ਮੋਦੀ ਸਰਕਾਰ ਕਿਸਾਨਾਂ ਨੂੰ ਮਨਾਉਣ ਵਿਚ ਹੋਈ ਅਸਫਲ ਕਾਨੂੰਨ ਕੀਤੇ ਰੱਦ 

ਮੋਦੀ ਸਰਕਾਰ ਕਿਸਾਨਾਂ ਨੂੰ ਮਨਾਉਣ ਵਿਚ ਹੋਈ ਅਸਫਲ ਕਾਨੂੰਨ ਕੀਤੇ ਰੱਦ 


*ਜਗਤ ਗੁਰੂ  ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਉੱਤੇ ਮੋਦੀ ਸਰਕਾਰ ਦਾ ਕਿਸਾਨਾਂ ਨੂੰ ਤੋਹਫਾ  
*ਮੋਦੀ ਸਰਕਾਰ ਕਿਸਾਨਾਂ ਨੂੰ ਮਨਾਉਣ ਵਿਚ ਅਸਫਲ  
*ਇਤਿਹਾਸ ਦੇ ਪੰਨਿਆਂ ਤੇ ਸਿਰਜਿਆ ਜਾਵੇਗਾ ਅੱਜ ਦਾ ਵਿਸ਼ੇਸ਼  ਦਿਨ

ਅੰਮ੍ਰਿਤਸਰ ਟਾਈਮਜ਼  
ਚੰਡੀਗੜ੍ਹ
:ਜਗਤ ਗੁਰੂ  ਸ੍ਰੀ ਗੁਰੂ ਨਾਨਕ ਦੇਵ ਜੀ ਦੇ  ਆਗਮਨ ਮੌਕੇ  ਮੋਦੀ ਸਰਕਾਰ ਨੇ ਕਿਸਾਨਾਂ ਨੂੰ  ਉਨ੍ਹਾਂ ਦੇ ਹੱਕ ਵਾਪਸ ਦੇ ਦਿੱਤੇ ਹਨ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ  ਟਵਿੱਟਰ ਰਾਹੀਂ  ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸਾਨਾਂ ਨੂੰ ਮਨਾਉਣ ਵਿਚ ਅਸਫਲ ਰਹੀ । ਜਿਸ ਦੇ ਚੱਲਦੇ ਉਨ੍ਹਾਂ ਨੇ ਇਹ ਤਿੰਨੇ ਖੇਤੀ ਕਾਨੂੰਨ ਰੱਦ ਕਰ ਦਿੱਤੇ ਹਨ ।

ਦੂਜੇ ਪਾਸੇ ਭਾਰਤੀ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ  ਕਿਸਾਨ ਦਿੱਲੀ ਦੀਆਂ ਬਰੂਹਾਂ ਤੋਂ ਉਦੋਂ ਤਕ ਨਹੀਂ ਜਾਣਗੇ ਜਦੋਂ ਤੱਕ ਇਨ੍ਹਾਂ ਕਾਨੂੰਨਾਂ ਨੂੰ ਸੰਸਦ ਵਿਚ ਰੱਦ ਨਹੀਂ ਕੀਤਾ ਜਾਂਦਾ । ਕਾਲੇ ਕਾਨੂੰਨਾਂ ਦਾ ਰੱਦ ਹੋਣਾ ਭਾਰਤੀ ਕਿਸਾਨਾਂ ਦੀ ਜਿੱਤ ਦਾ ਐਲਾਨ ਹੈ । ਇਤਿਹਾਸ ਦੇ ਪੰਨਿਆਂ ਤੇ ਅੱਜ ਦਾ ਵਿਸ਼ੇਸ਼ ਦਿਨ  ਆਉਣ ਵਾਲੀਆਂ ਪੀੜ੍ਹੀਆਂ ਦੇ ਚੇਤਿਆਂ ਦਾ ਭਾਗ ਬਣ ਜਾਵੇਗਾ ।