01 ਸਤੰਬਰ ਤੋਂ ਬਰਗਾੜੀ ਵਿਖੇ ਗ੍ਰਿਫ਼ਤਾਰੀ ਦੇਣ ਵਾਲੇ ਜਥਿਆਂ ਦਾ ਐਲਾਨ : ਟਿਵਾਣਾ

01 ਸਤੰਬਰ ਤੋਂ ਬਰਗਾੜੀ ਵਿਖੇ ਗ੍ਰਿਫ਼ਤਾਰੀ ਦੇਣ ਵਾਲੇ ਜਥਿਆਂ ਦਾ ਐਲਾਨ : ਟਿਵਾਣਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 31 ਅਗਸਤ (ਮਨਪ੍ਰੀਤ ਸਿੰਘ ਖਾਲਸਾ):- "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਸਜ਼ਾਵਾਂ ਦਿਵਾਉਣ ਲਈ ਬਰਗਾੜੀ ਵਿਖੇ 01 ਜੁਲਾਈ 2021 ਤੋਂ ਸੁਰੂ ਕੀਤੇ ਗਏ ਬਰਗਾੜੀ ਮੋਰਚੇ ਵਿਚ ਨਿਰੰਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗ੍ਰਿਫ਼ਤਾਰੀਆਂ ਦਾ ਦੌਰ ਜਾਰੀ ਹੈ । 01 ਸਤੰਬਰ ਨੂੰ ਤਰਨਜੀਤ ਸਿੰਘ ਪੰਜਗਰਾਈ ਫਰੀਦਕੋਟ, 02 ਸਤੰਬਰ ਨੂੰ ਹਰਜੀਤ ਸਿੰਘ ਮੀਆਪੁਰ ਤਰਨਤਾਰਨ, 03 ਸਤੰਬਰ ਨੂੰ ਬਲਰਾਜ ਸਿੰਘ ਖ਼ਾਲਸਾ ਮੋਗਾ, 04 ਸਤੰਬਰ ਨੂੰ ਹਰਜੀਤ ਸਿੰਘ ਸਜੂਮਾ ਸੰਗਰੂਰ, 05 ਸਤੰਬਰ ਨੂੰ ਬਲਦੇਵ ਸਿੰਘ ਗਗੜਾ ਮੋਗਾ, 06 ਸਤੰਬਰ ਨੂੰ ਰਜਿੰਦਰ ਸਿੰਘ ਫ਼ੌਜੀ ਫਗਵਾੜਾ, 07 ਸਤੰਬਰ ਨੂੰ ਰਣਜੀਤ ਸਿੰਘ ਸੰਤੋਖਗੜ੍ਹ ਰੋਪੜ੍ਹ, 08 ਸਤੰਬਰ ਨੂੰ ਸਿੰਗਾਰਾ ਸਿੰਘ ਬਡਲਾ ਫਤਹਿਗੜ੍ਹ ਸਾਹਿਬ, 09 ਸਤੰਬਰ ਨੂੰ ਸੁਖਵਿੰਦਰ ਸਿੰਘ ਭਾਟੀਆ ਮੋਹਾਲੀ, 10 ਸਤੰਬਰ ਨੂੰ ਦਰਸਨ ਸਿੰਘ ਮੰਡੇਰ ਬਰਨਾਲਾ, 11 ਸਤੰਬਰ ਨੂੰ ਤਜਿੰਦਰ ਸਿੰਘ ਦਿਓਲ ਯੂਥ ਪ੍ਰਧਾਨ ਪੰਜਾਬ, 12 ਸਤੰਬਰ ਨੂੰ ਪ੍ਰੀਤਮ ਸਿੰਘ ਮਾਨਗੜ੍ਹ ਲੁਧਿਆਣਾ, 13 ਸਤੰਬਰ ਨੂੰ ਗੁਰਬਚਨ ਸਿੰਘ ਪਵਾਰ ਗੁਰਦਾਸਪੁਰ, 14 ਸਤੰਬਰ ਨੂੰ ਰਜਿੰਦਰ ਸਿੰਘ ਜਵਾਹਰਕੇ ਮਾਨਸਾ, 15 ਸਤੰਬਰ ਨੂੰ ਲਖਵੀਰ ਸਿੰਘ ਕੋਟਲਾ ਖਰੜ ਦੇ ਜਥੇ ਗ੍ਰਿਫ਼ਤਾਰੀਆਂ ਦੇਣਗੇ।”

ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪਾਰਟੀ ਦੇ ਮੁੱਖ ਦਫ਼ਤਰ ਤੋਂ ਬਰਗਾੜੀ ਮੋਰਚੇ ਲਈ ਜਥਿਆਂ ਦੀਆਂ ਗ੍ਰਿਫ਼ਤਾਰੀਆਂ ਲਈ ਡਿਊਟੀਆਂ ਲਗਾਉਦੇ ਹੋਏ ਪ੍ਰੈਸ ਅਤੇ ਪਾਰਟੀ ਅਹੁਦੇਦਾਰਾਂ ਨੂੰ ਦਿੱਤੀ ਗਈ ।