ਅੱਤਵਾਦੀ ਹਮਲੇ ਦੀ ਦੋਸ਼ੀ ਭਾਜਪਾ ਉਮੀਦਵਾਰ ਸਾਧਵੀ ਪ੍ਰੱਗਿਆ ਖਿਲਾਫ ਪਰਚਾ ਦਰਜ ਕਰਨ ਦੇ ਹੁਕਮ

ਅੱਤਵਾਦੀ ਹਮਲੇ ਦੀ ਦੋਸ਼ੀ ਭਾਜਪਾ ਉਮੀਦਵਾਰ ਸਾਧਵੀ ਪ੍ਰੱਗਿਆ ਖਿਲਾਫ ਪਰਚਾ ਦਰਜ ਕਰਨ ਦੇ ਹੁਕਮ

ਨਵੀਂ ਦਿੱਲੀ: ਅੱਤਵਾਦੀ ਹਮਲੇ ਦੀ ਦੋਸ਼ੀ ਅਤੇ ਭਾਜਪਾ ਵੱਲੋਂ ਭੋਪਾਲ ਲੋਕ ਸਭਾ ਸੀਟ ਤੋਂ ਉਮੀਦਵਾਰ ਐਲਾਨੀ ਗਈ ਸਾਧਵੀ ਪ੍ਰੱਗਿਆ ਖਿਲਾਫ ਕਾਰਵਾਈ ਕਰਦਿਆਂ ਭਾਰਤੀ ਚੋਣ ਕਮਿਸ਼ਨ ਨੇ ਪੁਲਿਸ ਨੂੰ ਸਾਧਵੀ 'ਤੇ ਪਰਚਾ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਪਰਚਾ ਸਾਧਵੀ ਪ੍ਰੱਗਿਆ ਵੱਲੋਂ ਬਾਬਰੀ ਮਸਜਿਦ ਸਬੰਧੀ ਦਿੱਤੇ ਬਿਆਨ ਦੇ ਮਾਮਲੇ ਵਿੱਚ ਦਰਜ ਕਰਨ ਲਈ ਕਿਹਾ ਗਿਆ ਹੈ ਜਿਸ ਵਿਚ ਉਸਨੇ ਕਿਹਾ ਸੀ ਕਿ 1992 ਵਿੱਚ ਅਯੁਧਿਆ 'ਚ ਬਾਬਰੀ ਮਸਜਿਦ ਢਾਹੁਣ ਦੀ ਕਾਰਵਾਈ ਵਿੱਚ ਸ਼ਾਮਿਲ ਹੋਣ 'ਤੇ ਉਸਨੂੰ ਮਾਣ ਹੈ। 

ਸਾਧਵੀ ਪ੍ਰੱਗਿਆ ਵੱਲੋਂ ਟੀਵੀ ਇੰਟਰਵਿਊ ਦੌਰਾਨ ਦਿੱਤੇ ਇਸ ਬਿਆਨ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਕਰਾਰ ਦਿੰਦਿਆਂ ਪਰਚਾ ਦਰਜ ਕਰਨ ਲਈ ਕਿਹਾ ਗਿਆ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