ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਨਾਂਦੇੜ ਸਾਹਿਬ ਵਿਖੇ ਦੇਸੀ ਘਿਓ ਦੀ ਸੇਵਾ ਆਰੰਭ
ਨਾਂਦੇੜ ਸਾਹਿਬ/ਬਿਊਰੋ ਨਿਊਜ਼ :
ਬਾਬਾ ਸਤਿਨਾਮ ਸਿੰਘ (ਡਾਕਟਰ ਸਾਹਿਬ) ਫਿਰੋਜ਼ਪੁਰ ਵਾਲਿਆਂ ਦੇ ਉੁਦਮ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਸਦਕਾ ਇਸ ਵਾਰ ਵੀ ਦੇਸੀ ਘਿਉ ਦੀ ਸੇਵਾ ਗੁਰਦੁਆਰਾ ਲੰਗਰ ਸਾਹਿਬ ਡੇਰਾ ਬਾਬਾ ਨਿਧਾਨ ਸਿੰਘ ਜੀ ਨਾਂਦੇੜ (ਹਜ਼ੂਰ ਸਾਹਿਬ) ਵਿਖੇ ਨਿਭਾਈ ਗਈ ਜੋ ਕਿ 11 ਟਰੱਕ ਟਰੇਲਰਾਂ ਰਾਹੀਂ ਪਹੁੰਚਾਈ ਗਈ।
ਇਸ ਸੇਵਾ ਵਿੱਚ ਵਿਦੇਸ਼ ਦੀਆਂ ਸੰਗਤਾਂ ਵਿੱਚ ਬਹੁਤ ਉਤਸ਼ਾਹ ਨਜ਼ਰ ਆਇਆ, ਜਿਨ੍ਹਾਂ ਵਿੱਚ ਬਾਬਾ ਨਰਿੰਦਰ ਸਿੰਘ ਅਤੇ ਬਾਬਾ ਬਲਵਿੰਦਰ ਲੰਗਰ ਸਾਹਿਬ ਵਾਲਿਆਂ ਵੱਲੋਂ ਥਾਪੇ ਗਏ ਸੇਵਾਦਾਰਾਂ ਵਿੱਚੋਂ ਅਮਰੀਕਾ ਦੇ ਬੇ ਏਰੀਆ ਵਿਚੋਂ ਭਾਈ ਸੁਖਵਿੰਦਰ ਸਿੰਘ ਮਾਨ ਅਤੇ ਅਮਰੀਕਾ-ਕੈਨੇਡਾ ਦੋਹਾਂ ਦੇਸ਼ਾਂ ਵਿੱਚ ਦੇਸੀ ਘਿਉ ਦੀ ਸੇਵਾ ਲਈ ਥਾਪੇ ਗਏ ਸੇਵਾਦਾਰ ਭਾਈ ਹਰਪ੍ਰੀਤ ਸਿੰਘ ਬਰਾੜ ਵੱਲੋਂ ਸੰਗਤਾਂ ਨੂੰ ਇਸ ਸੇਵਾ ਲਈ ਨਿੱਜੀ ਤੌਰ ‘ਤੇ ਪ੍ਰੇਰਤ ਕਰਕੇ ਬੇਅੰਤ ਮਾਇਆ ਇਕੱਠੀ ਕਰਕੇ ਭੇਜੀ ਗਈ। ਕੈਲੀਫੋਰਨੀਆ ਵਿਚੋਂ ਸੇਵਾ ਕਰਨ ਵਾਲਿਆਂ ਵਿਚ ਸ਼ਾਮਲ A&I trucking Watson Ville, ਰਾਜਿੰਦਰ ਸਿੰਘ, ਸਰਦਾਰ ਸਿੰਘ, ਜੰਗ ਬਹਾਦੁਰ ਸਿੰਘ Corcoran, CA ਲ਼ਖਵੀਰ ਸਿੰਘ DK Express, ਰਾਜਬੀਰ ਸਿੱਧੂ ਯੂਬਾ ਸਿਟੀ, ਨਗਿੰਦਰ ਸਿੰਘ ਲੱਛਰ, ਜਗਰੂਪ ਸਿੰਘ ਬਰਾੜ ਅਤੇ ਜੀਤਾ ਬਰਾੜ Brar Express Bakersfield, ਰਿਵਰਸਾਈਡ ਤੋਂ ਉਜਾਗਰ ਸਿੰਘ (ਉੱਪਲ ਬ੍ਰਦਰਜ), ਬਲਜਿੰਦਰ ਸਿੱਧੂ (Eagle Transport), ਬਲਵਿੰਦਰ ਸਿੰਘ Moreno