ਮਿੱਤਰਾਂ ਦਾ ਨਾਮ ਚਲਦਾ ਤੋਂ ਲੈ ਕੇ ਚਲ ਜਿੰਦੀਏ ਤੱਕ, ਮਾਰਚ ਮਹੀਨੇ ਵਿਚ ਰਿਲੀਜ਼ ਹੋਣਗੀਆਂ ਪੰਜਾਬੀ ਫਿਲਮਾਂ
ਮਾਰਚ 2023 ਵਿੱਚ ਰਿਲੀਜ਼ ਹੋਣ ਜਾ ਰਹੀਆਂ.....
ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹਿਣ ਲਈ, ਪਾਲੀਵੁੱਡ ਇਸ ਸਾਲ ਹੋਰ ਵੀ ਦਿਲਚਸਪ ਫਿਲਮਾਂ ਲੈ ਕੇ ਆ ਰਿਹਾ ਹੈ। ਇੱਥੇ ਟੌਪ ਦੀਆਂ ਆਉਣ ਵਾਲੀਆਂ ਪੰਜਾਬੀ ਫਿਲਮਾਂ ਦੀ ਲਿਸਟ ਹੈ ਜੋ ਮਾਰਚ 2023 ਵਿੱਚ ਰਿਲੀਜ਼ ਹੋਣ ਜਾ ਰਹੀਆਂ ਹਨ।
ਪੰਜਾਬੀ ਸਿੰਗਰ ਤੇ ਐਕਟਰ ਗਿਪੀ ਗਰੇਵਾਲ ਜਲਦ ਹੀ ਪੰਜਾਬੀ ਫਿਲਮ ਮਿਤਰਾਂ ਦਾ ਨਾਮ ਚਲਦਾ ਵਿਚ ਨਜ਼ਰ ਆਉਣਗੇ । ਇਸ ਫਿਲਮ ਵਿਚ ਗਿੱਪੀ ਦੇ ਨਾਲ ਤਾਨੀਆ, ਰਾਜ ਸ਼ੌਕਰ ਅਤੇ ਸ਼ਵੇਤਾ ਤਿਵਾੜੀ ਨਜ਼ਰ ਆਉਣਗੇ। ਇਹ ਫਿਲਮ 8 ਮਾਰਚ ਨੂੰ ਰਿਲੀਜ਼ ਹੋਵੇਗੀ।
ਸਰਗੁਣ ਮਹਿਤਾ ਤੇ ਗੁਰਨਾਮ ਭੁਲਰ ਦੀ ਫਿਲਮ ਨਿਗਾਹ ਮਾਰਦਾ ਆਈ ਵੇ ਵੀ 17 ਮਾਰਚ ਨੂੰ ਸਿਨੇਮਾਘਰਾਂ ‘ਵਿਚ ਦਸਤਕ ਦੇਵੇਗੀ। ਇਹ ਇੱਕ ਰੋਮਾਂਟਿਕ ਡਰਾਮਾ ਫਿਲਮ ਹੋਵੇਗੀ। ਜਿਸ ਦੇ ਕਈ ਗਾਣੇ ਹੁਣ ਤੱਕ ਰਿਲੀਜ਼ ਹੋ ਗਏ ਹਨ।
ਨੀਰੂ ਬਾਜਵਾ, ਕੁਲਵਿੰਦਰ ਬਿਲਾ, ਗੁਰਪ੍ਰੀਤ ਘੁਗੀ, ਜਸ ਬਾਜਵਾ , ਅਦਿਤੀ ਸ਼ਰਮਾ ਤੇ ਰੁਪਿੰਦਰ ਰੂਪੀ ਦੀ ਫਿਲਮ ਇਸ ਜਹਾਨੋ ਦੂਰ ਕਿਤੇ ਚਲ ਲੋਕਾਂ ਦਾ ਮਨੋਰੰਜਨ ਕਰਨ ਲਈ 24 ਮਾਰਚ ਨੂੰ ਰਿਲੀਜ਼ ਹੋ ਰਹੀ ਹੈ।
ਕਿਕਲੀ ਫਿਲਮ ਵਿਚ ਮੈਂਡੀ ਠਾਕੁਰ, ਵਾਮਿਕਾ ਗਬੀ ਤੇ ਜੋਬਨਪ੍ਰੀਤ ਸਿੰਘ ਨਜ਼ਰ ਆਉਣਗੇ । ਫਿਲਹਾਲ ਫਿਲਮ ਨਾਲ ਜੁੜੀ ਕੋਈ ਹੋਰ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਪਰ ਫਿਲਮ 30 ਮਾਰਚ ਨੂੰ ਸਿਨੇਮਾਘਰਾਂ ‘ਚ ਦਸਤਕ ਦੇਣ ਲਈ ਤਿਆਰ ਹੈ।
ਯਾਰਾਂ ਧਿਆਨ ਪਾਉਣ ਬਾਰੇ ਪੰਜਾਬੀ ਫਿਲਮ ‘ਵਿਚ ਹਰਨਾਜ ਸੰਧੂ , ਨਾਨਕ ਸਿੰਘ, ਸਵਾਤੀ ਸ਼ਰਮਾ, ਜਸਵਿੰਦਰ ਭਲਾ ਤੇ ਉਪਾਸਨਾ ਸਿੰਘ ਨਜ਼ਰ ਆਉਣ ਵਾਲੇ ਹਨ। ਮੌਨਾਸਟਿੱਕ, ਕਾਮੇਡੀ ਫਿਲਮ ‘ਯਾਰਾਂ ਦੀਆਂ ਪੌਂ ਬਾਰਾਂ’ ਕਾਲਜ ਦੇ ਤਿੰਨ ਵਿਦਿਆਰਥੀਆਂ ਦੀ ਜ਼ਿੰਦਗੀ ‘ਤੇ ਅਧਾਰਿਤ ਹੈ ਜੋ ਬਹੁਤ ਨਜ਼ਦੀਕੀ ਦੋਸਤ ਹਨ ਅਤੇ ਕਿਵੇਂ ਉਨ੍ਹਾਂ ਵਿਚਕਾਰ ਭਾਵਨਾਵਾਂ ਬਦਲਦੀਆਂ ਹਨ। ਇਹ ਉਪਾਸਨਾ ਸਿੰਘ ਵਲੋਂ ਨਿਰਦੇਸ਼ਿਤ ਪਹਿਲੀ ਫਿਲਮ ਹੈ । ਇਹ ਫਿਲਮ ਵੀ 30 ਮਾਰਚ ਨੂੰ ਰਿਲੀਜ਼ ਹੋ ਰਹੀ ਹੈ।
Comments (0)