ਐਂਟੀਬਾਇਓਟਿਕ ਦਵਾਈਆਂ ਤੇ ਜੰਕ ਫੂਡ ਦੀ ਵਰਤੋਂ ਕਰਨ ਨਾਲ ਬੱਚਿਆਂ ਵਿਚ ਅੰਤੜੀਆਂ ਦੀ ਸੋਜ ਦਾ ਖਤਰਾ ,ਆਸਟ੍ਰੇਲੀਆ ਦੇ ਨਿਊਕੈਸ਼ਲ ਯੂਨੀਵਰਸਿਟੀ ਵਿਚ ਹੋਈ ਖੋਜ

ਐਂਟੀਬਾਇਓਟਿਕ ਦਵਾਈਆਂ ਤੇ ਜੰਕ ਫੂਡ ਦੀ ਵਰਤੋਂ ਕਰਨ ਨਾਲ ਬੱਚਿਆਂ ਵਿਚ ਅੰਤੜੀਆਂ ਦੀ ਸੋਜ ਦਾ ਖਤਰਾ ,ਆਸਟ੍ਰੇਲੀਆ ਦੇ ਨਿਊਕੈਸ਼ਲ ਯੂਨੀਵਰਸਿਟੀ ਵਿਚ ਹੋਈ ਖੋਜ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਮੈਲਬੌਰਨ : ਇਕ ਨਵੇਂ ਅਧਿਐਨ ਵਿਚ ਸਾਹਮਣੇ ਆਇਆ ਹੈ ਕਿ ਐਂਟੀਬਾਇਓਟਿਕ ਦਵਾਈਆਂ ਤੇ ਜੰਕ ਫੂਡ ਦੀ ਵਰਤੋਂ ਕਰਨ ਨਾਲ ਬੱਚਿਆਂ ਵਿਚ ਅੰਤੜੀਆਂ ਦੀ ਸੋਜ ਭਾਵ ਇਨਫਲਾਮੇਟਰੀ ਬਾਊਲ ਡਿਸੀਜ਼ (ਆਈਬੀਡੀ) ਦਾ ਜੋਖਮ ਵੱਧ ਸਕਦਾ ਹੈ। ਇਸ ਬਿਮਾਰੀ ’ਚ ਆਮ ਤੌਰ ’ਤੇ ਥਕਾਵਟ, ਦਸਤ, ਅਕੜਾਅ, ਢਿੱਡ ਵਿਚ ਦਰਦ ਤੇ ਪਾਚਨ ਨਾਲ ਜੁੜੀਆਂ ਦਿੱਕਤਾਂ ਹੋ ਸਕਦੀਆਂ ਹਨ।

ਲਗਪਗ 64 ਲੱਖ ਬੱਚਿਆਂ ਦੀ ਅਗਵਾਈ ਕਰਨ ਵਾਲੇ 36 ਸਰਵੇਖਣ ਅਧਿਐਨਾਂ ਨੂੰ ਇਕ ਮੈਟਾ-ਵਿਸ਼ਲੇਸ਼ਣ ਨਾਲ ਪਤਾ ਲੱਗਾ ਹੈ ਕਿ ਪੰਜ ਸਾਲ ਦੀ ਉਮਰ ਤੋਂ ਪਹਿਲਾਂ ਐਂਟੀਬਾਇਓਟਿਕ ਦਵਾਈਆਂ ਦੇਣ ਨਾਲ ਆਈਬੀਡੀ ਦਾ ਤਿੰਨ ਗੁਣਾ ਵੱਧ ਜੋਖਮ ਹੋ ਸਕਦਾ ਹੈ। ਆਸਟ੍ਰੇਲੀਆ ਦੇ ਨਿਊਕੈਸ਼ਲ ਯੂਨੀਵਰਸਿਟੀ ਵਿਚ ਡਾਇਟੀਸ਼ੀਅਨ ਤੇ ਅਧਿਐਨ ਦੀ ਅਗਵਾਈ ਕਰਨ ਵਾਲੀ ਭਾਰਤੀ ਮੂਲ ਦੀ ਲੇਖਿਕਾ ਨਿਸ਼ਾ ਠਾਕੁਰ ਨੇ ਕਿਹਾ ਕਿ ਬੱਚਿਆਂ ਵਿਚ ਆਈਬੀਡੀ ਦੇ ਮਾਮਲੇ ਪੂਰੀ ਦੁਨੀਆ ਵਿਚ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। ਆਈਬੀਡੀ ਨਾਲ ਬੱਚਿਆਂ ਦੇ ਵਿਕਾਸ ਤੇ ਜਵਾਨੀ ਦੀ ਰਫਤਾਰ ’ਤੇ ਅਸਰ ਪੈਂਦਾ ਹੈ। ਇਸ ਲਈ ਮਾਪਿਆਂ ਨੂੰ ਇਸ ਹਾਲਤ ਤੇ ਇਸ ਨਾਲ ਪ੍ਰਭਾਵਿਤ ਕਰਨ ਵਾਲੀਆਂ ਤਬਦੀਲੀਆਂ ਦੇ ਕਾਰਨਾਂ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ।

ਡਾਈਡੈਜਸਟਿਵ ਡਿਸੀਜ਼ ਵੀਕ (ਡੀਡੀਡਬਲਿਊ) 2023 ਵਿਚ ਪੇਸ਼ ਕੀਤੀ ਗਈ ਸੋਧ ਦੇ ਨਤੀਜਿਆਂ ਨਾਲ ਪਤਾ ਲੱਗਾ ਹੈ ਕਿ ਹੇਠਲੀ ਸਮਾਜਿਕ ਆਰਥਿਕ ਹਾਲਤ ਬਚਪਨ ਦੇ ਆਈਬੀਡੀ ਦੇ 65 ਫੀਸਦੀ ਘੱਟ ਜੋਖਮ ਨਾਲ ਜੁੜੀ ਸੀ। ਕਿਉਂਕਿ ਉਨ੍ਹਾਂ ਨੇ ਬਾਹਰ ਦੇ ਜੰਕ ਫੂਡ ਦੀ ਵਰਤੋਂ ਬਹੁਤ ਘੱਟ ਕੀਤੀ। ਇਸ ਤੋਂ ਇਲਾਵਾ ਨਿਸ਼ਾ ਠਾਕਰ ਨੇ ਦੱਸਿਆ ਕਿ ਸਬਜ਼ੀਆਂ ਦੀ ਵੱਧ ਖਪਤ ਤੇ ਸਿਰਫ ਇਕ ਪਖਾਨਾ ਹੋਣਾ ਵੀ ਸੁਰੱਖਿਆਤਮਕ ਪਾਇਆ ਗਿਆ। ਅਧਿਐਨ ਵਿਚ ਪਾਇਆ ਗਿਆ ਕਿ ਬਚਪਨ ਦੌਰਾਨ ਪਾਲਤੂ ਜਾਨਵਰਾਂ ਦੇ ਸੰਪਰਕ ਨਾਲ ਰੋਗ ਪ੍ਰਤੀਰੋਧੀ ਪ੍ਰਣਾਲੀ ਮਜ਼ਬੂਤ ਹੁੰਦੀ ਹੈ।