Valley, ਭਾਈ ਝਿਲਮਨ ਸਿੰਘ ਢੀਂਡਸਾ ਅਤੇ ਗੁਰਪ੍ਰੀਤ ਸਿੰਘ ਸ਼ੋਕਰ ਦੇ ਸਹਿਯੋਗ ਨਾਲ ਗੁਰਪ੍ਰੀਤ ਸਿੰਘ ਖੱਖ, ਰਾਜੂ ਕੈਲੇ Yuma Az ਅਤੇ ਹਰਪਾਲ ਸਿੰਘ ਪਾਲਾ Atlanta,GA ਨੇ ਬੇਅੰਤ ਮਾਇਆ ਇਸ ਸੇਵਾ ਲਈ ਦਾਨ ਕੀਤੀ।
ਭਾਈ ਸੁਖਵਿੰਦਰ ਸਿੰਘ ਮਾਨ ਬੇ ਏਰੀਆ ਦੇ ਉਦਮ ਸਦਕਾ ਜੋ ਦਾਨੀ ਪਰਿਵਾਰ ਹਰ ਸਾਲ ਮਾਇਆ ਭੇਜਦੇ ਹਨ, ਉਨ੍ਹਾਂ ਦਾ ਬਾਬਾ ਨਰਿੰਦਰ ਸਿੰਘ ਅਤੇ ਬਾਬਾ ਬਲਵਿੰਦਰ ਸਿੰਘ ਜੀ ਵੱਲੋਂ ਉਚੇਚੇ ਤੌਰ ‘ਤੇ ਧੰਨਵਾਦ ਕੀਤਾ ਗਿਆ। ਭਾਈ ਜਸਜੀਤ ਸਿੰਘ ਦਾ ਸੰਗਤਾਂ ਤੱਕ ‘ਕੌਮਾਂਤਰੀ ਅੰਮ੍ਰਿਤਸਰ ਟਾਈਮਜ਼’ ਅਖ਼ਬਾਰ ਰਾਹੀਂ ਇਹ ਸੁਨੇਹਾ ਪਹੁੰਚਾਉਣ ਲਈ ਲੰਗਰ ਸਾਹਿਬ ਸੰਸਥਾ ਵੱਲੋਂ ਧੰਨਵਾਦ ਕੀਤਾ ਗਿਆ।
Surrey BC ਤੋਂ ਬਲਵਿੰਦਰ ਸਿੰਘ ਸਰਾਂ, ਬੇਅੰਤ ਸਿੰਘ ਡੋਡ, Duncan BC ਤੋਂ ਜਗਦੇਵ ਸਿੰਘ ਧਾਲੀਵਾਲ ਦੇ ਪਰਿਵਾਰ ਨੇ ਅਤੇ ਵਿਨੀਪੈਗ ਤੋਂ ਭਾਈ ਨਵਤਾਰ ਸਿੰਘ ਬਰਾੜ ਭਾਈ ਜੋਗਾ ਸਿੰਘ, ਸੁਖਦੇਵ ਸਿੰਘ ਰੋਡੇ, ਭੁਪਿੰਦਰ ਸਿੰਘ ਸਿੱਧੂ, ਹਰਜੀਤ ਸਿੰਘ ਔਲਖ, ਸ਼ੈਰੀ ਗੋਰਾਇਆ, ਸੁਖਬੀਰ ਸਿੰਘ (Five Star Limo) ਗੋਗਾ ਬਰਾੜ (Executive Limo) ਅਤੇ ਗਿੱਲ ਗਰੌਸਰੀ ਵਾਲਿਆਂ ਨੇ ਸੇਵਾ ਭੇਜੀ। ਕੈਲਗਰੀ ਤੋਂ ਭਾਈ ਬਲਜੀਤ ਸਿੰਘ ਖਾਲਸਾ ਵਿਦਿਆਰਥੀ ਦਮਦਮੀ ਟਕਸਾਲ ਅਤੇ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਨਾਲ ਸਬੰਧਤ ਭਾਈ ਗੁਰਮੇਲ ਸਿੰਘ, ਨਵਦੀਪ ਸਿੰਘ, ਰਣਬੀਰ ਸਿੰਘ ਅਤੇ ਭਾਈ ਗੁਰਇੰਦਰ ਸਿੰਘ ਪ੍ਰਧਾਨ ਦੇ ਵਿਸ਼ੇਸ਼ ਉੱਦਮ ਸਦਕਾ ਸੰਗਤ ਨੇ ਬੇਅੰਤ ਮਾਇਆ ਭੇਜ ਕੇ ਦੇਸੀ ਘਿਉ ਦੀ ਸੇਵਾ ਵਿੱਚ ਅਹਿਮ ਭੂਮਿਕਾ ਨਿਭਾਈ। ਘਿਉ ਵਾਲੇ ਟਰੱਕ ਲੰਗਰ ਸਾਹਿਬ ਪਹੁੰਚਣ ‘ਤੇ ਬਾਬਾ ਜੀ ਨੇ ਅੰਗੀਠਾ ਸਾਹਿਬ ‘ਤੇ ਅਰਦਾਸ ਕੀਤੀ। ਬਾਬਾ ਨਰਿੰਦਰ ਸਿੰਘ ਅਤੇ ਬਾਬਾ ਬਲਵਿੰਦਰ ਸਿੰਘ ਵੱਲੋਂ ਸਮੂਹ ਦਾਨੀ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਆਉਣ ਵਾਲੇ ਸਾਲ ਲਈ ਦੇਸੀ ਘਿਉ ਦੀ ਸੇਵਾ ਵਿੱਚ ਹੋਰ ਵੱਧ ਚੜ੍ਹ ਕੇ ਯੋਗਦਾਨ ਪਾਉਣ ਦੀ ਪ੍ਰੇਰਣਾ ਦਿੱਤੀ। ਯਾਦ ਰਹੇ ਕਿ ਲੰਗਰ ਸਾਹਿਬ ਵਿਖੇ ਸਾਰਾ ਲੰਗਰ ਦੇਸੀ ਘਿਉ ਨਾਲ ਹੀ ਤਿਆਰ ਕੀਤਾ ਜਾਂਦਾ ਹੈ। ਇਸ ਵਾਰ ਮਾਰਚ 2016 ਵਿੱਚ ਭਗਤ ਧੰਨਾ ਜੀ ਦੀ 600 ਸਾਲਾ ਜਨਮ ਸ਼ਤਾਬਦੀ ਤੇ ਭਗਤ ਜੀ ਦੇ ਜਨਮ ਅਸਥਾਨ ਪਿੰਡ ਧੂੰਆਂ ਕਲਾਂ ਰਾਜਸਥਾਨ ਵਿਖੇ 5 ਦਿਨ ਲਈ ਲੰਗਰ ਸਾਹਿਬ ਸੰਸਥਾ ਵੱਲੋਂ ਲੰਗਰ ਚਲਾਇਆ ਗਿਆ, ਜਿਸ ਮੌਕੇ ਤਕਰੀਬਨ 8 ਲੱਖ ਸੰਗਤਾਂ ਨੇ ਲੰਗਰ ਛਕਿਆ। ਜੇ ਢੁੱਕਵੀਂ ਜਗ੍ਹਾ ਮਿਲ ਗਈ ਤਾਂ 1 ਜਨਵਰੀ 2017 ਤੋਂ 6 ਜਨਵਰੀ 2017 ਤੱਕ ਲੰਗਰ ਸਾਹਿਬ ਸੰਸਥਾ ਵੱਲੋਂ ਤਖਤ ਪਟਨਾ ਸਾਹਿਬ ਵਿਖੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਜਨਮ ਦਿਨ ‘ਤੇ ਅਤੁਟ ਲੰਗਰ ਚਲਾਏ ਜਾਣਗੇ। ਸੰਗਤਾਂ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਦਾਨੀ ਸੱਜਣਾਂ ਵਲੋਂ ਭੇਜਿਆ ਦੇਸੀ ਘਿਉ ਵਿਦੇਸ਼ਾਂ ਅਤੇ ਸਮੁੱਚੇ ਭਾਰਤ ਵਿਚੋਂ ਆਉਣ ਵਾਲੀਆਂ ਸੰਗਤਾਂ ਛਕਦੀਆਂ ਹਨ।
ਹੁਣ ਸੰਗਤਾਂ ਦੀ ਸਹੂਲਤ ਲਈ ਹਰ ਹਫਤੇ 11 ਰੇਲ ਗੱਡੀਆਂ ਪੰਜਾਬ ਤੋਂ ਸਿੱਧੀਆਂ ਸਚਖੰਡ ਸ੍ਰੀ ਹਜੂਰ ਸਾਹਿਬ ਲਈ ਚਲਦੀਆਂ ਹਨ। ਸੰਗਤਾਂ ਦੀ ਜਾਣਕਾਰੀ ਲਈ ਇਹ ਦੱਸ ਦੇਣਾ ਜ਼ਰੂਰੀ ਹੈ ਕਿ ਘਿਉ ਦੀ ਸੇਵਾ ਲਈ ਉਗਰਾਹੀ ਹਰ ਸਾਲ 20 ਅਕਤੂਬਰ ਤੋਂ ਸ਼ੁਰੂ ਹੋ ਕੇ ਅੱਧ ਜਨਵਰੀ ਤੱਕ ਚਲਦੀ ਹੈ ਅਤੇ ਫਰਵਰੀ ਦੇ ਸ਼ੁਰੂ ਵਿੱਚ ਘਿਉ ਵਾਲੇ ਟਰੱਕ ਟਰੇਲਰ ਮੰਡੀ ਸ਼ਾਂਦੇ ਹਾਸ਼ਮ (ਫਿਰੋਜ਼ਪੁਰ) ਤੋਂ ਇਕੱਠੇ ਰਵਾਨਾ ਹੁੰਦੇ ਹਨ। ਬਾਬਾ ਨਰਿੰਦਰ ਸਿੰਘ ਜੀ ਮੁੱਖ ਸੇਵਾਦਾਰ ਲੰਗਰ ਸਾਹਿਬ ਆਪ ਇਸ ਸਮਾਗਮ ਵਿੱਚ ਹਾਜ਼ਰ ਹੁੰਦੇ ਹਨ ਤੇ ਅਰਦਾਸ ਉਪਰੰਤ ਟਰੱਕਾਂ ਨੂੰ ਆਪ ਵਿਦਾ ਕਰਦੇ ਹਨ। ਬਾਬਾ ਸਤਨਾਮ ਸਿੰਘ ਜੀ ਆਪ ਸੇਵਾਦਾਰਾਂ ਸਮੇਤ ਟਰੱਕਾਂ ਦੇ ਨਾਲ ਜਾ ਕੇ ਦੇਸੀ ਘਿਉ ਪਹੁੰਚਦਾ ਕਰਦੇ ਹਨ। ਬਾਬਾ ਸਤਨਾਮ ਸਿੰਘ ਜੀ ਨਾਲ ਉਨ੍ਹਾਂ ਦੇ ਮੋਬਾਈਲ ਨੰਬਰ 91-98154-17647 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਸਾਲ ਦੀ ਘਿਉ ਦੀ ਸੇਵਾ ਆਰੰਭ ਹੈ ਜੋ ਕਿ ਫਰਵਰੀ 2017 ਵਿੱਚ ਲੰਗਰ ਸਾਹਿਬ ਵਿਖੇ ਪਹੁੰਚਾਈ ਜਾਏਗੀ। ਬੇਨਤੀ ਹੈ ਕਿ ਜੇ ਇੱਕ ਪਰਿਵਾਰ ਇੱਕ ਪੀਪੇ ਦੀ ਹੀ ਸੇਵਾ ਕਰੇ ਤਾਂ ਸਾਰੇ ਸਾਲ ਦਾ ਮਿਥਿਆ ਹੋਇਆ ਟੀਚਾ ਇੱਕ ਹਫਤੇ ਵਿੱਚ ਹੀ ਪੂਰਾ ਹੋ ਸਕਦਾ ਹੈ। ਵਿਦੇਸ਼ ਵਿਚ ਰਹਿੰਦੇ ਦਾਨੀ ਸੱਜਣ ਲੰਗਰ ਸਾਹਿਬ ਜਾਣ ਤੋਂ ਹਫਤਾ ਪਹਿਲਾਂ ਹੀ ਬਾਬਾ ਸਤਿਨਾਮ ਸਿੰਘ ਜਾਂ ਅਮਰੀਕਾ ਅਤੇ ਕੈਨੇਡਾ ਵਿੱਚ ਸੇਵਾ ਕਰ ਰਹੇ ਸੇਵਾਦਾਰਾਂ ਨਾਲ ਸੰਪਰਕ ਕਰ ਲੈਣ ਤਾਂ ਕਿ ਰਿਹਾਇਸ਼ ਵਿੱਚ ਮੁਸ਼ਕਲ ਨਾ ਆਵੇ। ਕੈਲੀਫੋਰਨੀਆ ਵਿੱਚ ਘਿਉ ਦੀ ਸੇਵਾ ਲਈ ਭਾਈ ਸੁਖਵਿੰਦਰ ਸਿੰਘ ਮਾਨ ਨਾਲ (408)-482-5132 ਅਤੇ ਬਾਕੀ ਦੇ ਅਮਰੀਕਨ ਸੂਬਿਆਂ ਵਿੱਚ ਸੇਵਾ ਲਈ ਹਰਪ੍ਰੀਤ ਸਿੰਘ ਬਰਾੜ ਨਾਲ (661)889-3446 ਜਾਂ ਭਾਈ ਨਗਿੰਦਰ ਸਿੰਘ ਲੱਛਰ ਨਾਲ (209)-587-0451, ਭਾਈ ਬਲਜੀਤ ਸਿੰਘ ਖਾਲਸਾ ਨਾਲ ਕੈਲਗਰੀ ਵਿੱਚ (403)-479-1699 ਅਤੇ ਵਿਨੀਪੈਗ ਵਿੱਚ ਭਾਈ ਨਵਤਾਰ ਸਿੰਘ ਬਰਾੜ ਨਾਲ (204)-914-5430 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Comments (0)