ਭਾਜਪਾ 'ਤੇ ਫੇਸਬੁੱਕ ਦੀ ਮਿਹਰਬਾਨੀ ਵਿਚਲੀ ਤੰਦ ਕੌਣ ਹੈ?

ਭਾਜਪਾ 'ਤੇ ਫੇਸਬੁੱਕ ਦੀ ਮਿਹਰਬਾਨੀ ਵਿਚਲੀ ਤੰਦ ਕੌਣ ਹੈ?
ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨਾਲ ਫੇਸਬੁੱਕ ਦੀ ਭਾਈਵਾਲੀ ਦਾ ਉਦਘਾਟਨ ਕਰਨ ਮੌਕੇ ਅਨਖੀ ਦਾਸ

ਅੰਮ੍ਰਿਤਸਰ ਟਾਈਮਜ਼ ਬਿਊਰੋ
ਪਿਛਲੇ ਦਿਨੀਂ ਅਮਰੀਕਾ ਦੇ ਨਾਮੀਂ ਅਖਬਾਰ ਵੌਲ ਸਟ੍ਰੀਟ ਜਨਰਲ ਵਿਚ ਫੇਸਬੁੱਕ ਵੱਲੋਂ ਭਾਜਪਾ ਨੂੰ ਮਿੱਥ ਕੇ ਲਾਭ ਪਹੁੰਚਾਉਣ ਦੀ ਰਿਪੋਰਟ ਜਨਤਕ ਹੋਣ ਨਾਲ ਭਾਰਤ ਦੀ ਸਿਆਸਤ ਵਿਚ ਹਲਚਲ ਪੈਦਾ ਹੋ ਗਈ ਹੈ। ਜ਼ਿਕਰਯੋਗ ਹੈ ਕਿ ਫੇਸਬੁੱਕ ਭਾਰਤ ਵਿਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਸੋਸ਼ਲ ਮੀਡੀਆ ਐਪ ਹੈ ਜੋ ਲੋਕਾਂ ਦੇ ਵਿਚਾਰਾਂ ਨੂੰ ਵੱਡੇ ਪੱਧਰ 'ਤੇ ਪ੍ਰਭਾਵਤ ਕਰਨ ਦੀ ਸਮਰੱਥਾ ਰੱਖਦੀ ਹੈ।

ਕੀ ਕਹਿੰਦੀ ਹੈ ਵੌਲ ਸਟ੍ਰੀਟ ਜਨਰਲ ਦੀ ਰਿਪੋਰਟ
ਵੌਲ ਸਟ੍ਰੀਟ ਜਨਰਲ ਨੇ ਹਾਲ ਵਿੱਚ ਹੀ ਇੱਕ ਲੇਖ ਪ੍ਰਕਾਸ਼ਿਤ ਕੀਤਾ ਜਿਸ ਦਾ ਸਿਰਲੇਖ ਸੀ, "ਫੇਸਬੁੱਕ ਹੇਟ-ਸਪੀਚ ਰੂਲਜ਼ ਕੋਲਾਈਡ ਵਿਦ ਇੰਡੀਅਨ ਪੌਲੀਟਿਕਸ”।

ਇਸ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਕਿ ਫੇਸਬੁੱਕ ਭਾਜਪਾ ਦੇ ਹਿੰਦੁਤਵੀ ਆਗੂਆਂ ਵੱਲੋਂ ਮੁਸਲਿਮ ਭਾਈਚਾਰੇ ਖਿਲਾਫ ਸਾਂਝੀਆਂ ਕੀਤੀਆਂ ਜਾਂਦੀਆਂ ਨਫਰਤੀ ਪੋਸਟਾਂ ਪ੍ਰਤੀ ਢਿੱਲ ਵਰਤਦੀ ਹੈ ਅਤੇ ਆਪਣੀ ਆਮ ਨੀਤੀ ਵਾਂਗ ਇਹਨਾਂ 'ਤੇ ਪਾਬੰਦੀ ਨਹੀਂ ਲਾਉਂਦੀ। 

