ਮਾਲੇਗਾਓਂ ਧਮਾਕਿਆਂ ਦਾ ਇੱਕ ਹੋਰ ਗਵਾਹ ਅਦਾਲਤ ਅੰਦਰ ਮੁਕਰਿਆ

ਮਾਲੇਗਾਓਂ ਧਮਾਕਿਆਂ ਦਾ ਇੱਕ ਹੋਰ ਗਵਾਹ ਅਦਾਲਤ ਅੰਦਰ ਮੁਕਰਿਆ

ਇਸ ਕੇਸ ਵਿੱਚ ਹੁਣ ਤਕ ਕੁੱਲ 26 ਗਵਾਹ ਮੁਕਰ ਗਏ ਹਨ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 8 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):- 2008 ਦੇ ਮਾਲੇਗਾਓਂ ਧਮਾਕਿਆਂ ਦਾ ਇੱਕ ਹੋਰ ਗਵਾਹ ਅਜ ਅਦਾਲਤ ਅੰਦਰ ਮੁਕਰ ਗਿਆ ਹੈ। ਜਿਸ ਨਾਲ ਇਸ ਕੇਸ ਵਿੱਚ ਹੁਣ ਤਕ ਕੁੱਲ 26 ਗਵਾਹ ਮੁਕਰ ਗਏ ਹਨ।

ਜਿਕਰਯੋਗ ਹੈ ਕਿ 29 ਸਤੰਬਰ 2008 ਨੂੰ ਮਸਜਿਦ ਦੇ ਬਾਹਰ ਬੰਬ ਧਮਾਕਾ ਹੋਇਆ, ਜਿਸ ਵਿੱਚ 6 ਲੋਕ ਮਾਰੇ ਗਏ ਅਤੇ 100 ਦੇ ਕਰੀਬ ਜ਼ਖਮੀ ਹੋ ਗਏ। 23 ਅਕਤੂਬਰ 2008 ਨੂੰ ਏਟੀਐਸ ਨੇ ਪਹਿਲੀ ਗ੍ਰਿਫ਼ਤਾਰੀ ਕੀਤੀ। ਸਾਧਵੀ ਅਤੇ ਉਸ ਦੇ ਦੋ ਸਾਥੀ ਫੜੇ ਗਏ ਸਨ। 20 ਜਨਵਰੀ 2009 ਨੂੰ ਏਟੀਐਸ ਨੇ ਇਸ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ। 1 ਅਪ੍ਰੈਲ 2011 ਨੂੰ ਕੇਂਦਰ ਸਰਕਾਰ ਨੇ ਇਹ ਕੇਸ ਐਨ.ਆਈ.ਏ. ਇਸ ਮਾਮਲੇ 'ਚ ਭਾਜਪਾ ਸੰਸਦ ਪ੍ਰਗਿਆ ਸਿੰਘ ਠਾਕੁਰ ਮੁੱਖ ਦੋਸ਼ੀ ਹਨ।

ਲੈਫਟੀਨੈਂਟ ਕਰਨਲ ਪ੍ਰਸਾਦ ਪੁਰੋਹਿਤ, ਪ੍ਰਗਿਆ ਸਿੰਘ ਠਾਕੁਰ, ਸ਼ੁਦਾਕਰ ਦਿਵੇਦੀ, ਮੇਜਰ ਰਮੇਸ਼ ਉਪਾਧਿਆਏ (ਸੇਵਾਮੁਕਤ), ਅਜੇ ਰਹੀਰਕਰ, ਸੁਧਾਕਰ ਦਿਵੇਦੀ, ਸੁਧਾਕਰ ਚਤੁਰਵੇਦੀ ਅਤੇ ਸਮੀਰ ਕੁਲਕਰਨੀ ਇਸ ਮਾਮਲੇ ਵਿੱਚ ਦੋਸ਼ੀ ਹਨ । ਸਾਰੇ ਸੱਤ ਮੁਲਜ਼ਮ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਪੀਏਪੀ) ਦੇ ਤਹਿਤ ਕਤਲ, ਅਪਰਾਧਿਕ ਸਾਜ਼ਿਸ਼ ਅਤੇ ਸਬੰਧਤ ਦੋਸ਼ਾਂ ਦਾ ਸਾਹਮਣਾ ਕਰਣ ਦੇ ਬਾਵਜੂਦ ਸਾਰੇ ਜ਼ਮਾਨਤ 'ਤੇ ਬਾਹਰ ਹਨ ।