ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਸੰਘਰਸ਼ ਨੂੰ ਤਾਰਪੀਡੋ ਕਰਣ ਵਾਲੀ ਦਿੱਲੀ ਕਮੇਟੀ ਜੱਥੇਦਾਰ ਕਾਉਂਕੇ ਦੇ ਨਾਮ ਤੇ ਰਾਜਨੀਤੀ ਨਾ ਕਰਨ: ਸਰਨਾ

ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਸੰਘਰਸ਼ ਨੂੰ ਤਾਰਪੀਡੋ ਕਰਣ ਵਾਲੀ ਦਿੱਲੀ ਕਮੇਟੀ ਜੱਥੇਦਾਰ ਕਾਉਂਕੇ ਦੇ ਨਾਮ ਤੇ ਰਾਜਨੀਤੀ ਨਾ ਕਰਨ: ਸਰਨਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 21 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਗੁਰੂ ਸਾਹਿਬ ਦੇ ਸਮੇਂ ਤੋਂ ਲੈਕੇ ਹੁਣ ਤੱਕ ਕੌਮ ਵਿੱਚ ਬੇਅੰਤ ਸ਼ਹੀਦ ਹੋਏ ਹਨ, ਅਨੇਕ ਵਾਰੀ ਆਪਣੇ ਹੱਕਾਂ ਲਈ ਸਿੱਖ ਕੌਮ ਨੇ ਮੋਰਚੇ ਲਾਏ ਤੇ ਲਹਿਰਾਂ ਉੱਠੀਆਂ ਪਰ ਅੱਜ ਤੱਕ ਕੌਮ ਦੇ ਕਿਸੇ ਮਹਾਂਪੁਰਖ, ਵਿਦਵਾਨ ਕਿਸੇ ਸਿੱਖ ਜਥੇਬੰਦੀ, ਸੰਸਥਾ ਨੇ ਕਿਸੇ ਵੀ ਸ਼ਹੀਦ ਨੂੰ ਫਖ਼ਰ ਏ ਕੌਮ ਦਾ ਖ਼ਿਤਾਬ ਦੇਣ ਦੀ ਮੰਗ ਨਹੀਂ ਕੀਤੀ । ਇਹ ਖਿਆਲ ਅਚਾਨਕ ਹੀ ਹਰਮੀਤ ਸਿੰਘ ਕਾਲਕਾ ਦੇ ਦਿਮਾਗ਼ ‘ਚ ਕਿਸ ਤਰ੍ਹਾਂ ਆ ਗਿਆ ਤੇ ਉਹ ਹੁਣ ਸ਼ਹੀਦ ਜੱਥੇਦਾਰ ਗੁਰਦੇਵ ਸਿੰਘ ਕਾਉਂਕੇ ਜੀ ਨੂੰ ਫਖ਼ਰੇ ਕੌਮ ਦਾ ਖਿਤਾਬ ਦੇਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਜੀ ਨੂੰ ਉਚੇਚੇ ਮੰਗ ਪੱਤਰ ਦੇ ਰਹੇ ਜਦੋਂ ਕਿ ਭਾਈ ਕਾਉਂਕੇ ਜੀ ਨੂੰ ਸ਼ਹੀਦ ਹੋਇਆ ਨੂੰ ਵੀ ਤਿੰਨ ਦਹਾਕਿਆਂ ਤੋਂ ਵੱਧ ਦਾ ਸਮਾ ਲੰਘ ਚੁੱਕਾ ਹੈ ਤੇ ਕਾਲਕਾ, ਸਿਰਸਾ ਦੇ ਮੂੰਹ ਵਿੱਚ ਪਹਿਲਾ ਜੱਥੇਦਾਰ ਕਾਉਂਕੇ ਜੀ ਨਾਮ ਤੱਕ ਵੀ ਨਹੀਂ ਆਇਆ ।

ਇਸਦਾ ਕਾਰਨ ਕਿਤੇ ਇਹ ਤਾਂ ਨਹੀਂ ਕਿ ਦਿੱਲੀ ਕਮੇਟੀ ਤੇ ਕਾਬਜ਼ ਹੋਣ ਤੋਂ ਬਾਅਦ ਜੋ ਹਾਲ ਇਨ੍ਹਾਂ ਨੇ ਗੁਰੂ ਹਰਿਕਿਸ਼ਨ ਪਬਲਿਕ ਸਕੂਲਾਂ ਦਾ ਕੀਤਾ, ਦਿੱਲੀ ਕਮੇਟੀ ਵਿੱਚ ਮਚਾਈ, ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਸੰਘਰਸ਼ ਨੂੰ ਤਾਰਪੀਡੋ ਕਰਣ ਦੇ ਨਾਲ ਮਨਜਿੰਦਰ ਸਿਰਸਾ ਦੀ ਅਗਵਾਈ ਵਿੱਚ ਗੁਰੂ ਘਰਾਂ ਨੂੰ ਹਵਾਲੇ ਦੇ ਪੈਸੇ ਲਈ ਵਰਤਦੇ ਰਹੇ ਹਨ । ਹੁਣ ਇਹ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਨੂੰ ਗੁਰਮਤਿ ਦੇ ਉਲਟ ਬਹੁ ਗਿਣਤੀ ਭਾਰਤ ਦੇ ਤੀਰਥ ਸਥਾਨਾਂ ਦੇ ਬਰਾਬਰ ਇਕ ਤੀਰਥ ਦੱਸਕੇ ਗੁਰੂ ਪਾਤਸ਼ਾਹ ਸਫਾਈ ਅਭਿਆਨ ਚਲਾਉਣ ਦਾ ਝੂਠਾ ਪਾਖੰਡ ਕਰਕੇ ਗੁਰੂ ਪਾਤਸ਼ਾਹ ਜੀ ਦੀ ਤੌਹੀਨ ਕਰ ਰਹੇ ਹਨ, ਇਹ ਸਾਰੇ ਆਪਣੇ ਪਾਪ ਲੁਕਾਉਣ ਲਈ ਇਹ ਲੋਕ ਹੁਣ ਪੰਥ ਦੇ ਵੱਡੇ ਦਰਦੀ ਬਣ ਰਹੇ ਹਨ । 

ਅੰਤ ਵਿਚ ਉਨ੍ਹਾਂ ਕਿਹਾ ਕਿ ਹਰਮੀਤ ਸਿੰਘ ਕਾਲਕਾ ਤੇ ਉਨ੍ਹਾਂ ਦੇ ਸਾਥੀ ਉਹ ਹੁਣ ਚਾਹੇ ਜਿੰਨੇ ਮਰਜ਼ੀ ਮੁਖੌਟੇ ਪਾ ਲੈਣ ਪਰ ਸੰਗਤ ਇਹ ਭਲੀਭਾਂਤ ਜਾਣਦੀ ਹੈ ਕਿ ਹੁਣ ਭਾਈ ਗੁਰਦੇਵ ਸਿੰਘ ਕਾਉੰਕੇ ਦੇ ਨਾਮ ਨੂੰ ਵੀ ਵਰਤ ਰਿਹਾ ਹੈ ।