ਰਿਪੋਰਟ ਵਿੱਚ ਭਾਜਪਾ ਆਗੂ ਟੀ ਰਾਜਾ ਸਿੰਘ ਦੀ ਇੱਕ ਪੋਸਟ ਦਾ ਹਵਾਲਾ ਦਿੱਤਾ ਗਿਆ ਸੀ ਜਿਸ ਵਿੱਚ ਕਥਿਤ ਤੌਰ 'ਤੇ ਘੱਟ ਗਿਣਤੀਆਂ ਦੇ ਖਿਲਾਫ਼ ਹਿੰਸਾ ਦੀ ਵਕਾਲਤ ਕੀਤੀ ਗਈ ਸੀ।

ਰਿਪੋਰਟ ਵਿਚ ਜ਼ਿਕਰ ਕੀਤਾ ਗਿਆ ਹੈ ਕਿ ਭਾਜਪਾ ਪ੍ਰਤੀ ਨਰਮੀ ਵਰਤਣ ਪਿੱਛੇ ਸਭ ਤੋਂ ਵੱਡਾ ਹੱਥ ਭਾਰਤ ਵਿਚ ਫੇਸਬੁੱਕ ਦੀ ਉੱਚ ਅਧਿਕਾਰੀ ਅਨਖੀ ਦਾਸ ਦਾ ਹੈ।

ਅਨਖੀ ਦਾਸ ਦੀ ਭੈਣ ਰਸ਼ਮੀ ਦਾਸ ਦੇ ਆਰ.ਐਸ.ਐਸ ਨਾਲ ਸਬੰਧ
ਵੌਲ ਸਟ੍ਰੀਟ ਦੀ ਰਿਪੋਰਟ ਅਨੁਸਾਰ, ਫੇਸਬੁੱਕ ਇੰਡੀਆ ਦੀ ਪਬਲਿਕ ਪੌਲਿਸੀ ਡਾਇਰੈਕਟਰ ਅਨਖੀ ਦਾਸ ਨੇ ਸਟਾਫ ਨੂੰ ਕਿਹਾ ਕਿ ਭਾਜਪਾ ਆਗੂਆਂ ਦੀ ਪੋਸਟ 'ਤੇ ਕਾਰਵਾਈ ਕਰਨ ਨਾਲ ਦੇਸ ਵਿੱਚ ਕੰਪਨੀ ਦੇ ਕਾਰੋਬਾਰ ਨੂੰ ਨੁਕਸਾਨ ਹੋਵੇਗਾ।


ਇਕ ਸਮਾਗਮ ਵਿਚ ਨਰਿੰਦਰ ਮੋਦੀ ਨਾਲ ਨਜ਼ਰ ਆ ਰਹੀ ਅਨਖੀ ਦਾਸ

ਅਨਖੀ ਦਾਸ ਬਾਰੇ ਸੋਸ਼ਲ ਮੀਡੀਆ 'ਤੇ ਇਹ ਵੀ ਤੱਥ ਵਾਇਰਲ ਹੋ ਰਹੇ ਹਨ ਕਿ ਉਹਨਾਂ ਦੀ ਭੈਣ ਰਸ਼ਮੀ ਦਾਸ ਹੈ ਜੋ ਕਿ ਭਾਜਪਾ ਦੀ ਮਾਈ-ਬਾਪ ਸਮਝੀ ਜਾਂਦੀ ਆਰ.ਐਸ.ਐਸ ਦੇ ਵਿਦਿਆਰਥੀ ਵਿੰਗ ਏਬੀਵੀਪੀ ਦੀ ਸਰਗਰਮ ਮੈਂਬਰ ਹੈ ਅਤੇ ਆਰ.ਐਸ.ਐਸ ਦੇ ਹੋਰ ਸੰਗਠਨਾਂ ਨਾਲ ਵੀ ਕੰਮ ਕਰਦੀ ਹੈ। 

Big reveal: The connections between Facebook's Policy Head Ankhi Das & the BJP

Facebook's Ankhi Das has been accused of allowing BJP's hate speech against FB's own guidelines. A shocking article in WSJ yesterday disclosed this.

But wait - here's how she's linked to the BJP