ਸੁਪਰੀਮ ਕੋਰਟ ਨੇ ਦੇਸ਼ ਵਿੱਚ ਆਕਸੀਜਨ ਦੀ ਵੰਡ ਅਤੇ ਜ਼ਰੂਰਤ ਦੀ ਨਿਗਰਾਨੀ ਲਈ ਕਾਇਮ ਕੀਤੀ ਟਾਸਕ ਫੋਰਸ
ਫੋਰਸ ਵਿਚ 10 ਨਾਮੀ ਡਾਕਟਰ ਵੀ ਸ਼ਾਮਲ ਹਨ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ: (ਮਨਪ੍ਰੀਤ ਸਿੰਘ ਖਾਲਸਾ):-ਸੁਪਰੀਮ ਕੋਰਟ ਨੇ ਕੋਰੋਨਾ ਮਹਾਂਮਾਰੀ ਦੌਰਾਨ ਦੇਸ਼ ਭਰ ਵਿੱਚ ਆਕਸੀਜਨ ਦੀ ਘਾਟ ਦੇ ਮੱਦੇਨਜ਼ਰ ਸ਼ਨੀਵਾਰ ਨੂੰ ਰਾਸ਼ਟਰੀ ਟਾਸਕ ਫੋਰਸ ਦਾ ਗਠਨ ਕੀਤਾ ਹੈ। ਇਹ ਟਾਸਕ ਫੋਰਸ ਵਿੱਚ 12 ਮੈਂਬਰ ਹੋਣਗੇ। ਇਹ ਟਾਸਕ ਫੋਰਸ ਰਾਜਾਂ ਵਿਚ ਆਕਸੀਜਨ ਅਤੇ ਜ਼ਰੂਰੀ ਦਵਾਈਆਂ ਦੀ ਵੰਡ 'ਤੇ ਵਿਚਾਰ ਕਰੇਗੀ ਅਤੇ ਕਾਇਮ ਕੀਤੀ ਗਈ ਇਸ ਟਾਸਕ ਫੋਰਸ ਵਿਚ 10 ਨਾਮੀ ਡਾਕਟਰ ਹੋਣਗੇ ।
ਇਹ ਫੈਸਲਾ ਜਸਟਿਸ ਡੀ ਵਾਈ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਕੇਸ ਦੀ ਸੁਣਵਾਈ ਕਰਦਿਆਂ ਕੀਤਾ। ਇਸ ਟਾਸਕ ਫੋਰਸ ਵਿੱਚ ਕੇਂਦਰ ਸਰਕਾਰ ਦਾ ਕੈਬਨਿਟ ਸਕੱਤਰ ਕਨਵੀਨਰ ਦੀ ਭੂਮਿਕਾ ਨਿਭਾਏਗਾ। ਕੈਬਨਿਟ ਸਕੱਤਰ ਜਾਂ ਉਸ ਦੀ ਤਰਫੋਂ ਨਾਮਜ਼ਦ ਅਧਿਕਾਰੀ, ਕਨਵੀਨਰ ਅਤੇ ਸਿਹਤ ਸਕੱਤਰ ਵੀ ਮੈਂਬਰ ਹੋਣਗੇ। ਇਹ ਟਾਸਕ ਫੋਰਸ ਦੇਸ਼ ਵਿਚ ਆਕਸੀਜਨ ਦੇ ਵੰਡ, ਜ਼ਰੂਰੀ ਦਵਾਈਆਂ ਦੀ ਉਪਲਬਧਤਾ ਅਤੇ ਕੋਵਿਡ ਨਾਲ ਨਜਿੱਠਣ ਲਈ ਭਵਿੱਖ ਦੀਆਂ ਤਿਆਰੀਆਂ ਬਾਰੇ ਸੁਝਾਅ ਦੇਵੇਗੀ । ਟਾਸਕ ਫੋਰਸ ਵਿਚ ਵੈਸਟ ਬੰਗਾਲ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਕੋਲਕਾਤਾ ਦੇ ਸਾਬਕਾ ਵੀਸੀ ਡਾ. ਭਭਾਤੋਸ਼ ਵਿਸ਼ਵਾਸ, ਡਾ: ਦੇਵੇਂਦਰ ਸਿੰਘ ਰਾਣਾ, ਸਰ ਗੰਗਾਰਾਮ ਹਸਪਤਾਲ ਦਿੱਲੀ ਦੇ ਚੇਅਰਮੈਨ ਅਤੇ ਨਾਰਾਇਣਾ ਹੈਲਥ ਕੇਅਰ ਬੰਗਲੁਰੂ ਦੇ ਕਾਰਜਕਾਰੀ ਡਾਇਰੈਕਟਰ, ਡਾ ਦੇਵੀ ਪ੍ਰਸਾਦ ਸ਼ੈੱਟੀ ਅਤੇ ਕ੍ਰਿਸ਼ਚੀਅਨ ਮੈਡੀਕਲ ਕਾਲਜ ਵੇਲੌਰ ਦੇ ਪ੍ਰੋਫੈਸਰ ਡਾ: ਗਗਨਦੀਪ ਕੰਗ, ਤਾਮਿਲਨਾਡੂ ਦੇ ਕ੍ਰਿਸ਼ਚਨ ਮੈਡੀਕਲ ਕਾਲਜ ਦੇ ਡਾਇਰੈਕਟਰ ਡਾਕਟਰ ਸ਼ਾਮਲ ਹਨ। ਜਿਕਰਯੋਗ ਹੈ ਕਿ ਦੇਸ਼ ਦੇ ਬਹੁਤੇ ਰਾਜ ਆਕਸੀਜਨ ਅਤੇ ਜ਼ਰੂਰੀ ਦਵਾਈਆਂ ਦੀ ਭਾਰੀ ਘਾਟ ਦਾ ਸਾਹਮਣਾ ਕਰ ਰਹੇ ਹਨ ਜਿਸਤੇ ਸੁਪਰੀਮ ਕੋਰਟ ਵੀ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਨਿਰੰਤਰ ਨਜ਼ਰ ਰੱਖ ਰਹੀ ਹੈ।
Comments (0)