ਤੇਰੇ ਤੀਕਰ ਅਪੜਨ ਲਈ ਯਤਨ ਕਰੇ ਕਈ ਵਾਰ ਬੜੇ।

ਤੇਰੇ ਤੀਕਰ ਅਪੜਨ ਲਈ ਯਤਨ ਕਰੇ ਕਈ ਵਾਰ ਬੜੇ।

ਗ਼ਜ਼ਲ

               

ਤੇਰੇ ਤੀਕਰ ਅਪੜਨ ਲਈ ਯਤਨ ਕਰੇ ਕਈ ਵਾਰ ਬੜੇ।

ਖ਼ੁਸ਼ਬੂਆਂ ਦੀ  ਰਾਖੀ  ਲਈ ਪਰ  ਹੁੰਦੇ ਵੀ  ਨੇ ਖ਼ਾਰ ਬੜੇ।

ਕਿੰਨੇ ਸਿਤਮ ਮਿਲੇ ਕਈ ਮਿਲਨੇ ਅਜੇ ਕਿਨਾਰਾ ਦੂਰ ਕਿਤੇ,

ਜ਼ਿੰਦਗੀ ਦੇ ਬੇੜੇ ਨੂੰ  ਆਉਂਦੇ  ਹਰ ਥਾਂ ਹੀ ਮੰਝਧਾਰ ਬੜੇ।

ਜਦੋਂ  ਮੁਸੀਬਤ  ਪੈਂਦੀ  ਉਦੋਂ  ਪਰਖ ਹੁੰਦੀ   ਏ ਬੰਦੇ ਦੀ,

ਉਦਾਂ ਤਾਂ  ਮਿਲ  ਜਾਂਦੇ ਇਥੇ ਸਭ ਦੇ ਜਿਗਰੀ ਯਾਰ ਬੜੇ।

ਸੀਨੇ ਵਿਚ  ਕੁੜੱਤਣ ਨਫਰਤ ਤਪਸ਼ ਦੇ ਭਾਂਬੜ ਬਲਦੇ ਨੇ,

ਕੁਝ ਪਲ  ਤਾਂ ਲੰਘ ਜਾਵਣ ਦੇਵੋ ਸ਼ਾਂਤ ਤੇ ਠੰਡੇ ਠਾਰ ਬੜੇ।

ਹਰ ਇਕ ਦਾ ਦਿਲ  ਚਾਹੁੰਦਾ ਹੁਕਮ ਕਰੇ ਸਭ ਲੋਕਾਂ ਤੇ,

ਆਖਰ ਨੂੰ  ਬੱਸ  ਤੇਰੇ ਲਈ ਤਾਂ ਬੰਦੇ ਹੀ ਨੇ  ਚਾਰ ਬੜੇ।

ਸੂਲਾਂ  ਵਾਂਗੂੰ  ਵਿੰਨ੍ਹ ਦਿੰਦੇ  ਨੇ  ਫੋਕੇ  ਦਾਅਵੇ  ਕਰਦੇ ਨੇ,

ਹੁਸਨ ਇਸ਼ਕ ਦੇ ਮਿਲ ਜਾਂਦੇ ਹਰ ਥਾਂ ਤਾਬਿਆਦਾਰ ਬੜੇ।

         

  -ਡਾ. ਆਤਮਾ ਸਿੰਘ ਗਿੱਲ

       9878883680