ਉਸਤਤਿ ਕਾਇਨਾਤ 

ਉਸਤਤਿ ਕਾਇਨਾਤ 

ਅਮੀਰੀ ਵਿੱਚ ਤੂੰ ਗਰੀਬ ਵੀ ਤੂੰ** 

 

ਅੱਖਾਂ ਖੋਲਾਂ ਹਰ ਮੂਰਤ ਵਿਚ ਤੂੰ 

ਅੱਖਾਂ ਬੰਦ ਵੀ ਹੁੰਦਾ ਤੇਰਾ ਦਿਦਾਰ 

ਜ਼ਰੇ ਜ਼ਰੇ ਵਿੱਚ ਮਹਿਕ ਤੇਰੀ 

ਰੋਮ ਰੋਮ ਵਿੱਚ ਮਹਿਕੇ ਤੇਰਾ ਪਿਆਰ 

ਕਾਗਜ਼ ਕਲਮ ਤੇ ਸਿਆਹੀ ਤੂੰ 

ਤੇਰੇ ਬੋਲ ਹੀ ਨੇ ਕਵਿਤਾ ਦਿਲ ਸ਼ਿੰਗਾਰ

ਤੇਰੇ ਦਰਸ਼ਨ ਪਰਸਿਆ ਭੁੱਖ ਉਤਰੇ 

ਤੇਰੇ ਦਰ ਤੋਂ ਮਿਲਦਾ ਰੂਹ ਨੂੰ ਪਿਆਰ 

ਇਹ ਜੰਗਲ ਇਹ ਨਦੀਆਂ ਦਰਿਆਵਾਂ ਚ ਤੂੰ

ਕੋਇਲਾ ਵੀ ਕਰਦੀਆਂ ਤੇਰਾ ਗੁਣਗਾਣ

ਅਮੀਰੀ ਵਿੱਚ ਤੂੰ ਗਰੀਬ ਵੀ ਤੂੰ 

ਢਾਹਵੇ ਬਣਾਵੇ ਇਹ ਦੁਨੀ ਬਜ਼ਾਰ 

ਰਾਜਾ ਵੀ ਤੂੰ  ਤੇ ਮੰਗਤਾ ਵੀ ਤੂੰ 

ਤੂੰ ਹੀ ਤਾਂ ਹੈ ਲੈਂਦਾ ਡਾਕੇ ਜ਼ੋ ਮਾਰ 

ਚੋਰ ਵੀ ਤੂੰ ਤੇ ਸਾਧ ਵੀ ਤੂੰ 

ਤੂੰ ਹੀ ਚਲਾਵੇ ਇਹ ਫ਼ਾਨੀ ਸੰਸਾਰ 

ਬਚਪਨ ਵੀ ਤੂੰ ਬੂਢੇਪਾ ਵੀ ਤੂੰ 

ਬਣ‌ਕੇ ਸੁਹਾਗਣ ਕਰਦਾ ਸ਼ਿੰਗਾਰ 

ਪਲ ਪਲ ਤੇਰੀ ਯਾਦ ਚ ਗੁਜ਼ਰੇ 

ਜਗਦੀਪ ਤੇ ਕਰਦੇ ਕਿਰਪਾ ਅਪਾਰ

ਬੱਚਾ ਹਾਂ ਤੇਰਾ ਬਖਸ਼ਦੇ ਮੇਨੂੰ 

ਅੰਦਰ ਭਰੇ ਨੇ ਅਵਗੁਣ ਹਜ਼ਾਰ

         ਜਗਦੀਪ ਸਿੰਘ ਖ਼ਾਲਸਾ