ਹਰਿਆਣਾ ਸੇਵਾ ਕਮਿਸ਼ਨ ਦੇ ਇਮਤਿਹਾਨ ਵਿਚ ਕਕਾਰ ਪਾ ਕੇ ਬੈਠਣ 'ਤੇ ਰੋਕ

ਹਰਿਆਣਾ ਸੇਵਾ ਕਮਿਸ਼ਨ ਦੇ ਇਮਤਿਹਾਨ ਵਿਚ ਕਕਾਰ ਪਾ ਕੇ ਬੈਠਣ 'ਤੇ ਰੋਕ

ਚੰਡੀਗੜ੍ਹ: ਹਰਿਆਣਾ ਲੋਕ ਸੇਵਾ ਕਮਿਸ਼ਨ ਵੱਲੋਂ ਹਰਿਆਣਾ ਸਿਵਲ ਸਰਵੀਸਿਸ (ਐਚਸੀਐਸ) ਦੇ 31 ਮਾਰਚ ਨੂੰ ਲਏ ਜਾ ਰਹੇ ਇਮਤਿਹਾਨ ਵਿਚ ਭਾਰਤੀ ਸੰਵਿਧਾਨ ਵੱਲੋਂ ਦਿੱਤੇ ਗਏ ਧਾਰਮਿਕ ਅਜ਼ਾਦੀ ਦੇ ਮੌਲਿਕ ਹੱਕ ਦਾ ਘਾਣ ਕੀਤਾ ਜਾ ਰਿਹਾ ਹੈ। ਇਮਤਿਹਾਨ ਸਬੰਧੀ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਵਿਚ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਇਮਤਿਹਾਨ ਦੇਣ ਵਾਲਾ ਸਖਸ਼ ਕਿਸੇ ਵੀ ਤਰ੍ਹਾਂ ਦਾ ਕੋਈ ਧਾਰਮਿਕ ਚਿੰਨ੍ਹ ਨਹੀਂ ਪਾ ਸਕਦਾ। ਸਿੱਖ ਧਰਮ ਵਿਚ ਸਿੱਖ ਨੂੰ ਹੁਕਮ ਹੈ ਕਿ ਉਸਨੇ ਕਕਾਰ (ਚਿੰਨ੍ਹ) ਹਮੇਸ਼ਾ ਧਾਰਨ ਕਰਕੇ ਰੱਖਣੇ ਹਨ ਤੇ ਹਰਿਆਣਾ ਸਰਕਾਰ ਦਾ ਇਹ ਫੈਂਸਲਾ ਸਿੱਖ ਵਿਦਿਆਰਥੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਵਾਲਾ ਹੈ।

ਜ਼ਿਕਰਯੋਗ ਹੈ ਕਿ ਬੀਤੇ ਕੁੱਝ ਸਾਲਾਂ ਤੋਂ ਲਗਾਤਾਰ ਅਜਿਹੇ ਮਾਮਲੇ ਖਾਸਕਰ ਹਰਿਆਣੇ ਵਿੱਚੋਂ ਸਾਹਮਣੇ ਆ ਰਹੇ ਹਨ ਜਿੱਥੇ ਸਰਕਾਰੀ ਇਮਤਿਹਾਨਾਂ ਵਿਚ ਸਿੱਖ ਵਿਦਿਆਰਥੀਆਂ ਨੂੰ ਕਕਾਰਾਂ ਕਾਰਨ ਨਹੀਂ ਬੈਠਣ ਦਿੱਤਾ ਗਿਆ ਸੀ। ਤਾਂ ਹੁਣ ਹਰਿਆਣਾ ਸਰਕਾਰ ਦੇ ਇਸ ਫੈਂਸਲੇ ਨੇ ਇਮਤਿਹਾਨ ਵਿਚ ਬੈਠਣ ਲਈ ਲੰਬੇ ਸਮੇਂ ਤੋਂ ਤਿਆਰੀ ਕਰ ਰਹੇ ਸਿੱਖ ਵਿਦਿਆਰਥੀਆਂ ਲਈ ਨਵਾਂ ਫਿਕਰ ਖੜ੍ਹਾ ਕਰ ਦਿੱਤਾ ਹੈ। ਇਸ ਫੈਂਸਲੇ ਦੀ ਆੜ ਵਿਚ ਸਿੱਖ ਵਿਦਿਆਰਥੀਆਂ ਤੋਂ ਇਮਤਿਹਾਨ ਦੇਣ ਦਾ ਹੱਕ ਖੋਹਿਆ ਜਾ ਸਕਦਾ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