ਦਿੱਲੀ ਹਿੰਸਾ ਸਰਕਾਰ ਦੀ ਸ਼ਹਿ 'ਤੇ ਕੀਤਾ ਗਿਆ ਕਤਲੇਆਮ ਹੈ: ਮਮਤਾ ਬੈਨਰਜੀ

ਦਿੱਲੀ ਹਿੰਸਾ ਸਰਕਾਰ ਦੀ ਸ਼ਹਿ 'ਤੇ ਕੀਤਾ ਗਿਆ ਕਤਲੇਆਮ ਹੈ: ਮਮਤਾ ਬੈਨਰਜੀ

ਕਲਕੱਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਬਿਆਨ ਦਿੰਦਿਆਂ ਦਿੱਲੀ ਵਿਚ ਹੋਈ ਹਿੰਸਾ ਨੂੰ ਸਰਕਾਰ ਦੀ ਸ਼ਹਿ 'ਤੇ ਕੀਤਾ ਗਿਆ ਕਤਲੇਆਮ ਕਿਹਾ ਹੈ। ਮਮਤਾ ਬੈਨਰਜੀ ਨੇ ਕਿਹਾ ਕਿ ਭਾਜਪਾ ਪੂਰੇ ਭਾਰਤ ਵਿਚ ਗੁਜਰਾਤ ਦੇ ਦੰਗਿਆਂ ਵਾਲੇ ਮਾਡਲ ਨੂੰ ਲਾਗੂ ਕਰਨਾ ਚਾਹੁੰਦੀ ਹੈ। 

ਮਮਤਾ ਬੈਨਰਜੀ ਨੇ ਅਮਿਤ ਸ਼ਾਹ ਦੀ ਰੈਲੀ ਖਿਲਾਫ ਹੋਏ ਵਿਰੋਧ ਪ੍ਰਦਰਸ਼ਨ ਵਿਚ "ਗੋਲੀ ਮਾਰੋ..." ਵਾਲੇ ਨਾਅਰੇ ਮਾਰਨ ਵਾਲਿਆਂ ਦੀ ਵੀ ਨਿੰਦਾ ਕੀਤੀ। 

ਉਹਨਾਂ ਕਿਹਾ, "ਦਿੱਲੀ ਵਿਚ ਮਾਸੂਮ ਲੋਕਾਂ ਦੇ ਹੋਏ ਕਤਲਾਂ 'ਤੇ ਮੈਨੂੰ ਬਹੁਤ ਦੁੱਖ ਹੈ। ਮੈਨੂੰ ਲਗਦਾ ਹੈ ਕਿ ਇਹ ਕਤਲੇਆਮ ਸੀ....ਦਿੱਲੀ ਦੀ ਹਿੰਸਾ ਸਰਕਾਰ ਦੀ ਸ਼ਹਿ 'ਤੇ ਹੋਈ ਹੈ।"

ਮਮਤਾ ਬੈਨਰਜੀ ਨੇ ਕਿਹਾ ਕਿ ਸੀਏਏ ਕਾਰਨ ਦਿੱਲੀ ਵਿਚ ਹਿੰਸਾ ਹੋਈ ਹੈ ਤੇ ਅਮਿਤ ਸ਼ਾਹ ਨੂੰ ਇਹ ਗੱਲ ਸਮਝ ਜਾਣੀ ਚਾਹੀਦੀ ਹੈ।