ਪਹਿਲੀ ਭਾਰਤੀ ਤਲਵਾਰਬਾਜ਼ ਭਵਾਨੀ ਦੇਵੀ ਓਲੰਪਿਕ ਦੀ ਟਿਕਟ ਹਾਸਲ ਕੀਤੀ

ਪਹਿਲੀ ਭਾਰਤੀ ਤਲਵਾਰਬਾਜ਼ ਭਵਾਨੀ ਦੇਵੀ ਓਲੰਪਿਕ ਦੀ ਟਿਕਟ ਹਾਸਲ ਕੀਤੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੇਨਈ,- ਤਾਮਿਲਨਾਡੂ ਦੀ ਸੀ.ਏ. ਭਵਾਨੀ ਦੇਵੀ ਇਸ ਸਾਲ ਹੋਣ ਵਾਲੇ ਟੋਕਿਓ ਓਲੰਪਿਕ ਦੀ ਟਿਕਟ ਹਾਸਲ ਕਰ ਇਨ੍ਹਾਂ ਖੇਡਾਂ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਤਲਵਾਰਬਾਜ਼ ਬਣ ਗਈ ਹੈ । ਭਵਾਨੀ ਨੇ ਏ.ਓ.ਆਰ. ਰੈਂਕਿੰਗ ਦੇ ਆਧਾਰ 'ਤੇ ਓਲੰਪਿਕ ਕੁਆਲੀਫਿਕੇਸ਼ਨ ਹਾਸਲ ਕੀਤੀ ।ਵਿਸ਼ਵਰੈਂਕਿੰਗ ਦੇ ਆਧਾਰ 'ਤੇ 5 ਅਪ੍ਰੈਲ 2021 ਤੱਕ ਏਸ਼ੀਆ-ਓਸ਼ੀਨੀਆ ਖੇਤਰ ਲਈ ਦੋ ਜਗ੍ਹਾ ਸੀ | ਭਵਾਨੀ ਫਿਲਹਾਲ 45ਵੇਂ ਸਥਾਨ 'ਤੇ ਹੈ ਅਤੇ ਰੈਂਕਿੰਗ ਦੇ ਆਧਾਰ 'ਤੇ ਉਹ ਇਕ ਸਥਾਨ ਹਾਸਲ ਕਰਨ 'ਚ ਸਫਲ ਰਹੇਗੀ । ਇਸ 27 ਸਾਲਾ ਖਿਡਾਰਨ ਦੇ ਅਧਿਕਾਰਕ ਕੁਆਲੀਫਿਕੇਸ਼ਨ 'ਤੇ ਮੋਹਰ ਪੰਜ ਅਪ੍ਰੈਲ ਨੂੰ ਲਗੇਗੀ।