ਅਮਰੀਕਾ ਦੇ ਪ੍ਰਸਿੱਧ ਅਟਾਰਨੀ ਜਸਪ੍ਰੀਤ ਸਿੰਘ ਨੇ ਅਮਰੀਕਾ ਦੇ ਸੈਨੇਟਰਾਂ ਅਤੇ ਕਾਂਗਰਸਮੈਨ ਕੋਲ ਇੰਮੀਗ੍ਰੇਸ਼ਨ ਸਬੰਧੀ  ਜਨਤਾ ਦੇ ਮੁੱਦੇ ਉਠਾਏ

ਅਮਰੀਕਾ ਦੇ ਪ੍ਰਸਿੱਧ ਅਟਾਰਨੀ ਜਸਪ੍ਰੀਤ ਸਿੰਘ ਨੇ ਅਮਰੀਕਾ ਦੇ ਸੈਨੇਟਰਾਂ ਅਤੇ ਕਾਂਗਰਸਮੈਨ ਕੋਲ ਇੰਮੀਗ੍ਰੇਸ਼ਨ ਸਬੰਧੀ  ਜਨਤਾ ਦੇ ਮੁੱਦੇ ਉਠਾਏ

* ਵਰਕ ਪਰਮਿਟ ਵਿੱਚ ਦੇਰੀ, ਅਮਰੀਕਨ ਅੰਬੈਸੀ ਬੰਬੇ ਤੋਂ ਵਾਪਸ ਦਿੱਲੀ ਲਿਆਉਣ ਬਾਰੇ ਵੀ ਚਰਚਾ ਕੀਤੀ
ਅੰਮ੍ਰਿਤਸਰ ਟਾਈਮਜ਼

ਵਾਸ਼ਿੰਗਟਨ ਡੀ. ਸੀ.  (ਰਾਜ ਗੋਗਨਾ ):   ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ ਵਿਖੇ ਡਾਕਟਰ ਆਸਿਫ ਮਹਿਮੂਦ ਦੇ ਉੱਦਮ ਸਦਕਾ ਇੱਕ   ਵਿਸ਼ੇਸ਼ ਮੀਟਿੰਗ  ਤਿੰਨ ਸੈਨੇਟਰ ਅਤੇ ਇੱਕ ਕਾਂਗਰਸਮੈਨ ਨਾਲ ਬੀਤੇ ਦਿਨ ਆਯੋਜਿਤ ਕੀਤੀ ਗਈ। ਜਿਸ ਵਿੱਚ ਐਲਕਸ ਪਡੀਲਾ ਸੈਨੇਟਰ ਕੈਲੀਫੋਰਨੀਆਂ, ਬੋਬ ਮੈਨਨਡੋਜ ਸੈਨੇਟਰ ਨਿਊਜਰਸੀ, ਕੋਰੀ ਬੁਕਰਮ ਸੈਨੇਟਰ ਨਿਊਜਰਸੀ ਤੇ ,ਟੋਨੀ ਕਾਰਡਨੈਸ ਕਾਂਗਰਸਮੈਨ, ਇਸ ਵਿੱਚ ਸ਼ਾਮਲ  ਹੋਏ।ਬੋਬ ਮਨੈਡਿਸ ਸੈਨੇਟ ਜੋ ਵਿਦੇਸ਼ੀ ਮਾਮਲਿਆਂ ਦੇ ਚੇਅਰਮੈਨ, ਐਲਕਸ ਪਡੀਲਾ ਜੋ  ਸੈਨੇਟ ਦੀ ੲ੍ਰਿੰਮੀਗ੍ਰੇਸ਼ਨ ਕਮੇਟੀ ਦੇ ਚੇਅਰਮੈਨ ਅਤੇ ਉਹਨਾਂ ਦੇ ਨਾਲ ਕੋਰੀ ਬੁਕਰ ਸੈਨਟ ਦੀ ਇ੍ਰੰਮੀਗੇਸ਼ਨ ਤੇ ਜੇਡੀਸ਼ਰੀ ਕਮੇਟੀ ਦੇ ਮੈਂਬਰ ਹਨ। ਉਹਨਾਂ ਨਾਲ ਉਚੇਚੇ ਤੋਰ ਤੇ ਮੀਟਿੰਗ ਦੀ ਸ਼ੁਰੂਆਤ ਡਾ. ਆਸਿਫ ਮਹਿਮੂਦ ਨੇ ਜਾਣ ਪਹਿਚਾਣ ਕਰਵਾਉਣ ਉਪਰੰਤ ਕਿਹਾ ਕਿ ਅੱਜ ਸਾਡੇ ਦਰਮਿਆਨ ਉੱਘੇ ਨਾਮਵਰ  ਅਟਾਰਨੀ ਸ: ਜਸਪ੍ਰੀਤ ਸਿੰਘ ਡਾਕਟਰ ਸੁਰਿਦਰ ਸਿੰਘ ਗਿੱਲ ਸਕੱਤਰ ਸਿੱਖਸ ਆਫ ਯੂ ਐਸ਼ ਏ, ਇਥੋਪੀਅਨ ਨੇਤਾ ਲਿਡੀਆ ਗਾਇਸੀ ਤੇ ਮਨੀਰ ਅਖਤਰ, ਤਨਵੀਰ ਅਹਿਮਦ ਆਏ ਵੀ ਆਏ ਹੋਏ  ਸਨ। ਜਿਨ੍ਹਾਂ ਨੇ ਭਾਰਤ, ਇਥੋਪੀਆ ਅਤੇ ਪ੍ਰਵਾਸੀ ਮੁੱਦਿਆਂ ਨੂੰ ਇੱਕ-ਇੱਕ ਕਰਕੇ ਉਠਾਇਆ। ਅਸਿਫ ਮਹਿਮੂਦ  ਨੇ ਏਥੋਪੀਆ ਵਿੱਚ ਹੋ ਰਹੇ ਅੱਤਿਆਚਾਰ ਦੇ ਮੁੱਦਿਆਂ ਦੀ ਗੱਲ ਕੀਤੀ।ਜਿਸ ਵਿੱਚ  ਉੱਘੇ ਵਕੀਲ  ਜਸਪ੍ਰੀਤ ਸਿੰਘ ਅਟਾਰਨੀ ਨੇ ਕਿਹਾ ਕਿ ਅਮਰੀਕਾ ਵਿੱਚ ਰਾਜਸੀ ਸ਼ਰਨ ਵਾਲਿਆ ਦੇ ਵਰਕ ਪਰਮਿਟ ਆਉਣ ਵਿੱਚ ਅੱਜ ਕੱਲ੍ਹ ਇੱਕ ਸਾਲ ਲਗਦਾ ਹੈ। ਉਸਦੇ ਖਤਮ ਹੋਣ ਨਾਲ ਨੌਕਰੀ ਚਲੀ ਜਾਂਦੀ ਹੈ ਅਤੇ ਬਿਜ਼ਨਸਮੈਨ ਨੂੰ ਵੀ ਕਰਮਚਾਰੀਆ ਤੋਂ ਹੱਥ ਧੋਣੇ ਪੈਂਦੇ ਹਨ। ਸੋ ਇਸ ਦਾ ਸਮਾਂ ਘਟਾਕੇ ਤਿੰਨ ਮਹੀਨੇ ਕੀਤਾ ਜਾਵੇ ਤਾਂ ਜੋ ਮਿਆਦ ਖਤਮ ਪੂਰੀ ਹੋਣ ਤੋਂ ਪਹਿਲਾਂ ਵਰਕ ਪਰਮਿਟ ਸਬੰਧਤ ਨੂੰ ਮਿਲ ਜਾਵੇ। ਦੂਜਾ ਉਹਨਾਂ ਕਿਹਾ ਕਿ ਅਮਰੀਕਨ ਅੰਬੈਸੀ ਜੋ ਦਿੱਲੀ ਸਥਿੱਤ ਦੇ ਕੰਮਾਂ ਨੂੰ ਮੁਬੰਈ ਚਸ਼ਿਫਟ ਕੀਤਾ ਗਿਆ ਹੈ, ਜੋ ਪੰਜਾਬ ਤੋ  ਤਿੰਨ ਹਜ਼ਾਰ ਕਿਲੋਮੀਟਰ ਦੀ  ਦੂਰੀ ਤੇ ਹੈ। ਇਸ ਨੂੰ ਤੁਰੰਤ ਵਾਪਸ ਦਿੱਲੀ ਲਿਆਂਦਾ ਜਾਵੇ। ਜਸਪ੍ਰੀਤ ਸਿੰਘ ਨੇ ਕਿਸਾਨੀ ਮੁੱਦਿਆਂ ਤੇ ਇਮੀਗਰੇਸ਼ਨ ਰਿਫਾਰਮ ਜਲਦੀ ਕਰਨ ਬਾਰੇ ਵੀ ਗੱਲ ਕੀਤੀ।ਅਮਰੀਕਨ ਏਥੋਪੀਅਨ ਆਗੂ ਲਿਡੀਆ ਅਗਾਸੀ ਨੇ ਏਥੋਪੀਆ ਵਿੱਚ ਹੋ ਰਹੇ ਅੱਤਿਆਚਾਰ ਬਾਰੇ ਵੀ ਜਾਣਕਾਰੀ ਸਾਂਝੀ  ਕੀਤੀ  ।


ਕਾਂਗਰਸਮੈਨ ਤੋਂ ਸੈਨੇਟਰਾਂ ਨੇ ਸਾਂਝੇ ਤੌਰ ਤੇ ਕਿਹਾ ਕਿ ਵਰਕ ਪਰਮਿਟ ਦੀ ਦੇਰੀ ਘਟਾਉਣ ਤੇ ਅੰਬੈਸੀ ਨੂੰ ਮੁਬੰਈ ਤੋਂ ਦਿੱਲੀ ਲਿਆਉਣ ਦੇ ਕੰਮ ਨੂੰ ਜਲਦੀ ਹੀ ਅਮਲ ਵਿੱਚ ਲਿਆਂਦਾ ਜਾਵੇਗਾ ਤਾਂ ਜੋ ਪ੍ਰਵਾਸੀ ਚੈਨ ਦੀ ਨੀਂਦ ਸੌਂ ਸਕਣ।ਉਹਨਾਂ ਇਮੀਗਰੇਸ਼ਨ ਰਿਫਾਰਮ ਲਈ ਹੋ ਰਹੀਆਂ ਕੋਸ਼ਿਸ਼ਾਂ ਬਾਰੇ ਵੀ ਜਾਣਕਾਰੀ ਦਿੱਤੀ ।
ਇਸ ਮੀਟਿੰਗ ਨੂੰ ਕਾਫੀ ਆਸਵੰਦ ਮੰਨਿਆ ਜਾ ਰਿਹਾ ਹੈ। ਜੋ ਕਿ ਲੰਬੇ ਸਮੇਂ ਤੋਂ ਲਟਕਦੇ ਮੁੱਦਿਆਂ ਨੂੰ ਹੱਲ ਕਰਨ ਦੀ ਪਹਿਲ ਕਦਮੀ ਸੈਨੇਟਰਾਂ ਤੇ ਕਾਂਗਰਸਮੈਨ ਨੇ ਕਰਕੇ ਰਾਹਤ ਦੇਣ ਦਾ ਵਾਅਦਾ ਕੀਤਾ ਹੈ। ਆਸ ਹੈ ਕਿ  ਇਸ ਮੀਟਿੰਗ ਦੇ ਨਤੀਜੇ ਅਗਲੇ ਕੁਝ ਹੀ ਦਿਨਾਂ ਵਿੱਚ ਵੇਖਣ ਨੂੰ ਮਿਲਣਗੇ।