ਦਿੱਲੀ ਨਗਰ ਨਿਗਮ 'ਚ ਵੀ 'ਝਾੜੂ' ਨੇ 15 ਸਾਲਾ ਭਾਜਪਾ ਦੀ ਸੱਤਾ ਖੋਹ ਕੇ ਕੀਤੀ ਜਿੱਤ ਦਰਜ਼

ਦਿੱਲੀ ਨਗਰ ਨਿਗਮ 'ਚ ਵੀ 'ਝਾੜੂ' ਨੇ 15 ਸਾਲਾ ਭਾਜਪਾ ਦੀ ਸੱਤਾ ਖੋਹ ਕੇ ਕੀਤੀ ਜਿੱਤ ਦਰਜ਼

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 7 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਵਲੋਂ ਪਿਛਲੇ 15 ਸਾਲਾਂ ਤੋਂ ਜਿਸ ਦਿੱਲੀ ਨਗਰ ਨਿਗਮ 'ਤੇ ਭਾਜਪਾ ਦਾ ਰਾਜ ਸੀ, ਨੂੰ ਖੋਹ ਲਿਆ ਹੈ। ਆਮ ਆਦਮੀ ਪਾਰਟੀ ਨੇ 134 ਸੀਟਾਂ ਜਿੱਤੀਆਂ ਹਨ। ਦੂਜੇ ਨੰਬਰ 'ਤੇ ਭਾਜਪਾ ਹੈ, ਜਿਸ ਨੇ 104 ਸੀਟਾਂ ਜਿੱਤੀਆਂ ਹਨ। ਕਾਂਗਰਸ ਦੀ ਸਿਰਫ਼ 9 ਸੀਟਾਂ ਹੀ ਜਿੱਤ ਸਕੀ ਹੈ ਤੇ ਆਜ਼ਾਦ ਉਮੀਦਵਾਰਾਂ ਨੇ ਤਿੰਨ ਸੀਟਾਂ ਜਿੱਤੀਆਂ ਹਨ।

ਜਿਕਰਯੋਗ ਹੈ ਕਿ ਬੀਤੀ 4 ਦਸੰਬਰ ਨੂੰ ਨਗਰ ਨਿਗਮ ਦੀਆਂ ਚੋਣਾਂ ਵਿਚ 1349 ਉਮੀਦੁਆਰਾਂ ਨੇ ਆਪਣੀ ਕਿਸਮਤ ਅਜ਼ਮਾਈ ਸੀ । ਦਿੱਲੀ ਦੀ ਕੁਲ ਅਬਾਦੀ 1.45 ਕਰੋੜ ਵਿੱਚੋ 50.48% ਵੋਟਾਂ ਪਾਈਆਂ ਸਨ ।

ਜਿੱਤ ਤੋਂ ਬਾਅਦ ਵਧਾਈ ਦਿੰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਦਿੱਲੀ ਵਾਸੀਆਂ ਨੂੰ ਵਧਾਈ ਦੇਣਾ ਚਾਹਾਂਗਾ।  ਮੈਂ ਦਿੱਲੀ ਦੇ ਲੋਕਾਂ ਨੂੰ ਇੰਨੀ ਵੱਡੀ ਅਤੇ ਸ਼ਾਨਦਾਰ ਜਿੱਤ ਲਈ, ਇੰਨੇ ਵੱਡੇ ਬਦਲਾਅ ਲਈ ਵਧਾਈ ਦੇਣਾ ਚਾਹਾਂਗਾ।  ਦਿੱਲੀ ਦੀ ਜਨਤਾ ਨੇ ਮੈਨੂੰ ਦਿੱਲੀ ਦੀ ਸਫ਼ਾਈ, ਭ੍ਰਿਸ਼ਟਾਚਾਰ ਨੂੰ ਦੂਰ ਕਰਨ, ਪਾਰਕ ਨੂੰ ਠੀਕ ਕਰਨ ਸਮੇਤ ਕਈ ਜ਼ਿੰਮੇਵਾਰੀਆਂ ਦਿੱਤੀਆਂ ਹਨ।  ਮੈਂ ਤੁਹਾਡੇ ਇਸ ਭਰੋਸੇ ਨੂੰ ਕਾਇਮ ਰੱਖਣ ਲਈ ਦਿਨ ਰਾਤ ਮਿਹਨਤ ਕਰਾਂਗਾ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪਹਿਲਾਂ ਦਿੱਲੀ ਤੋਂ ਕਾਂਗਰਸ ਦੇ 15 ਸਾਲਾਂ ਦੇ ਸ਼ਾਸਨ ਨੂੰ ਉਖਾੜ ਦਿੱਤਾ ਸੀ, ਹੁਣ ਇਸ ਨੇ ਐਮਸੀਡੀ ਤੋਂ ਭਾਜਪਾ ਦੇ 15 ਸਾਲਾਂ ਦੇ ਰਾਜ ਨੂੰ ਉਖਾੜ ਦਿੱਤਾ ਹੈ। ਭਾਵ ਨਫ਼ਰਤ ਦੀ ਰਾਜਨੀਤੀ ਨੂੰ ਲੋਕ ਪਸੰਦ ਨਹੀਂ ਕਰਦੇ। ਲੋਕ ਬਿਜਲੀ, ਸਫਾਈ, ਬੁਨਿਆਦੀ ਢਾਂਚੇ ਲਈ ਵੋਟ ਦਿੰਦੇ ਹਨ