ਦੁਬਈ ਤੋਂ ਯਾਤਰੀ ਲੈ ਕੇ ਆਇਆ ਜਹਾਜ਼ ਕੇਰਲ ਵਿਚ ਉਤਰਦਿਆਂ ਹਾਦਸੇ ਦਾ ਸ਼ਿਕਾਰ ਹੋਇਆ

ਦੁਬਈ ਤੋਂ ਯਾਤਰੀ ਲੈ ਕੇ ਆਇਆ ਜਹਾਜ਼ ਕੇਰਲ ਵਿਚ ਉਤਰਦਿਆਂ ਹਾਦਸੇ ਦਾ ਸ਼ਿਕਾਰ ਹੋਇਆ

ਅੰਮ੍ਰਿਤਸਰ ਟਾਈਮਜ਼ ਬਿਊਰੋ

ਕੇਰਲ ਦੇ ਕੋਝੀਕੋਡ ਹਵਾਈ ਅੱਡੇ 'ਤੇ ਕੁੱਝ ਸਮਾਂ ਪਹਿਲਾਂ ਦੁਬਈ ਤੋਂ ਆਇਆ ਏਅਰ ਇੰਡੀਆ ਐਕਸਪ੍ਰੈਸ ਦਾ ਹਵਾਈ ਜਹਾਜ਼ ਉਤਰਣ ਮੌਕੇ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿਚ ਪਾਇਲਟ ਦੇ ਮਰਨ ਦੀ ਪੁਸ਼ਟੀ ਹੋ ਗਈ ਹੈ ਅਤੇ ਹੋਰ ਵੀ ਕਈ ਮੌਤਾਂ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਉਤਰਣ ਸਮੇਂ ਰਨਵੇ 'ਤੇ ਜਹਾਜ਼ ਦੇ ਟਾਇਰ ਤਿਲਕ ਗਏ ਜਿਸ ਨਾਲ ਇਹ ਹਾਦਸਾ ਵਾਪਰਿਆ। ਇਸ ਜਹਾਜ਼ ਵਿਚ 191 ਯਾਤਰੀ ਸਵਾਰ ਸਨ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।