂੰ ਨਸ਼ਿਆਂ ਵੱਲ ਪ੍ਰੇਰਿਤ ਕਰ ਕੇ  ਤੇ ਰੁਪਏ ਦਾ ਲਾਲਚ ਦੇ ਕੇ  ਇਤਿਹਾਸ ਵੱਲ ਤੋਂ ਮੁਖ਼ ਹੀ ਮੋੜ ਦਿੱਤਾ ਹੈ । ਕੈਨੇਡਾ ਅਮਰੀਕਾ ਇੰਗਲੈਂਡ ਅਤੇ ਹੋਰ ਯੂਰਪੀ ਦੇਸ਼ਾਂ ਵਿੱਚ  ਜਿਨ੍ਹਾਂ ਵਿਚ ਸਿੱਖ ਭਾਈਚਾਰਾ  ਸਿੱਖ ਕੌਮ ਦਾ ਇਤਿਹਾਸ ਸੰਭਾਲ ਕੇ ਬੈਠਾ ਹੋਇਆ ਹੈ  ਉਹ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ  ਉਸ ਨਾਲ ਵਾਕਿਫ ਕਰਵਾ ਰਿਹਾ ਹੈ  ।ਇਨ੍ਹਾਂ ਮੁਲਕਾਂ ਵਿੱਚ ਵੱਸਦੇ  ਹੋਏ ਸਿੱਖ ਭਾਈਚਾਰੇ ਨੇ  ਆਪਣੇ ਬੱਚਿਆਂ ਨੂੰ ਵੀ ਸਿੱਖੀ ਵੱਲ ਪ੍ਰੇਰਿਤ ਕਰ ਕੇ ਕਲਗੀਧਰ ਪਾਤਸ਼ਾਹ  ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ  ਜੀ ਦੁਆਰਾ ਸਥਾਪਿਤ ਕੀਤਾ ਗਿਆ ਖ਼ਾਲਸਾ ਰਾਜ ਰਹਿੰਦੀ ਦੁਨੀਆਂ ਤਕ  ਲੋਕ ਮਨਾਂ ਦਾ ਹਿੱਸਾ ਬਣਾ ਰਹੇ ਹਨ ।
 

ਸਰਬਜੀਤ ਕੌਰ 'ਸਰਬ'